ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਅਮਰੀਕਾ ਦੀ ਟਰੰਪ ਸਰਕਾਰ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢਣ 'ਤੇ ਲੱਗੀ ਹੋਈ ਹੈ, ਉੱਥੇ ਹੀ ਇਕ ਦੇਸ਼ ਨੇ ਆਪਣੇ ਦੇਸ਼ 'ਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ 92 ਲੱਖ ਰੁਪਏ ਦੇਣ ਤੱਕ ਦੀ ਸਕੀਮ ਦਾ ਐਲਾਨ ਕਰ ਦਿੱਤਾ ਹੈ।
ਇਹ ਐਲਾਨ ਇਟਲੀ ਦੇਸ਼ ਦੇ ਟ੍ਰੈਂਟਿਨੋ ਸੂਬੇ ਦੀ ਸਰਕਾਰ ਨੇ ਕੀਤਾ ਹੈ। ਅਸਲ 'ਚ ਦੇਸ਼ ਦੇ ਉੱਤਰੀ ਇਲਾਕੇ 'ਚ ਪੈਂਦੇ ਟ੍ਰੈਂਟਿਨੋ 'ਚ ਆਬਾਦੀ ਬਹੁਤ ਘਟ ਗਈ ਹੈ, ਜਿਸ ਕਾਰਨ ਉੱਥੇ ਹਜ਼ਾਰਾਂ ਘਰ ਖਾਲੀ ਹੋ ਗਏ ਹਨ। ਇਸ ਇਲਾਕੇ ਨੂੰ ਮੁੜ ਖੁਸ਼ਹਾਲੀ ਨਾਲ ਵਸਾਉਣ ਲਈ ਸਰਕਾਰ ਨੇ ਉੱਥੇ ਆਉਣ ਲਈ ਲੋਕਾਂ ਨੂੰ ਆਕਰਸ਼ਿਤ ਕਰਨ ਲਈ 1 ਲੱਖ ਯੂਰੋ (ਤਕਰੀਬਨ 92 ਲੱਖ ਰੁਪਏ) ਦੇਣ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਸ ਇਲਾਕੇ ਦੇ 33 ਪਿੰਡਾਂ ਨੂੰ ਇਸ ਸਕੀਮ ਦਾ ਹਿੱਸਾ ਬਣਾਇਆ ਜਾਵੇਗਾ। ਇਸ ਸਕੀਮ ਦਾ ਲਾਭ ਲੈਣ ਲਈ ਲੋਕਾਂ ਨੂੰ ਇਸ ਇਲਾਕੇ 'ਚ ਘੱਟੋ-ਘੱਟ 10 ਸਾਲ ਤੱਕ ਰਹਿਣਾ ਪਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਇਹ ਰਕਮ ਵਾਪਸ ਕਰਨੀ ਪਵੇਗੀ।
ਸਰਕਾਰ ਨੇ ਅਗਲੇ 2 ਸਾਲਾਂ ਲਈ 10 ਮਿਲੀਅਨ ਯੂਰੋ ਅਲਾਟ ਕਰ ਦਿੱਤੇ ਹਨ। ਸਰਕਾਰ ਨੂੰ ਆਸ ਹੈ ਕਿ ਇਸ ਪਹਿਲ ਨਾਲ ਇਲਾਕੇ 'ਚ ਆਬਾਦੀ ਦੀ ਸਮੱਸਿਆ ਤਾਂ ਦੂਰ ਹੋਵੇਗੀ ਹੀ, ਨਾਲ ਹੀ ਕੰਸਟ੍ਰੱਕਸ਼ਨ ਇੰਡਸਟਰੀ ਵੀ ਤੇਜ਼ੀ ਨਾਲ ਅੱਗੇ ਵਧੇਗੀ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ।
ਕੀ ਹੈ ਪੂਰੀ ਯੋਜਨਾ ?
ਇਸ ਇਲਾਕੇ 'ਚ ਘਟਦੀ ਹੋਈ ਆਬਾਦੀ ਕਾਰਨ ਖ਼ਾਲੀ ਘਰਾਂ ਦੀ ਗਿਣਤੀ ਵਸੇ ਹੋਏ ਘਰਾਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਹੀ ਇਹ ਸਕੀਮ ਤਿਆਰ ਕੀਤੀ ਗਈ ਹੈ। ਇਸ ਸਕੀਮ ਤਹਿਤ ਮਿਲਣ ਵਾਲੇ 1 ਲੱਖ ਯੂਰੋ 'ਚੋਂ 80,000 ਯੂਰੋ ਮੁਆਵਜ਼ੇ ਵਜੋਂ ਮਿਲਣਗੇ, ਜਦਕਿ 20,000 ਯੂਰੋ ਘਰ ਦੇ ਨਵੀਨੀਕਰਨ ਲਈ ਮਿਲਣਗੇ। ਹਰੇਕ ਵਿਅਕਤੀ ਵੱਧ ਤੋਂ ਵੱਧ 3 ਪ੍ਰਾਪਰਟੀਆਂ ਹੀ ਖਰੀਦ ਸਕੇਗਾ।

ਕੌਣ ਲੈ ਸਕਦੇ ਹਨ ਇਸ ਸਕੀਮ ਦਾ ਲਾਭ ?
ਟ੍ਰੈਂਟਿਨੋ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਸ ਸਕੀਮ ਦਾ ਲਾਭ ਇਟਲੀ ਦੇ ਨਾਗਰਿਕ ਜਾਂ ਵਿਦੇਸ਼ਾਂ 'ਚ ਰਹਿਣ ਵਾਲੇ ਇਟਾਲੀਅਨ ਲੋਕ ਹੀ ਲੈ ਸਕਦੇ ਹਨ। ਫਿਲਹਾਲ ਇਸ ਸਕੀਮ 'ਤੇ ਚਰਚਾ ਜਾਰੀ ਹੈ ਤੇ ਆਉਣ ਵਾਲੇ ਕੁਝ ਹੀ ਦਿਨਾਂ 'ਚ ਇਸ ਸਕੀਮ ਨੂੰ ਲਾਗੂ ਵੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਟਲੀ ਦੀਆਂ ਸਿੱਖ ਸੰਗਤਾਂ ਨੇ ਖਾਲਸਾਈ ਸ਼ਾਨੋ ਸ਼ੌਕਤ ਨਾਲ ਕੱਢਿਆ ਹੋਲਾ ਮਹੱਲਾ
NEXT STORY