ਢਾਕਾ— ਬੰਗਲਾਦੇਸ਼ ਵਿਚ ਹੜ੍ਹ ਦੇ ਪਾਣੀ ਵਿਚ ਸੈਲਫੀ ਲੈ ਰਹੇ 2 ਮੁੰਡਿਆਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਮੇਲਾਂਨਦਹ ਸ਼ਹਿਰ ਵਿਚ ਹੜ੍ਹ ਦੇ ਪਾਣੀ ਵਿਚ ਡੁੱਬੀ ਇਕ ਸੜਕ ਉੱਤੇ 15 ਸਾਲ ਦੇ 2 ਮੁੰਡੇ ਸੈਲਫੀ ਲੈ ਰਹੇ ਸਨ, ਉਦੋਂ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ । ਉਮੀਰ ਉੱਦੀਨ ਸਕੂਲ ਦੇ ਹੈਡਮਾਸਟਰ ਮੋਹਨ ਤਾਲੁਕਦਾਰ ਨੇ ਦੱਸਿਆ, ਹੜ੍ਹ ਕਾਰਨ ਸਕੂਲ ਬੰਦ ਕਰ ਦਿੱਤਾ ਗਿਆ ਅਤੇ ਸੜਕਾਂ ਪਾਣੀ ਵਿੱਚ ਡੁੱਬੀਆਂ ਸਨ ਅਜਿਹੇ ਵਿਚ ਦੋਵੇਂ ਵਿਦਿਆਰਥੀਆਂ ਨੂੰ ਲੱਗਾ ਕਿ ਇੱਥੇ ਸੈਲਫੀ ਲੈਣਾ ਚੰਗਾ ਰਹੇਗਾ । ਬਦਕਿਸਮਤੀ ਨਾਲ ਪਾਣੀ ਦਾ ਵਹਾਅ ਉਨ੍ਹਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ । ਕਈ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇਸ ਸਕੂਲ ਦੇ ਹੀ ਵਿਦਿਆਰਥੀ ਸਨ । ਸਥਾਨਕ ਪੁਲਸ ਮੁਖੀ ਐਮ. ਕਰੀਮ ਨੇ ਦੱਸਿਆ ਕਿ ਇਕ ਦਿਨ ਦੀ ਖੋਜ ਤੋਂ ਬਾਅਦ ਗੋਤਾਖੋਰਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਹੈ । ਜ਼ਿਕਰਯੋਗ ਹੈ ਕਿ ਅੱਧਾ ਦੇਸ਼ ਹੜ੍ਹ ਨਾਲ ਪ੍ਰਭਾਵਿਤ ਹੈ ਪਰ ਸਰਕਾਰੀ ਮੌਸਮ ਵਿਭਾਗ ਨੇ ਸਥਿਤੀ ਹੋਰ ਖਰਾਬ ਹੋਣ ਦੀ ਚਿਤਾਵਨੀ ਦਿੱਤੀ ਹੈ ਕਿਉਂਕਿ 2 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀਆਂ ਹਨ । ਦੇਸ਼ ਦੇ ਆਫਤ ਪ੍ਰਬੰਧਨ ਵਿਭਾਗ ਅਨੁਸਾਰ ਸ਼ਨੀਵਾਰ ਤੋਂ ਦੁਬਾਰਾ ਆਈ ਹੜ੍ਹ ਨਾਲ ਹੁਣ ਤੱਕ 56 ਲੋਕ ਮਾਰੇ ਜਾ ਚੁੱਕੇ ਹਨ ਅਤੇ 45 ਲੱਖ ਲੋਕ ਪ੍ਰਭਾਵਿਤ ਹੋਏ ਹਨ ।
ਟਰੰਪ ਸੀਨੀਅਰ ਅਧਿਕਾਰੀਆਂ ਨਾਲ ਕਰਨਗੇ ਦੱਖਣੀ ਏਸ਼ੀਆ ਕੂਟਨੀਤੀ 'ਤੇ ਵਿਚਾਰ ਵਟਾਂਦਰਾ
NEXT STORY