ਢਾਕਾ (ਬਿਊਰੋ): ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਜੱਜ ਸੁਰਿੰਦਰ ਕੁਮਾਰ ਸਿਨਹਾ ਨੂੰ 11 ਸਾਲ ਦੀ ਸਜ਼ਾ ਸੁਣਾਈ। ਸੁਰਿੰਦਰ ਕੁਮਾਰ ਬੰਗਲਾਦੇਸ਼ ਦੇ ਪਹਿਲੇ ਹਿੰਦੂ ਚੀਫ ਜਸਟਿਸ ਹਨ। ਸੁਰਿੰਦਰ ਕੁਮਾਰ ਨੂੰ ਇਹ ਸਜ਼ਾ ਭ੍ਰਿਸ਼ਟਾਚਾਰ ਨਾਲ ਜੁੜੇ ਦੋ ਮਾਮਲਿਆਂ ਵਿਚ ਸੁਣਾਈ ਗਈ। ਢਾਕਾ ਦੇ ਸਪੈਸ਼ਲ ਜੱਜ-4 ਸ਼ੇਖ ਨਜਮੁਨ ਆਲਮ ਨੇ ਸਾਬਕਾ ਚੀਫ ਜਸਟਿਸ ਨੂੰ ਸਜ਼ਾ ਸੁਣਾਈ।ਸੁਰਿੰਦਰ ਹੁਣ ਅਮਰੀਕਾ ਵਿਚ ਰਹਿੰਦੇ ਹਨ। ਉਹਨਾਂ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ 7 ਸਾਲ ਦੀ ਸਜ਼ਾ ਸੁਣਾਈ ਗਈ। ਉੱਥੇ ਵਿਸ਼ਵਾਸਘਾਤ ਕਰਨ ਦੇ ਮਾਮਲੇ ਵਿਚ ਉਹਨਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ। ਢਾਕਾ ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟ ਮੁਤਾਬਕ, ਜੇਲ ਦੀ ਸਜ਼ਾ ਵੱਖੋ-ਵੱਖਰੀ ਚੱਲੇਗੀ।
ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ,''ਜੱਜ ਐੱਸਕੇ ਸਿਨਹਾ ਮਨੀ ਲਾਂਡਰਿੰਗ ਦੇ ਮੁੱਖ ਲਾਭਪਾਤਰ ਹਨ।'' ਰਿਪੋਰਟ ਮੁਤਾਬਕ ਸਿਨਹਾ ਨੂੰ ਕਿਸਾਨ ਬੈਂਕ, ਜਿਸ ਨੂੰ ਹੁਣ ਪਦਮ ਬੈਂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਲਈ ਕੀਤੇ ਗਏ 4 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ।ਇਸ ਮਾਮਲੇ ਵਿਚ 10 ਦੋਸ਼ੀ ਸਨ ਪਰ ਤੰਗੈਲ ਦੇ ਵਸਨੀਕ ਮੁਹੰਮਦ ਸ਼ਾਹਜਹਾਂ ਅਤੇ ਨਿਰੰਜਨ ਚੰਦਰ ਸਾਹਾ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੋਏ। ਬਾਕੀਆਂ ਨੂੰ ਵੱਖੋ-ਵੱਖ ਸਜ਼ਾਵਾਂ ਨਾਲ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦਾਅਵਾ, ਅਮਰੀਕਾ ਦੀ ਰੱਖਿਆ ਲਈ ਕੀਤਾ ਪਣਡੁੱਬੀ ਸਮਝੌਤਾ
2015 ਤੋਂ 2017 ਤੱਕ ਰਹੇ ਚੀਫ ਜਸਟਿਸ
ਸਿਨਹਾ ਜਨਵਰੀ 2015 ਤੋਂ ਨਵੰਬਰ 2017 ਤੱਕ ਬੰਗਲਾਦੇਸ਼ ਦੇ 21ਵੇਂ ਚੀਫ ਜਸਟਿਸ ਰਹੇ। ਜਸਟਿਸ ਸਿਨਹਾ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਬੰਗਲਾਦੇਸ਼ ਦੇ ਮੌਜੂਦਾ 'ਗੈਰ-ਲੋਕਤੰਤਰੀ ਅਤੇ ਤਾਨਾਸ਼ਾਹੀ' ਸ਼ਾਸਨ ਦਾ ਵਿਰੋਧ ਕੀਤਾ ਸੀ।
ਨੋਟ- ਉਕਤ ਖ਼ਬਰ ਬਾਰੇ ਦਿਓ ਆਪਣੀ ਰਾਏ।
ਖੈਬਰ ਪਖਤੂਨ ਸੂਬੇ 'ਚ ਪਾਕਿਸਤਾਨੀ ਕਾਰਕੁਨ ਦੇ ਕਤਲ ਦੇ ਵਿਰੋਧ 'ਚ ਪ੍ਰਦਰਸ਼ਨ
NEXT STORY