ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਸੁਰੱਖਿਆ ਲਈ 'ਮਾਸਕ' ਪਾਉਣਾ ਲਾਜ਼ਮੀ ਹੋ ਚੁੱਕਾ ਹੈ। ਟੀਕਾਕਰਨ ਤੋਂ ਬਾਅਦ ਕੁਝ ਦੇਸ਼ਾਂ ਨੇ ਮਾਸਕ ਪਾਉਣ ਤੋਂ ਛੋਟ ਦੇ ਦਿੱਤੀ ਹੈ। ਜਿਹੜੇ ਦੇਸ਼ਾਂ ਵਿਚ ਮਾਸਕ ਪਾਉਣ ਤੋਂ ਛੋਟ ਦਿੱਤੀ ਗਈ ਹੈ ਉੱਥੇ ਇਸ ਦੀ ਕ੍ਰਿਏਟਿਵ ਵਰਤੋਂ ਦੇਖਣ ਨੂੰ ਮਿਲ ਰਹੀ ਹੈ। ਬ੍ਰਿਟੇਨ ਵਿਚ ਵੀ ਇਥੋਂ ਦੇ ਇਕ ਫੈਸ਼ਨ ਡਿਜ਼ਾਈਨਰ ਨੇ ਮਾਸਕ ਦੀ ਵਰਤੋਂ ਜਿਹੜੀ ਖੂਬਸੂਰਤੀ ਨਾਲ ਕੀਤੀ ਹੈ ਉਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਟੌਮ ਸਿਲਵਰਵੁੱਡ ਦੀ ਇਸ ਡਰੈੱਸ ਨੂੰ ਵੈਡਿੰਗ ਪਲਾਨਰ ਵੈਬਸਾਈਟ Hitched ਨੇ ਫੰਡ ਕੀਤਾ ਹੈ। ਇਸ ਡਰੈੱਸ ਨੂੰ ਫ੍ਰੀਡਮ ਡੇਅ ਦੇ ਜਸ਼ਨ ਦੇ ਤੌਰ 'ਤੇ ਫੰਡ ਕੀਤਾ ਗਿਆ ਹੈ ਕਿਉਂਕਿ ਹੁਣ ਬ੍ਰਿਟੇਨ ਵਿਚ ਕੋਰੋਨਾ ਮਹਾਮਾਰੀ ਕਾਰਨ ਲੱਗੀਆਂ ਹੋਈਆਂ ਸਾਰੀਆਂ ਪਾਬੰਦੀਆਂ ਕਰੀਬ 2 ਸਾਲ ਬਾਅਦ ਹਟਣ ਜਾ ਰਹੀਆਂ ਹਨ। ਬ੍ਰਿਟੇਨ ਵਿਚ ਲੋਕ ਇਸ ਨੂੰ ਫ੍ਰੀਡਮ ਡੇਅ ਵਾਂਗ ਮਨਾ ਰਹੇ ਹਨ। Hitched ਵੈਬਸਾਈਟ ਦੀ ਐਡੀਟਰ ਸਰਾਹ ਐਲਾਰਡ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਲੈ ਕੇ ਉਹ ਬਹੁਤ ਖੁਸ਼ ਹੈ ਕਿ ਹੁਣ ਵਿਆਹਾਂ ਦਾ ਸੀਜ਼ਨ ਵਾਪਸ ਸ਼ੁਰੂ ਹੋ ਰਿਹਾ ਹੈ।
ਜਾਣੋ ਕਿਸ ਨੇ ਪਾਈ ਮਾਸਕ ਵਾਲੀ 'ਵੈਡਿੰਗ ਡਰੈੱਸ'
ਟੌਮ ਸਿਲਵਰਵੁੱਡ ਦੀ ਡਿਜ਼ਾਈਨ ਕੀਤੀ ਇਸ ਡਰੈੱਸ ਨੂੰ ਜੇਮਾਇਮਾ ਹੈਮਬ੍ਰੋ ਨੇ ਪਾਇਆ। ਇਸ ਲਈ ਖਾਸ ਤੌਰ 'ਤੇ ਲੰਡਨ ਦੇ ਸੈਂਟ ਪੋਲਸ ਕੈਥੇਡ੍ਰਲ ਵਿਚ ਫੋਟੋਸ਼ੂਟ ਕਰਾਇਆ ਗਿਆ। ਇਸ ਡਰੈੱਸ ਵਿਚ ਲੱਕ ਨੇੜੇ ਹਾਈਲਾਈਟ ਦੇਣ ਲਈ ਡਿਸਪੋਜੇਬਲ ਪਲਾਸਟਿਕ ਪੀ.ਪੀ.ਈ. ਦੀ ਵਰਤੋਂ ਕੀਤੀ ਗਈ ਹੈ। 1500 ਅਪਸਾਇਕਿਲਡ (upcycled) ਫੇਸ ਮਾਸਕ ਦੀ ਇਹ ਸਫੇਦ ਡਰੈੱਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਸ ਡਰੈੱਸ ਨੂੰ ਵਰਤੇ ਹੋਏ ਫੇਸਮਾਸਕ ਨਾਲ ਬਣਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨਾਲ ਨਜਿੱਠਣ ਲਈ 15 ਮਹੀਨਿਆਂ 'ਚ ਕਰੀਬ 157 ਅਰਬ ਡਾਲਰ ਦੀ ਦਿੱਤੀ ਵਿੱਤੀ ਮਦਦ : ਵਿਸ਼ਵ ਬੈਂਕ
Hitched ਵੈਬਸਾਈਟ ਮੁਤਾਬਕ ਬ੍ਰਿਟੇਨ ਵਿਚ ਹੁਣ ਤੱਕ 100 ਮਿਲੀਅਨ ਤੋਂ ਵੱਧ ਡਿਸਪੋਜੇਬਲ ਮਾਸਕ ਸੁੱਟੇ ਜਾ ਚੁੱਕੇ ਹਨ। ਜਿਸ ਤਰ੍ਹਾਂ ਇਸ ਦੇਸ਼ ਵਿਚ ਕੋਰੋਨਾ ਮਾਮਲੇ ਵਧੇ ਸਨ ਇੱਥੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਲੋਕਾਂ ਨੂੰ ਖਾਸ ਤੌਰ 'ਤੇ ਲੰਬਾ ਇੰਤਜ਼ਾਰ ਕਰਨਾ ਪਿਆ ਹੈ। ਹੁਣ ਜਾ ਕੇ ਬ੍ਰਿਟੇਨ ਵਿਚ ਵਿਆਹ ਦੌਰਾਨ ਮਾਸਕ ਅਤੇ ਪੀ.ਪੀ.ਈ. ਕਿੱਟ ਪਾਉਣ ਤੋਂ ਛੋਟ ਦਿੱਤੀ ਗਈ ਹੈ।ਗਰਮੀ ਦੇ ਇਸ ਸੀਜਨ ਵਿਚ ਬ੍ਰਿਟੇਨ ਅੰਦਰ ਸੈਂਕੜੇ ਵਿਆਹ ਹੋਣ ਜਾ ਰਹੇ ਹਨ
ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਟਰੂਡੋ ਨੂੰ ਚੀਨ 'ਚ 'ਉਇਗਰ ਕਤਲੇਆਮ' ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
NEXT STORY