ਸਿਡਨੀ (ਬਿਊਰੋ): ਆਸਟ੍ਰੇਲੀਆ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 31 ਸਾਲਾ ਮਰੀਅਮ ਰਾਦ ਨੂੰ ਸ਼ਰਤ ਸਮੇਤ ਜ਼ਮਾਨਤ ਦੇ ਦਿੱਤੀ। ਉਸ ਨੂੰ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੇ ਕਬਜ਼ੇ ਵਾਲੇ ਸੀਰੀਆ ਦੇ ਖੇਤਰ ਵਿਚ ਦਾਖਲ ਹੋਣ ਅਤੇ ਰਹਿਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਪਣੀ ਮਰਜ਼ੀ ਨਾਲ ਗਈ ਸੀਰੀਆ
ਮਰੀਅਮ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਪੁਲਸ ਨੇ ਦੱਸਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਪਤੀ ਨਾਲ 2014 ਦੇ ਸ਼ੁਰੂ ਵਿੱਚ ਸੀਰੀਆ ਗਈ ਸੀ। ਉਸ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਇਸਲਾਮਿਕ ਅੱਤਵਾਦੀ ਸਮੂਹ ਦਾ ਸਰਗਰਮ ਮੈਂਬਰ ਸੀ।
ਆਸਟ੍ਰੇਲੀਆ ਅਜਿਹੀਆਂ ਥਾਵਾਂ 'ਤੇ ਜਾਣਾ ਮੰਨਦਾ ਹੈ ਅਪਰਾਧ
ਪੁਲਸ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਉਸਦੇ ਪਤੀ ਦੀ ਮੌਤ ਸੀਰੀਆ ਵਿੱਚ 2018 ਵਿੱਚ ਹੋਈ ਸੀ। ਆਸਟ੍ਰੇਲੀਆਈ ਕਾਨੂੰਨ ਉਹਨਾਂ ਖੇਤਰਾਂ ਵਿਚ ਦਾਖਲ ਹੋਣ ਜਾਂ ਰਹਿਣ ਨੂੰ ਅਪਰਾਧ ਮੰਨਦਾ ਹੈ, ਜਿਹਨਾਂ ਥਾਵਾਂ ਬਾਰੇ ਸਰਕਾਰ ਨੇ ਇਕ ਸੂਚੀਬੱਧ ਅੱਤਵਾਦੀ ਸੰਗਠਨ ਨਾਲ ਦੁਸ਼ਮਣੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਹੈ। ਅਜਿਹਾ ਕਰਨ 'ਤੇ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਰਾਜ ਨੇ ਪਹਿਲੀ ਬਹੁ-ਭਾਸ਼ਾਈ ਮਾਨਸਿਕ ਸਿਹਤ ਹੌਟਲਾਈਨ ਕੀਤੀ ਲਾਂਚ
ਇਨ੍ਹਾਂ ਸ਼ਰਤਾਂ ਨਾਲ ਦਿੱਤੀ ਗਈ ਜ਼ਮਾਨਤ
ਅਦਾਲਤ ਨੇ ਕਿਹਾ ਕਿ ਮਰੀਅਮ ਦੀ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਉਹ ਆਪਣਾ ਪਾਸਪੋਰਟ ਸੌਂਪ ਦੇਵੇਗੀ। ਹਰ ਸੋਮਵਾਰ ਪੁਲਸ ਨੂੰ ਵੀ ਰਿਪੋਰਟ ਕਰੇਗੀ ਅਤੇ 'ਅੱਤਵਾਦੀ ਸੰਗਠਨਾਂ' ਦੇ ਸਾਥੀਆਂ ਨਾਲ ਕੋਈ ਗੱਲਬਾਤ ਨਹੀਂ ਕਰੇਗੀ।
ਅਗਲੀ ਸੁਣਵਾਈ 15 ਮਾਰਚ ਨੂੰ
ਮਰੀਅਮ ਅਕਤੂਬਰ ਵਿੱਚ ਉੱਤਰ-ਪੂਰਬੀ ਸੀਰੀਆ ਵਿੱਚ ਵਿਸਥਾਪਿਤ ਲੋਕਾਂ ਲਈ ਲਗਾਏ ਗਏ ਅਲ ਰੋਜ਼ ਕੈਂਪ ਤੋਂ ਆਸਟ੍ਰੇਲੀਆ ਪਰਤੀ ਸੀ। ਜਦੋਂ ਸਰਕਾਰ ਨੇ ਵਿਵਾਦਿਤ ਤੌਰ 'ਤੇ ਮਰੇ ਜਾਂ ਕੈਦ ਕੀਤੇ ਗਏ ਇਸਲਾਮਿਕ ਸਟੇਟ ਦੇ ਲੜਾਕਿਆਂ ਨਾਲ ਸਬੰਧਤ 17 ਔਰਤਾਂ ਅਤੇ ਬੱਚਿਆਂ ਨੂੰ ਵਾਪਸ ਭੇਜਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਮਾਰਚ ਦੀ ਤਰੀਕ ਤੈਅ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਤੋਂ ਖ਼ਰੀਦੀ 149 ਕਰੋੜ ਰੁਪਏ ਦੀ ਰੇਲ ਵੈਗਨ ਪਾਕਿਸਤਾਨ ਦੀਆਂ ਪੱਟੜੀਆਂ ’ਤੇ ਚੱਲਣ ਯੋਗ ਨਹੀਂ
NEXT STORY