ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਪੰਜਾਬੀ ਸਾਹਿਤ ਪ੍ਰਤੀ ਕਾਰਜਸ਼ੀਲ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ'' ਵੱਲੋਂ ਦੀਵਾਲੀ ਦਿਹਾੜੇ 'ਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ 'ਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਵਲੋਂ ਸੰਪਾਦਿਤ ਕਿਤਾਬ “ਸ਼ਿਅਰ ਪੰਜਾਬੀ“ ਲੋਕ ਅਰਪਿਤ ਕੀਤੀ ਗਈ। ਸਾਹਿਤਕ ਸਰਗਰਮੀਆਂ 'ਚ ਸਮੂਹ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਨੂੰ ਸਦਾ ਦੀ ਤਰ੍ਹਾਂ ਧਿਆਨ ਹਿੱਤ ਰੱਖਦਿਆਂ ਇਸ ਕਵੀ ਦਰਬਾਰ 'ਚ ਵੀ ਨਵੇਂ ਪੰਜਾਬੀ ਲੇਖਕਾਂ ਅਤੇ ਗੀਤਕਾਰਾਂ ਨੂੰ ਖ਼ਾਸ ਸੱਦਾ ਦਿੱਤਾ ਗਿਆ। ਸਭਾ ਦੇ ਬੁਲਾਰੇ ਵਰਿੰਦਰ ਅਲੀਸ਼ੇਰ ਵੱਲੋਂ ਸਮੁੱਚੇ ਸਾਹਿਤਕ ਜਗਤ ਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਦੀ ਵਧਾਈ ਦਿੱਤੀ ਗਈ। ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਵੱਲੋਂ ਪੁਸਤਕ “ਪੰਜਾਬੀ ਸ਼ੇਅਰ“ ਬਾਰੇ ਪਰਚਾ ਪੜ੍ਹਿਆ ਗਿਆ। ਡਾਕਟਰ ਅੰਬੇਦਕਰ ਸੁਸਾਇਟੀ ਦੇ ਬੁਲਾਰੇ ਬਲਵਿੰਦਰ ਮੋਰੋਂ ਵੱਲੋਂ ਸਭਾ ਦੀਆਂ ਗਤੀਵਿਧੀਆਂ ਲਈ ਸਭਾ ਨੂੰ ਹਰ ਸਹਿਯੋਗ ਦੇਣ ਦਾ ਯਕੀਨ ਦਿਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਹਿਤ ਇਨਸਾਨ 'ਚ ਸੂਖਮਤਾ ਭਰਦਾ ਹੈ, ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਭਾਈਚਾਰੇ ਨੂੰ ਸਾਹਿਤ ਨਾਲ ਜੋੜਿਆ ਜਾਵੇ।
ਪੰਜਾਬੀ ਭਾਈਚਾਰੇ ਦੀ ਸੇਵਾ ਅਤੇ ਸਮਾਜਿਕ ਗਤੀਵਿਧੀਆਂ ਲਈ ਸਰਗਰਮ “ਮਾਝਾ ਯੂਥ ਕਲੱਬ ਬ੍ਰਿਸਬੇਨ“ ਦੇ ਮੁੱਖ ਅਹੁਦੇਦਾਰਾਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਉਪਰੰਤ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ“ ਵੱਲੋਂ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਅਤੇ ਸਮਾਜਿਕ ਗਤੀਵਿਧੀਆਂ ਲਈ ''ਮਾਝਾ ਯੂਥ ਕਲੱਬ ਬ੍ਰਿਸਬੇਨ'' ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। “ਮਾਝਾ ਯੂਥ ਕਲੱਬ ਬ੍ਰਿਸਬੇਨ“ ਦੇ ਪ੍ਰਧਾਨ ਬਲਰਾਜ ਸਿੰਘ ਸੰਧੂ ਅਤੇ ਜੱਗਾ ਵੜੈਚ ਨੇ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਮਹਿਸੂਸ ਹੋਈ ਕਿ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ“ ਨੇ ਸਾਡੇ ਵਲੋਂ ਮਨੁੱਖਤਾ ਲਈ ਕੀਤੇ ਜਾ ਰਹੇ ਤਿਲ ਫੁੱਲ ਦੀ ਕਦਰ ਜਾਣਦਿਆਂ ਸਭਾ ਨੂੰ ਸਨਮਾਨ ਦਿੱਤਾ ਅਤੇ ਕਲੱਬ ਮੈਂਬਰਾਂ ਨੂੰ ਇਸ ਸਨਮਾਨ ਨਾਲ ਭਾਈਚਾਰੇ ਦੀ ਸੇਵਾ ਲਈ ਹੋਰ ਹੌਂਸਲਾ ਮਿਲੇਗਾ। ਇਸ ਤੋਂ ਇਲਾਵਾ “ਮਾਝਾ ਯੂਥ ਕਲੱਬ ਬ੍ਰਿਸਬੇਨ“ ਦੇ ਮੁੱਖ ਅਹੁਦੇਦਾਰਾਂ 'ਚੋਂ ਰਣਜੀਤ ਸਿੰਘ, ਜਤਿੰਦਰ ਪਾਲ ਸਿੰਘ, ਅਤਿੰਦਰਪਾਲ ਸਿੰਘ, ਮਨ ਖਹਿਰਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਬੱਚਿਆਂ 'ਚੋਂ ਐਸ਼ਮੀਤ ਅਤੇ ਸੁੱਖਮਨ ਵੱਲੋਂ ਕਵਿਤਾ ਅਤੇ ਗੀਤ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਕਵੀ ਦਰਬਾਰ 'ਚ ਸ਼ਾਇਰ ਗੁਰਵਿੰਦਰ, ਗੀਤਕਾਰ ਹੈਪੀ ਚਾਹਲ, ਕਵਿਤਰੀ ਹਰਜੀਤ ਕੌਰ ਸੰਧੂ, ਹਰਮਨਦੀਪ, ਗੀਤਕਾਰ ਸੁਰਜੀਤ ਸੰਧੂ ਅਤੇ ਦੇਵ ਸਿੱਧੂ ਵਲੋਂ ਗੀਤ ਅਤੇ ਕਵਿਤਾਵਾਂ ਪੇਸ਼ ਕਰ ਹਾਜ਼ਰੀਨ ਨਾਲ ਸਾਂਝ ਪੁਵਾਈ। ਸਭਾ ਦੀ ਸਟੇਜ ਦਾ ਸੰਚਾਲਨ ਹਿੰਦੀ ਸ਼ਾਇਰਾ ਤੇ ਮਸ਼ਹੂਰ ਸੰਚਾਲਕ “ਵਿਭਾਵਰੀ ਜੀ“ ਵੱਲੋਂ ਬਾਖੂਬੀ ਨਿਭਾਇਆ ਗਿਆ।
ਵਿਦੇਸ਼ੀ ਮੁਸਾਫ਼ਰਾਂ ਲਈ ਓਂਟਾਰੀਓ ਟਰੂਡੋ ਨਾਲ ਖਹਿ ਕੇ ਬਦਲੇਗਾ ਇਹ ਨਿਯਮ!
NEXT STORY