ਯੂਕੋਨ— ਕੈਨੇਡਾ ਦੇ ਯੂਕੋਨ ਵਿਖੇ ਸਥਿਤ ਸਭ ਤੋਂ ਉੱਚੀ ਚੋਟੀ ਲੋਗਾਨ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਨਾਓਮੀ ਪ੍ਰੋਹਾਸਕਾ ਨੇ ਫਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ। 15 ਸਾਲਾ ਨਾਓਮੀ ਇਸ ਦੌਰਾਨ ਬਰਫ ਵਿਚ ਪੂਰੀ ਤਰ੍ਹਾਂ ਜੰਮ ਗਈ। ਉਸ ਦੀਆਂ ਗੱਲਾਂ, ਨੱਕ, ਕੰਨ ਬਰਫ ਨਾਲ ਬਰਫ ਬਣ ਗਏ ਪਰ ਉਸ ਦੀ ਇਸ ਉਪਲੱਬਧੀ ਦੀ ਗਰਮਾਹਟ ਨੇ ਉਸ ਨੂੰ ਸਭ ਕੁਝ ਭੁਲਾ ਦਿੱਤਾ।
ਨਾਓਮੀ ਨੇ ਦੋ ਸਾਲ ਪਹਿਲਾਂ 5,959 ਮੀਟਰ ਉੱਚੀ ਇਸ ਚੱਟਾਨ ਨੂੰ ਸਰ ਕਰਨ ਦਾ ਇਰਾਦਾ ਕੀਤਾ ਸੀ। 24 ਮਈ ਨੂੰ ਹੌਂਸਲਿਆਂ ਦੀ ਉਡਾਣ ਨਾਲ ਉਸ ਨੇ ਅਜਿਹਾ ਕਰ ਦਿਖਾਇਆ। ਨਾਓਮੀ ਨੇ ਕਿਹਾ ਕਿ ਚੱਟਾਨ 'ਤੇ ਚੜ੍ਹਨਾ ਇਕ ਵੱਖਰਾ ਅਨੁਭਵ ਹੈ ਕਿਉਂਕਿ ਹੋਰ ਖੇਡਾਂ ਵਿਚ ਜਿੱਥੇ ਇਕ ਲਾਈਨ ਕਰਾਸ ਕਰਕੇ ਤੁਸੀਂ ਜਿੱਤ ਜਾਂਦੇ ਹੋ, ਇੱਥੇ ਤੁਹਾਨੂੰ ਚੱਟਾਨ ਚੜ੍ਹਨ ਤੋਂ ਬਾਅਦ ਵਾਪਸੀ ਵੀ ਕਰਨੀ ਪੈਂਦੀ ਹੈ।
ਸ਼ਹੀਦੀ ਪੁਰਬ ਨੂੰ ਸਮਰਪਿਤ ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ 'ਚ ਸਮਾਗਮ
NEXT STORY