ਢਾਕਾ— ਬੰਗਲਾਦੇਸ਼ 'ਚ ਵਿਰੋਧੀ ਦਲਾਂ ਨੇ ਦੁਬਾਰਾ ਚੋਣ ਕਰਵਾਉਣ ਦੀ ਆਪਣੀ ਮੰਗ ਨੂੰ ਚੁੱਕਦਿਆਂ ਦੋਸ਼ ਲਾਇਆ ਹੈ ਕਿ ਦਸੰਬਰ 'ਚ ਹੋਈਆਂ ਚੋਣਾਂ 'ਚ ਧਾਂਦਲੀ ਹੋਈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਆਵਾਮੀ ਲੀਗ ਦੇ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਬੁੱਧਵਾਰ ਨੂੰ ਹੋਏ ਸੰਸਦ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਦੁਬਾਰਾ ਆਪਣੀਆਂ ਮੰਗਾਂ ਨੂੰ ਚੁੱਕਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਤੇ ਉਸ ਦੇ ਸਹਿਯੋਗੀਆਂ ਨੇ ਕਿਹਾ ਕਿ ਜੇਕਰ 6 ਮਹੀਨੇ ਦੇ ਅੰਦਰ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਤਾਂ ਉਹ ਸੰਸਦ ਦਾ ਬਾਈਕਾਟ ਕਰ ਦੇਣਗੇ ਤੇ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਕਰਨਗੇ। ਬੀ.ਐੱਨ.ਪੀ. ਦੇ ਸੈਂਕੜੇ ਵਰਕਰਾਂ ਨੇ ਰਾਜਧਾਨੀ ਢਾਕਾ 'ਚ ਹੋਈਆਂ ਚੋਣਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਦੁਬਾਰਾ ਚੋਣ ਕਰਵਾਉਣ ਦਾ ਰਸਤਾ ਸਾਫ ਕਰਨ ਲਈ ਨਵੀਂ ਸਰਕਾਰ ਦੇ ਅਸਤੀਫੇ ਦੀ ਮੰਗ ਕੀਤੀ। 11ਵੀਂ ਰਾਸ਼ਟਰੀ ਸੰਸਦ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ 'ਚ ਪ੍ਰਧਾਨ ਸ਼ਿਰੀਨ ਸ਼ਰਮਿਨ ਚੌਧਰੀ ਤੇ ਉਪ-ਪ੍ਰਧਾਨ ਮੁਹੰਮਦ ਫਜ਼ਲੇ ਰੱਬੀ ਨੂੰ ਦੁਬਾਰਾ ਤੋਂ ਉਨ੍ਹਾਂ ਦੇ ਅਹੁਦਿਆਂ ਲਈ ਚੁਣਿਆ ਗਿਆ। ਰਾਸ਼ਟਰਪਤੀ ਅਬਦੁੱਲ ਹਮੀਦ ਨੇ ਪ੍ਰਧਾਨ ਨੂੰ ਅਹੁਦਾ ਤੇ ਗੁਪਤਤਾ ਦੀ ਸਹੁੰ ਚੁਕਾਈ, ਜੋ ਕਿ ਸੰਸਦ ਦੇ 9ਵੇਂ ਤੇ 10ਵੇਂ ਸਦਨ 'ਚ ਵੀ ਪ੍ਰਧਾਨਗੀ ਕਰ ਚੁੱਕੇ ਹਨ। ਦਸੰਬਰ 'ਚ ਹੋਈਆਂ ਚੋਣਾਂ 'ਚ ਬੀ.ਐੱਨ.ਪੀ. ਸਿਰਫ 8 ਸੀਟਾਂ ਹੀ ਹਾਸਲ ਕਰ ਸਕੀ।
ਮੀਥੇਨ 'ਤੇ ਰੋਕ ਲਾਉਣ 'ਚ ਚੀਨ ਨਾਕਾਮ
NEXT STORY