ਸਾਨ ਫਰਾਂਸਿਸਕੋ— ਅਮਰੀਕਾ 'ਚ ਰਹਿਣ ਵਾਲੀ 22 ਸਾਲਾ ਕੁੜੀ ਨੇ ਆਪਣਾ ਇਕ ਵੱਡਾ ਸੁਪਨਾ ਸੱਚ ਕਰ ਦਿਖਾਇਆ ਹੈ। ਬੀਥੇਨੀ ਹਰਨਾਂਡੀਜ਼ ਨਾਂ ਦੀ ਇਹ ਕੁੜੀ ਹੈਲੀਕਾਪਟਰ ਪਾਇਲਟ ਬਣ ਗਈ ਹੈ। ਉਸ ਨੇ ਦੱਸਿਆ ਕਿ ਉਹ ਹੈਲੀਕਾਪਟਰ ਪਾਇਲਟ ਬਣਨਾ ਚਾਹੁੰਦੀ ਸੀ ਅਤੇ ਹੁਣ ਉਸ ਨੇ ਆਪਣਾ ਇਹ ਸੁਪਨਾ ਸੱਚ ਕਰ ਲਿਆ ਹੈ। 6 ਸਾਲ ਪਹਿਲਾਂ ਭਾਵ 2012 'ਚ ਉਸ ਨੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ ਉਹ ਪਾਇਲਟ ਬਣਨ ਦਾ ਸੁਪਨਾ ਕੁੱਝ ਸਾਲਾਂ 'ਚ ਪੂਰਾ ਕਰ ਲਵੇਗੀ ਅਤੇ ਉਸ ਨੇ ਪੂਰੇ ਹੌਂਸਲੇ ਨਾਲ ਇਹ ਸਭ ਸੱਚ ਕਰ ਕੇ ਦਿਖਾਇਆ। ਤੁਹਾਨੂੰ ਦੱਸ ਦਈਏ ਕਿ ਵਿਸ਼ਵ 'ਚ ਸਿਰਫ 5 ਫੀਸਦੀ ਮਹਿਲਾ ਪਾਇਲਟ ਹਨ ਭਾਵ ਦੁਨੀਆ 'ਚ ਤਕਰੀਬਨ 1.30 ਲੱਖ ਹੈਲੀਕਾਪਟਰ ਪਾਇਲਟਾਂ 'ਚੋਂ 4000 ਮਹਿਲਾ ਪਾਇਲਟ ਹਨ ਅਤੇ ਬੀਥੇਨੀ ਵੀ ਉਨ੍ਹਾਂ 'ਚੋਂ ਇਕ ਬਣ ਗਈ ਹੈ।

ਅੱਜ ਉਹ ਹੈਲੀਕਾਪਟਰ ਪਾਇਲਟ ਵੀ ਹੈ ਅਤੇ ਪਾਇਲਟ ਇੰਸਟਰਕਟਰ ਵੀ। ਉਸ ਨੂੰ ਇਸ ਸੁਪਨੇ ਨੂੰ ਸੱਚ ਕਰਨ ਲਈ ਬਹੁਤ ਮਿਹਨਤ ਕਰਨੀ ਪਈ। ਉਸ ਨੇ ਦੱਸਿਆ ਕਿ ਇਹ ਸੁਪਨਾ ਸੱਚ ਕਰਨਾ ਬਹੁਤ ਮੁਸ਼ਕਲ ਸੀ। ਉਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਦੂਰ ਰਹਿਣਾ ਪਿਆ। ਉਸ ਨੇ ਦੱਸਿਆ ਕਿ ਹੁਣ ਹਰ ਕੋਈ ਉਸ ਨੂੰ ਪਸੰਦ ਕਰਦਾ ਹੈ। ਉਸ ਨੇ ਦੱਸਿਆ ਕਿ ਜਦ ਉਹ ਸਾਨ ਫਰਾਂਸਿਸਕੋ 'ਚ ਸਿਖਲਾਈ ਲਈ ਗਈ ਸੀ ਤਾਂ ਉੱਥੇ ਸਾਰੇ ਪੁਰਸ਼ ਹੀ ਸਨ। ਇਸ ਦੇ ਬਾਵਜੂਦ ਉਸ ਨੂੰ ਪੂਰਾ ਸਨਮਾਨ ਮਿਲਿਆ।
ਬੀਥੇਨੀ ਨੇ 1000 ਘੰਟੇ ਦੀ ਉਡਾਣ ਪੂਰੀ ਕਰਨ ਦੇ ਬਾਅਦ ਸਰਟੀਫਿਰੇਟ ਪ੍ਰਾਪਤ ਕੀਤਾ , ਜੋ ਉਸ ਦੀ ਉਮਰ ਦੇ ਹਿਸਾਬ ਨਾਲ ਜ਼ਿਆਦਾ ਮਹੱਤਵਪੂਰਣ ਹੈ। ਉਸ ਨੇ ਕਿਹਾ ਕਿ ਉਹ ਹੋਰਾਂ ਨੂੰ ਵੀ ਇਹ ਹੀ ਸਲਾਹ ਦੇਵੇਗੀ ਕਿ ਉਹ ਆਪਣਾ ਸੁਪਨਾ ਸੱਚ ਕਰਨ ਲਈ ਪੂਰੀ ਮਿਹਨਤ ਲਗਾ ਦੇਣ।
ਫੌਜ ਦੇ ਦਬਦਬੇ ਨੇ ਪਾਕਿ ਨੂੰ ਬਣਾਇਆ ਅਸਫਲ ਦੇਸ਼ : ਬ੍ਰਿਟਿਸ਼ ਥਿੰਕ ਟੈਂਕ
NEXT STORY