ਦਸੂਹਾ (ਝਾਵਰ) : ਸਿਵਲ ਹਸਪਤਾਲ ਦਸੂਹਾ ਦੇ ਬਾਹਰ ਫੜੀ ਲਗਾ ਕੇ ਚਾਹ ਵੇਚ ਰਹੇ ਇਕ ਵਿਅਕਤੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਗੜਦੀ ਵਾਲਾ ਸਾਈਡ ਤੋਂ ਆਈ ਕਾਰ ਉਸ ਨੂੰ 200 ਫੁੱਟ ਘੜੀਸ ਕੇ ਲੈ ਗਈ। ਹਾਦਸੇ ਵਿਚ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਚੰਦਨ ਕਾਂਤਾ ਵਾਰਡ ਨੰ. 4 ਦਸੂਹਾ ਨੇ ਆਪਣੇ ਬਿਆਨ ਵਿਚ ਆਖਿਆ ਕਿ ਉਹ ਆਪਣੇ ਪਤੀ ਤਰਸੇਮ ਲਾਲ ਨਾਲ ਬੈਠੀ ਸੀ ਅਤੇ ਉਸ ਨੂੰ ਖਾਣਾ ਖਿਲਾ ਰਹੀ ਸੀ। ਇਕ ਤੇਜ਼ ਰਫਤਾਰ ਕਾਰ ਆਈ ਅਤੇ ਟੇਬਲ ਸਮੇਤ ਉਸਦੇ ਪਤੀ ਨੂੰ ਘੜੀਸਦੀ ਲੈ ਗਈ ਉਸ ਦੀਆਂ ਅੱਖਾਂ ਸਾਹਮਣੇ ਹੀ ਉਸ ਦੇ ਪਤੀ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਕਾਰ ਸਵਾਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਸੀ.ਸੀ. ਟੀ.ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਮਾਡਲ ਟਾਊਨ ’ਚ ਨਾਜਾਇਜ਼ ਬਿਲਡਿੰਗਾਂ ਬਣਣ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਕੀਤੀ ਸੀਲਿੰਗ ਦੀ ਡਰਾਮੇਬਾਜ਼ੀ
NEXT STORY