ਰੋਮ, (ਕੈਂਥ)- ਅੰਮ੍ਰਿਤਸਰ ਸਾਹਿਬ 26 ਜਨਵਰੀ ਨੂੰ ਇਕ ਸ਼ਰਾਰਤੀ ਅਨਸਰ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਮੰਦਭਾਗੀ ਖਬਰ ਹੈ।
ਇਸ ਘਟਨਾ ਨਾਲ ਵਿਦੇਸ਼ਾਂ ਵਿੱਚ ਵੀ ਅੰਬੇਡਕਰ ਦੇ ਪੈਰੋਕਾਰਾਂ ਵਿੱਚ ਭਾਰੀ ਰੋਹ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਯੂਰਪ ਦੇ ਉੱਘੇ ਸਮਾਜ ਸੇਵੀ ਰਾਮ ਸਿੰਘ ਮੈਂਗੜਾ ਫਰਾਂਸ ਨੇ ਪ੍ਰੈੱਸ ਨੂੰ ਭੇਜੇ ਬਿਆਨ ਵਿੱਚ ਕਿਹਾ ਕਿ ਅਜਿਹੇ ਲੋਕ ਦੇਸ਼ ਦੀ ਏਕਤਾ-ਅਖੰਡਤਾ ਤੇ ਆਪਸੀ ਭਾਈਚਾਰਕ ਸਾਂਝ ਲਈ ਘਾਤਕ ਹਨ ਅਤੇ ਨਫ਼ਰਤ ਦੇ ਬੀਜ ਬੋਅ ਰਹੇ ਹਨ।
ਮੌਜੂਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਅਜਿਹੇ ਪਸ਼ੂ ਬਿਰਤੀ ਦੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਕੋਈ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਵਿਚਾਰਨ ਵਾਲੀ ਗੱਲ ਇਹ ਹੈ ਇਸ ਉਕਤ ਸ਼ਖ਼ਸ ਨੇ ਇਸ ਘਟਨਾ ਨੂੰ ਅੰਜਾਮ ਕਿਸ ਦੇ ਕਹਿਣ 'ਤੇ ਕੀਤਾ, ਇਸ ਦੇ ਮਗਰ ਕਿਹੜੇ ਲੋਕ ਹਨ, ਉਹਨਾਂ ਨੂੰ ਵੀ ਸਾਹਮਣੇ ਲਿਆਂਦਾ ਜਾਣਾ ਚਾਹੀਦਾ।
ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਬਾਬਾ ਸਾਹਿਬ ਜੀ ਦੇ ਕਰੋੜਾਂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ, ਜੋ ਕਿ ਨਾਕਾਬਿਲੇ ਬਰਦਾਸ਼ਤ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜੇਲ ਵਿੱਚ ਡੱਕ ਕੇ ਬਹੁਜਨ ਸਮਾਜ ਨਾਲ ਇਨਸਾਫ਼ ਕਰੇ।
ਦੱਖਣੀ ਕੋਰੀਆ ਦੇ ਹਵਾਈ ਅੱਡੇ 'ਤੇ ਜਹਾਜ਼ ਨੂੰ ਲੱਗੀ ਅੱਗ, 169 ਯਾਤਰੀ ਸਨ ਸਵਾਰ
NEXT STORY