ਆਕਲੈਂਡ,( ਜੁਗਰਾਜ ਸਿੰਘ ਮਾਨ)— 'ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟਰੱਸਟ' ਵਲੋਂ ਤੀਜਾ 'ਕੀਵੀ ਪੰਜਾਬੀ ਐਵਾਰਡਜ਼' ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜਿੱਥੇ ਪੰਜ ਵੱਕਾਰੀ ਪੁਰਸਕਾਰਾਂ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕ ਟਿਕਟ ਜਾਰੀ ਕਰਕੇ ਇਸ ਐਵਾਰਡ ਸਮਾਗਮ ਨੂੰ ਇਤਿਹਾਸਕ ਰੰਗ ਵਿਚ ਰੰਗ ਦਿੱਤਾ ਗਿਆ। ਡਾਕ ਟਿਕਟ ਲਈ ਦੇਸ਼ ਦੀ ਏਥਨਿਕ ਮਾਮਲਿਆਂ ਦੀ ਮੰਤਰੀ ਜੈਨੀ ਸਾਲੀਸਾ, ਪਾਕਿਸਤਾਨ ਦੂਤ ਘਰ ਦੇ ਹਾਈ ਕਮਿਸ਼ਨਰ ਡਾ. ਅਬਦੁਲ ਮਲਿਕ, ਆਨਰੇਰੀ ਕੌਂਸਲ ਭਵਦੀਪ ਸਿੰਘ ਢਿੱਲੋਂ, ਮਾਣਯੋਗ ਜੱਜ ਅਜੀਤ ਸਵਰਨ ਸਿੰਘ, ਅਵਤਾਰ ਸਿੰਘ, ਪਰਮਵੀਰ ਸਿੰਘ ਬਾਠ ਅਤੇ ਰਾਹੁਲ ਚੋਪੜਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਡਾਕ ਟਿਕਟ ਨੂੰ ਜਾਰੀ ਕੀਤਾ।
![PunjabKesari](https://static.jagbani.com/multimedia/15_39_035464268nz 34-ll.jpg)
ਇਸ ਮੌਕੇ ਦਿੱਤੇ ਗਏ ਐਵਾਰਡਾਂ 'ਚ 'ਪਹਿਲਾ ਆਨਰੇਰੀ ਐਵਾਰਡ' ਟੈਗਨ ਮੂਲ ਦੀ ਦਸਤਾਰਧਾਰੀ ਸਿੰਘਣੀ ਅਰਵਿੰਦਰ ਕੌਰ ਨੂੰ ਦਿੱਤਾ ਗਿਆ। ਦੂਜਾ ਕਮਿਊਨਿਟੀ ਐਵਾਰਡ ਆਪਣੇ ਖਰਚੇ 'ਤੇ ਹੁਣ ਤੱਕ ਹਜ਼ਾਰਾਂ ਕਿਤਾਬਾਂ ਵੱਖ-ਵੱਖ ਸਕੂਲਾਂ ਅਤੇ ਲਾਇਬ੍ਰੇਰੀਆਂ ਨੂੰ ਦੇਣ ਵਾਲੇ ਤਰਕਸ਼ੀਲ ਅਵਤਾਰ ਸਿੰਘ ਪੁੱਕੀਕੁਈ ਨੂੰ ਦਿੱਤਾ ਗਿਆ ਜਦਕਿ ਤੀਜਾ ਵੱਡਾ ਐਵਾਰਡ 'ਮੈਨ ਆਫ ਦਾ ਯੀਅਰ ਐਵਾਰਡ' ਨਿਊਜ਼ੀਲੈਂਡ ਪੁਲਸ 'ਚ ਪਹਿਲੀ ਪੰਜਾਬੀ ਪੁਲਸ ਕਾਂਸਟੇਬਲ ਮਨਦੀਪ ਕੌਰ ਸਿੱਧੂ ਨੂੰ ਦਿੱਤਾ ਗਿਆ। ਚੌਥਾ ਵੱਕਾਰੀ ਐਵਾਰਡ 'ਆਰਟ ਐਂਡ ਕਲਚਰ' ਲਈ ਗੀਤਕਾਰ ਤੇ ਗਾਇਕ ਸਤਨਾਮ ਸਿੰਘ ਸੱਤਾ ਵੈਰੋਵਾਲੀਆ ਨੂੰ ਦਿੱਤਾ ਗਿਆ ਅਤੇ ਪੰਜਵਾਂ ਵੱਕਾਰੀ ਐਵਾਰਡ ਨਿਊਜ਼ੀਲੈਂਡ ਵਿਚ ਖੇਡਾਂ ਅਤੇ ਸੱਭਿਆਚਾਰਕ ਖੇਤਰ 'ਚ ਜ਼ਿਕਰਯੋਗ ਪ੍ਰਾਪਤੀਆਂ ਕਰਨ ਵਾਲੇ 'ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ' ਨੂੰ ਦਿੱਤਾ ਗਿਆ।
ਵਿਸ਼ੇਸ ਕਾਰਜਾਂ ਲਈ ਪਹਿਲਾ ਪੁਰਸਕਾਰ ਮਾਰਸ਼ਲ ਵਾਲੀਆ, ਦੂਜਾ ਐਵਾਰਡ ਪਿੰਕੀ ਲਾਲ (ਐਂਬੂਲੈਂਸ ਸਟਾਫ) ਅਤੇ ਤੀਜਾ ਪੁਰਸਕਾਰ ਪਾਕਿਸਤਾਨ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੂੰ ਸਮੂਹਿਕ ਰੂਪ ਵਿਚ ਦਿੱਤਾ ਗਿਆ। ਐਵਾਰਡਾਂ ਦੀ ਬੈਕਫਲੈਸ਼ ਨੂੰ ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਆਵਾਜ਼ ਦਿੱਤੀ। ਸ੍ਰੀ ਨਵਤੇਜ ਰੰਧਾਵਾ ਨੇ ਪਿਛਲੇ 2 ਸਾਲਾਂ ਦੇ ਕੀਵੀ ਪੰਜਾਬੀ ਐਵਾਰਡਜ਼ 'ਤੇ ਝਲਕ ਪੇਸ਼ ਕੀਤੀ। ਗੁਰਪ੍ਰੀਤ ਕੌਰ ਢੱਟ ਵਲੋਂ ਤਿਆਰ ਇਕ ਪੇਸ਼ਕਾਰੀ ਬਦਲੇ ਪੰਜਾਬ ਤੋਂ ਪਹੁੰਚੇ ਪ੍ਰਸਿੱਧ ਪੱਤਰਕਾਰ ਪਰਮਵੀਰ ਸਿੰਘ ਬਾਠ ਵਲੋਂ ਸਨਮਾਨਿਤ ਕੀਤਾ ਗਿਆ।ਰੇਡੀਓ ਪੇਸ਼ਕਾਰ ਹਰਪੀਤ ਸਿੰਘ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਇਕ ਸੰਗੀਤਮਈ ਗੀਤ ਪੇਸ਼ ਕੀਤਾ। ਨਿਊਜ਼ੀਲੈਂਡ ਸਿੱਖ ਗੇਮਜ਼ ਤੋਂ ਪਹੁੰਚੇ ਸ. ਦਲਜੀਤ ਸਿੰਘ ਸਿੱਧੂ ਨੇ ਸਿੱਖ ਖੇਡਾਂ ਬਾਰੇ ਜਾਣਕਾਰੀ ਦਿੱਤੀ।
ਨਿਊਜ਼ੀਲੈਂਡ 'ਚ ਬਾਬੇ ਨਾਨਕ ਨੂੰ ਸਮਰਪਿਤ ਡਾਕ ਟਿਕਟ ਜਾਰੀ
NEXT STORY