ਢਾਕਾ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ 2 ਦਿਨੀਂ ਵਿਦੇਸ਼ ਯਾਤਰਾ ਲਈ ਬੰਗਲਾਦੇਸ਼ ਪੁੱਜ ਗਏ ਹਨ। ਬੰਗਬੰਧੁ ਸੇਖ਼ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੀ ਸਵਰਨ ਜਯੰਤੀ ਮੌਕੇ ਪੀ.ਐਮ. ਮੋਦੀ ਸ਼ੁੱਕਰਵਾਰ ਅਤੇ ਸ਼ਨੀਵਾਰ ਤੱਕ ਬੰਗਲਾਦੇਸ਼ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਦੀ ਇਸ ਨਿਰਧਾਰਤ ਯਾਤਰਾ ਖ਼ਿਲਾਫ਼ ਢਾਕਾ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਹੋਏ ਹਿੰਸਕ ਪ੍ਰਦਰਸ਼ਨ ਵਿਚ 20 ਲੋਕ ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ: ਪਹਿਲੀ ਵਾਰ PM ਮੋਦੀ ਨੂੰ ਲੈ ਕੇ VVIP ਜਹਾਜ਼ ‘ਏਅਰ ਇੰਡੀਆ ਵਨ’ ਨੇ ਭਰੀ ਉਡਾਣ, ਜਾਣੋ ਇਸ ਦੀ ਖ਼ਾਸੀਅਤ
ਜ਼ਖ਼ਮੀਆਂ ਵਿਚ 2 ਪੱਤਰਕਾਰ ਅਤੇ ਸਰਕਾਰ ਸਮਰਥਕ ਬੰਗਲਾਦੇਸ਼ ਛਾਤਰ ਲੀਗ (ਬੀ.ਸੀ.ਐਲ.) ਦੇ 2 ਕਾਰਜਕਰਤਾ ਸ਼ਾਮਲ ਹਨ। ਢਾਕਾ ਯੂਨੀਵਰਸਿਟੀ ਕੰਪਲੈਕਸ ਵਿਚ ਵੀਰਵਾਰ ਨੂੰ ਪੀ.ਐਮ. ਮੋਦੀ ਦੀ ਯਾਤਰਾ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਖੱਬੇ-ਪੱਖੀ ਛਾਤਰ ਸੰਗਠਨਾਂ ਦੇ ਕਾਰਜਕਰਤਾ ਕਥਿਤ ਤੌਰ ’ਤੇ ਬੀ.ਸੀ.ਐਲ. ਦੇ ਹਮਲੇ ਦਾ ਸ਼ਿਕਾਰ ਹੋਏ। ਇਸ ਤੋਂ ਪਹਿਲਾਂ ਸ਼ਹਿਰ ਦੇ ਮੋਤੀਝੀਲ ਇਲਾਕੇ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਮਨ ਖ਼ਿਲਾਫ਼ ਪ੍ਰਦਸ਼ਨ ਕਰ ਰਹੇ ਜੁਬੋ ਓਧਿਕਾਰ ਪਰਸ਼ਿਦ ਦੇ ਕਾਰਜਕਰਤਾ ਵੀ ਪੁਲਸ ਨਾਲ ਭਿੜ ਗਏ।
ਇਹ ਵੀ ਪੜ੍ਹੋ: ਗ੍ਰੀਨ ਕਾਰਡ ਦੀ ਉਡੀਕ 'ਚ ਬੈਠੇ ਭਾਰਤੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਬਾਈਡੇਨ
‘ਪ੍ਰੋਗਰੈਸਿਵ ਸਟੂਡੈਂਟਸ ਅਲਾਇੰਸ’ ਦੇ ਬੈਨਰ ਹੇਠਾਂ ਖੱਬੇ-ਪੱਖੀ ਛਾਤਰ ਸੰਗਠਨ ਪੀ.ਐਮ. ਮੋਦੀ ਦੇ ਦੌਰੇ ਦੇ ਵਿਰੋਧ ਵਿਚ ਕੰਪਲੈਕਸ ਦੇ ਵੀਸੀ ਚੱਤਰ ਇਲਾਕੇ ਵਿਚ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਦਾ ਦੋਸ਼ ਹੈ ਕਿ ਸੱਤਾਧਾਰੀ ਪਾਰਟੀ ਦੀ ਛਾਤਰ ਸ਼ਾਖਾ ਬੰਗਲਾਦੇਸ਼ ਛਾਤਰ ਲੀਗ (ਬੀ.ਸੀ.ਐਲ.) ਦੇ ਕਾਰਜ ਕਰਤਾਵਾਂ ਵੱਲੋਂ ਵੀਰਵਾਰ ਸ਼ਾਮ ਨੂੰ ਕਰੀਬ 8 ਵਜੇ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕੀਤਾ ਗਿਆ। ਸਾਰੇ 14 ਜ਼ਖ਼ਮੀਆਂ ਦਾ ਢਾਕਾ ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ
ਸਕਾਟਲੈਂਡ: ਟਿੰਡਰ 'ਤੇ ਮਿਲੀ ਔਰਤ ਨੂੰ ਮਿਲਣ ਗਏ ਸੈਨਾ ਦੇ ਜਵਾਨ ਨੂੰ ਕੀਤਾ ਜ਼ਖਮੀ
NEXT STORY