ਵਿਆਨਾ (ਵਾਰਤਾ)- ਆਸਟ੍ਰੀਆ ਦੇ ਵਿਦੇਸ਼ ਮੰਤਰਾਲਾ ਨੇ ਪਿਛਲੇ 2 ਦਿਨਾਂ ਵਿਚ ਆਪਣੇ ਦੇਸ਼ ਦੇ 430 ਤੋਂ ਵੱਧ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਬਾਹਰ ਕੱਢਿਆ ਹੈ। ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਸ਼ੁਰੂ ਹੋਣ ਕਾਰਨ ਆਸਟ੍ਰੀਆ ਦੇ ਨਾਗਰਿਕਾਂ ਨੇ ਘਰ ਵਾਪਸੀ ਦੀ ਇੱਛਾ ਪ੍ਰਗਟਾਈ ਸੀ। ਵਿਦੇਸ਼ ਮੰਤਰਾਲਾ ਨੇ ਟਵਿੱਟਰ 'ਤੇ ਕਿਹਾ, "ਵਿਦੇਸ਼ ਮੰਤਰਾਲਾ ਦੇ ਆਪਰੇਸ਼ਨ ਦੇ ਤਹਿਤ ਇਜ਼ਰਾਈਲ ਤੋਂ ਆਖ਼ਰੀ ਨਿਕਾਸੀ ਉਡਾਣ ਆਪਣੇ ਨਾਗਰਿਕਾਂ ਨੂੰ ਲੈ ਕੇ ਅੱਜ ਵਿਆਨਾ ਪਹੁੰਚੀ। 48 ਘੰਟਿਆਂ ਵਿੱਚ ਅਸੀਂ 430 ਤੋਂ ਵੱਧ ਲੋਕਾਂ ਨੂੰ ਸੰਕਟ ਖੇਤਰ ਤੋਂ ਬਾਹਰ ਕੱਢ ਕੇ ਦੇਸ਼ ਵਾਪਸੀ ਕੀਤੀ ਹੈ।'' ਇਜ਼ਰਾਈਲ ਤੋਂ ਕੱਢੇ ਗਏ ਆਸਟ੍ਰੀਆ ਦੇ ਨਾਗਰਿਕਾਂ ਨੂੰ ਲੈ ਕੇ ਪਹਿਲਾ ਜਹਾਜ਼ ਵੀਰਵਾਰ ਦੁਪਹਿਰ ਨੂੰ ਵਿਆਨਾ ਪਹੁੰਚਿਆ, ਜਿਸ ਵਿਚ 176 ਲੋਕ ਸਵਾਰ ਸਨ।
ਮੰਨਿਆ ਜਾ ਰਿਹਾ ਸੀ ਕਿ ਬੁੱਧਵਾਰ ਨੂੰ ਫੌਜੀ ਜਹਾਜ਼ ਰਾਹੀਂ ਇਨ੍ਹਾਂ ਨਾਗਰਿਕਾਂ ਨੂੰ ਬਾਹਰ ਕੱਢਿਆ ਜਾਣਾ ਸੀ ਪਰ ਤਕਨੀਕੀ ਖਰਾਬੀ ਕਾਰਨ ਇਹ ਉਡਾਣ ਨਹੀਂ ਭਰ ਸਕਿਆ। ਜ਼ਿਕਰਯੋਗ ਹੈ ਕਿ 07 ਅਕਤੂਬਰ ਨੂੰ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਭਾਰੀ ਰਾਕੇਟ ਹਮਲਾ ਕੀਤਾ ਸੀ, ਜਿਸ ਦੇ ਅਗਲੇ ਦਿਨ ਇਜ਼ਰਾਈਲ ਨੂੰ ਜੰਗ ਦਾ ਐਲਾਨ ਕਰਨ ਅਤੇ ਜਵਾਬੀ ਹਮਲਾ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ।
ਨਿਊਜ਼ੀਲੈਂਡ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ ਮੰਤਰੀ, ਵੋਟਿੰਗ ਜਾਰੀ
NEXT STORY