ਇੰਟਰਨੈਸ਼ਨਲ ਡੈਸਕ: ਬਾਲਾਕੋਟ ਏਅਰਸਟ੍ਰਾਈਕ ਨੂੰ ਅੱਜ 2 ਸਾਲ ਹੋ ਗਏ ਹਨ। ਪਾਕਿ ਨੇ ਏਅਰਸਟ੍ਰਾਈਕ ਦੀ ਦੂਜੀ ਵਰ੍ਹੇਗੰਢ ਦੇ ਮੌਕੇ 'ਤੇ ਫਿਰ ਆਪਣਾ ਘਿਣਾਉਣਾ ਚਿਹਰਾ ਦਿਖਾਇਆ ਹੈ। ਪਾਕਿ ਨੇ ਹੁਣ ਇਕ ਨਵਾਂ ਹਥਕੰਡਾ ਅਪਣਾਉਂਦੇ ਹੋਏ ਪ੍ਰਚਾਰ ਦੇ ਜ਼ਰੀਏ ਆਪਣੇ ਆਪ ਨੂੰ ਮਾਸੂਮ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਨੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ (WC) ਅਭਿਨੰਦਨ ਵਰਧਮਾਨ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ।
ਦਸ ਦੇਈਏ ਕਿ 27 ਫਰਵਰੀ 2019 ਨੂੰ ਪਾਕਿ ਹਵਾਈ ਸੈਨਾ ਦੇ ਜਹਾਜ਼ ਦਾ ਪਿੱਛਾ ਕਰਨ ਦੀ ਕੋਸ਼ਿਸ਼ 'ਚ ਅਭਿਨੰਦਨ POK ਪਹੁੰਚ ਗਿਆ ਸੀ। ਜਿਸ ਤੋਂ ਬਾਅਦ ਪਾਕਿ ਸੇਨਾ ਨੇ ਉਸ ਆਪਣੇ ਕਬਜ਼ੇ 'ਚ ਲੈ ਲਿਆ ਅਤੇ 1 ਮਾਰਚ ਨੂੰ ਭਾਰਤ ਦੇ ਦਬਾਅ ਤੋਂ ਬਾਅਦ ਉਸਨੂੰ ਬਾਗਾ ਬਾਰਡਰ 'ਤੇ ਵਾਪਸ ਛੱਡ ਦਿੱਤਾ ਸੀ। ਉਦੋਂ ਪਾਕਿ ਨੇ ਅਭਿਨੰਦਨ ਦੀਆਂ ਕਈ ਵੀਡੀਓ ਸਾਂਝੀਆਂ ਕੀਤੀਆਂ ਸਨ ਪਰ ਹੁਣ ਪਾਕਿ ਵੱਲੋਂ ਇਕ ਨਵੀਂ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ।
ਇਸ ਵੀਡੀਓ 'ਚ ਅਭਿਨੰਦਨ ਕਸ਼ਮੀਰ 'ਚ ਸ਼ਾਂਤੀ ਦੀ ਅਪੀਲ ਕਰਦੇ ਅਤੇ ਪਾਕਿ-ਭਾਰਤ 'ਚ ਕੋਈ ਫਰਕ ਨਾ ਹੋਣ ਦੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਭਿਨੰਦਨ ਇਸ ਵੀਡੀਓ 'ਚ ਪਾਕਿ ਫੌਜ ਵੱਲੋਂ ਕੀਤੀ ਜਾ ਰਹੀ ਉਸਦੀ ਖਾਤਰਦਾਰੀ ਦੀ ਤਾਰੀਫ਼ ਕਰਦੇ ਹੋਏ ਦਿਖਾਈ ਦੇ ਰਿਹੇ ਹਨ ਪਰ ਵੀਡੀਓ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਇਸ ਨੂੰ ਕਈ ਵਾਰ ਕੱਟਿਆ ਗਿਆ ਹੈ। ਵੀਡੀਓ 'ਚ ਲੱਗੇ ਕੱਟਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਅਭਿਨੰਦਨ ਦੀ ਪੁਰਾਣੀ ਵੀਡੀਓ ਦਾ ਕਟਿੰਗ ਕਰਕੇ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਵੀਡੀਓ 'ਚ ਹੋਈ ਕੱਟਿੰਗ ਕਾਰਨ ਇਸਦੀ ਸਚਾਈ 'ਤੇ ਵੀ ਸਵਾਲ ਉਠ ਰਹੇ ਹਨ।
ਬਾਲਾਕੋਟ ਬਰਸੀ ’ਤੇ ਬੋਲੇ ਇਮਰਾਨ, ਭਾਰਤ ਨਾਲ ਗੱਲਬਾਤ ਨੂੰ ਹਾਂ ਤਿਆਰ
NEXT STORY