ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਹਿੰਦੂਆਂ ਖਿਲਾਫ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਵੀਰਵਾਰ ਨੂੰ ਇਕ ਵਾਰ ਫਿਰ ਨਫਰਤ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਸ਼ਰੀਅਤਪੁਰ ਇਲਾਕੇ 'ਚ ਖੋਕਨ ਚੰਦਰ ਨਾਂ ਦੇ ਇਕ ਹਿੰਦੂ ਸ਼ਖ਼ਸ ਨੂੰ ਭੀੜ ਨੇ ਘੇਰ ਲਿਆ। ਪਹਿਲਾਂ ਬੇਰਹਿਮੀ ਨਾਲ ਉਸਨੂੰ ਕੁੱਟਿਆ ਗਿਆ। ਫਿਰ ਚਾਕੂ ਨਾਲ ਵਾਰ ਕੀਤਾ ਗਿਆ। ਇਸਤੋਂ ਬਾਅਦ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਹੋਈ।
ਆਖਰੀ ਪਲ 'ਚ ਖੋਕਨ ਚੰਦਰ ਨੇ ਨੇੜੇ ਦੇ ਇਕ ਤਲਾਬ 'ਚ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਇਹ ਹਮਲਾ ਇਕ ਵਾਰ ਫਿਰ ਦੱਸਿਆ ਹੈ ਕਿ ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਕਿਸ ਹੱਦ ਕਰ ਪਹੁੰਚ ਚੁੱਕਾ ਹੈ।
ਜਾਣਕਾਰੀ ਮੁਤਾਬਕ, ਘਟਨਾ ਬੁੱਧਵਾਰ (31 ਦਸੰਬਰ) ਰਾਤ ਨੂੰ ਕਰੀਬ 9 ਵਜੇ ਕਨੇਵਰ ਯੂਨੀਅਨ ਦੇ ਤਿਲੋਈ ਇਲਾਕੇ 'ਚ ਵਾਪਰੀ। ਖੋਕਨ ਚੰਦਰ ਦਾਸ (40), ਪਰੇਸ਼ ਚੰਦਰ ਦਾਸ ਦਾ ਪੁੱਤਰ ਹੈ। ਉਹ ਦਾਮੁਧਾ ਦੇ ਕੇਊਰਭੰਗਾ ਬਾਜ਼ਾਰ 'ਚ ਇਕ ਫਾਰਮੇਸੀ ਦਾ ਮਾਲਕ ਹੈ। ਖੋਕਨ ਚੰਦਰ ਦਾਸ ਨੇ ਬੁੱਧਵਾਰ ਰਾਤ ਨੂੰ ਆਪਣੀ ਦੁਕਾਨ ਬੰਦ ਕੀਤੀ ਅਤੇ ਆਪਣੇ ਘਰ ਵੱਲ ਚੱਲ ਪਿਆ। ਜਦੋਂ ਉਹ ਤਿਲੋਈ ਖੇਤਰ ਪਹੁੰਚਿਆ ਤਾਂ ਬਦਮਾਸ਼ਾਂ ਦੇ ਇਕ ਸਮੂਹ ਨੇ ਉਸਨੂੰ ਰੋਕ ਲਿਆ। ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਅਤੇ ਫਿਰ ਉਸਨੇ ਸਰੀਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ- ਸਾਰਾ ਤੇਂਦੁਲਕਰ ਦੇ ਹੱਥ 'ਚ ਬੀਅਰ ਦੀ ਬੋਤਲ! ਗੋਆ ਵਾਲੀ ਵੀਡੀਓ 'ਤੇ ਮਚਿਆ ਹੰਗਾਮਾ
ਅੱਗ ਦੀਆਂ ਲਪਟਾਂ ਤੋਂ ਆਪਣੀ ਜਾਨ ਬਚਾਉਣ ਲਈ ਖੋਕਨ ਚੰਦਰ ਦਾਸ ਨੇ ਨੇੜੇ ਦੇ ਇਕ ਤਲਾਬ 'ਚ ਛਾਲ ਮਾਰ ਦਿੱਤੀ। ਬਾਅਦ 'ਚ ਸਥਾਨਕ ਲੋਕਾਂ ਨੇ ਉਸਨੂੰ ਗੰਭਾਰ ਹਾਲਤ 'ਚ ਬਚਾਇਆ ਅਤੇ ਸ਼ਰੀਅਤਪੁਰ ਸਦਰ ਹਸਪਤਾਲ ਦਾਖਲ ਕਰਵਾਇਆ।
ਇਸ ਘਟਨਾ ਨੇ ਇਲਾਕੇ 'ਚ ਦਹਿਸ਼ਤ ਫੈਲਾਅ ਦਿੱਤੀ ਹੈ। ਹਮਲੇ ਦੇ ਪਿੱਛੇ ਦਾ ਮਕਸਦ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ।
ਇਹ ਵੀ ਪੜ੍ਹੋ- ਜਲੰਧਰ ਪੁਲਸ ਦਾ ਨਵੇਂ ਸਾਲ 'ਤੇ ਹੁੱਲੜਬਾਜ਼ਾਂ ਲਈ ਖਾਸ ਸੰਦੇਸ਼, ਕਾਨੂੰਨ ਤੋੜਿਆ ਤਾਂ ਥਾਣੇ 'ਚ ਹੋਵੇਗੀ 'ਪਾਰਟੀ'
ਬੀਤੇ ਦੋ ਹਫਤਿਆਂ 'ਚ ਤੀਜੀ ਘਟਨਾ
ਇਸਤੋਂ ਪਹਿਲਾਂ ਬੰਗਲਾਦੇਸ਼ 'ਚ 18 ਦਸੰਬਰ 2025 ਨੂੰ ਦੀਪੂ ਚੰਦਰ ਦਾਸ ਨੂੰ ਭੀੜ ਨੇ ਮਾਰ ਦਿੱਤਾ ਸੀ। ਫਿਰ ਉਸਦੇ ਸਰੀਰ ਨੂੰ ਦਰੱਖਤ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ ਸੀ। ਇਸਤੋਂ ਬਾਅਦ 25 ਦਸੰਬਰ ਨੂੰ ਭੀੜ ਨੇ ਅਮ੍ਰਿਤ ਮੰਡਲ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹਾਲਾਂਕਿ, ਖੁਦ ਨੂੰ ਕਿਰਕਿਰੀ ਤੋਂ ਬਚਾਉਣ ਲਈ ਬੰਗਲਾਦੇਸ਼ ਨੇ ਕਿਹਾ ਸੀ ਕਿ ਅਮ੍ਰਿਤ ਮੰਡਲ ਅਪਰਾਧੀ ਸੀ ਅਤੇ ਹਫਤਾ ਵਸੂਲੀ ਦੇ ਚਲਦੇ ਭੀੜ ਨੇ ਉਸਨੂੰ ਮਾਰਿਆ ਸੀ।
ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਮਾਤਾ ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਲਈ ਅਹਿਮ ਖਬਰ, ਜਾਰੀ ਹੋ ਗਈ ਐਡਵਾਈਜ਼ਰੀ
ਰਿਹਾਈ ਦੀ ਉਡੀਕ 'ਚ 167 ਭਾਰਤੀ ਨਾਗਰਿਕ! Ind-Pak ਨੇ ਸਾਂਝੀਆਂ ਕੀਤੀਆਂ ਕੈਦੀਆਂ ਦੀਆਂ ਸੂਚੀਆਂ
NEXT STORY