ਨਿਊਯਾਰਕ— ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ 'ਤੇ ਟਿਕਿਆ ਹੁੰਦਾ ਹੈ। ਪਤਨੀ ਦੇ ਧੋਖਾ ਦੇਣ 'ਤੇ ਪਤੀ ਦੀ ਕੀ ਹਾਲਤ ਹੁੰਦੀ ਹੈ ਇਸ ਗੱਲ ਦਾ ਵੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਇਸ ਕੇਸ ਵਿਚ ਵੀ ਇਕ ਪਤਨੀ ਆਪਣੇ ਪਤੀ ਨੂੰ ਧੋਖਾ ਦੇ ਰਹੀ ਸੀ। ਉਸ ਦਾ ਆਪਣੇ ਹੀ ਬੌਸ ਨਾਲ ਅਫੇਅਰ ਚੱਲ ਰਿਹਾ ਸੀ। ਇਕ ਦਿਨ ਉਸ ਦੇ ਪਤੀ ਡੋਨਿਸ ਨੇ ਉਸ ਨੂੰ ਆਪਣੇ ਬੌਸ ਨਾਲ ਜਿਨਸੀ ਸੰਬੰਧ ਬਣਾਉਂਦੇ ਹੋਏ ਰੰਗੇ ਹੱਥੀਂ ਫੜ ਲਿਆ ਪਰ ਇਸ ਮਾਮਲੇ ਵਿਚ ਪਤੀ ਨੂੰ ਹੀ ਜੇਲ ਹੋ ਗਈ। ਡੋਨਿਸ ਨੂੰ ਜੇਲ ਹੋਣ ਦਾ ਕਾਰਨ ਮੋਬਾਇਲ ਏਪ ਸੀ।
ਦੋਸ਼ੀ ਡੋਨਿਸ ਨੂੰ ਮਾਈ ਆਈਫੋਨ ਸਰਚ ਏਪ ਜਰੀਏ ਆਪਣੀ ਪਤਨੀ ਦੇ ਬੈੱਡਰੂਮ ਵਿਚ ਚੋਰੀ ਛੁਪੇ ਨਜ਼ਰ ਰੱਖਣ ਦੇ ਦੋਸ਼ ਵਿਚ ਜੇਲ ਵਿਚ ਭੇਜ ਦਿੱਤਾ ਗਿਆ ਹੈ। ਉਸ ਨੂੰ ਆਪਣੀ ਪਤਨੀ ਨੈਂਸੀ 'ਤੇ ਗੈਰ-ਕਾਨੂੰਨੀ ਰੂਪ ਵਿਚ ਨਿਗਰਾਨੀ ਰੱਖਣ ਦੇ ਜ਼ੁਰਮ ਵਿਚ 15 ਸਾਲ ਲਈ ਜੇਲ ਭੇਜ ਦਿੱਤਾ ਗਿਆ ਹੈ।
ਇਕ ਅੰਗਰੇਜੀ ਅਥਬਾਰ ਮੁਤਾਬਕ ਦੋਸ਼ੀ ਸੀਨ ਡੋਨਿਸ (37) ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਬਿਲਕੁਲ ਅਨਿਆਂਪੂਰਣ ਹੈ, ਜੋ ਹੋਇਆ ਹੈ ਉਸ ਤੋਂ ਅਜਿਹਾ ਲੱਗਦਾ ਹੈ ਕਿ ਮੈਨੂੰ ਦੋ ਵਾਰੀ ਸਜ਼ਾ ਦਿੱਤੀ ਜਾ ਰਹੀ ਹੈ। '' ਹੈਰਾਨੀ ਦੀ ਗੱਲ ਹੈ ਕਿ ਡੋਨਿਸ ਨੇ ਇਕ ਸਾਲ ਪਹਿਲਾਂ ਵੀ ਆਪਣੀ ਪਤਨੀ ਦਾ ਉਸ ਦੇ ਪ੍ਰੇਮੀ ਨਾਲ ਸੰਬੰਧ ਬਣਾਉਣ ਦਾ ਵੀਡੀਓ ਬਣਾਇਆ ਸੀ।
ਦੁਨੀਆ ਦੇ ਸਭ ਤੋਂ ਰੋਮਾਂਟਿਕ ਸ਼ਹਿਰਾਂ 'ਚ ਸ਼ੁਮਾਰ ਇਹ ਸ਼ਹਿਰ ਜਾਣੋ ਕਿਉਂ ਹੈ ਚਰਚਾ 'ਚ
NEXT STORY