ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਐਮੇਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਪੁਲਾੜ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ 7 ਜੂਨ ਨੂੰ ਐਲਾਨ ਕੀਤਾ ਕਿ ਉਹ ਆਪਣੇ ਭਰਾ ਨਾਲ 20 ਜੁਲਾਈ ਨੂੰ ਪੁਲਾੜ ਯਾਤਰਾ ’ਤੇ ਨਿਕਲਣਗੇ। ਇਸੇ ਦਰਮਿਆਨ ਲਾਂਚਿੰਗ ਤੋਂ ਪਹਿਲਾਂ ਬੇਜੋਸ ਨੂੰ ਧਰਤੀ ’ਤੇ ਪਰਤਣ ਤੋਂ ਰੋਕਣ ਲਈ ਇਕ ਆਨਲਾਈਨ ਪਟੀਸ਼ਨ ਸਾਹਮਣੇ ਆਈ ਹੈ। ਇਸ ’ਚ 41,000 ਲੋਕਾਂ ਨੇ ਦਸਤਖਤ ਕੀਤੇ ਹਨ ਕਿ ਬੇਜੋਸ ਨੂੰ ਧਰਤੀ ’ਤੇ ਆਉਣ ਤੋਂ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਬੇਜੋਸ ਦੇ ਸਪੇਸ ਸਟਾਰਟਅੱਪ ਬਲਿਊ ਓਰੀਜਨ ਦੇ ਨਾਲ ਇਸ ਲਾਂਚਿੰਗ ਦੇ 20 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ ਪਰ ਚੇਂਜ ਡਾਟ ਓਆਰਜੀ ’ਤੇ ਲੱਗੀ ਪਟੀਸ਼ਨ ’ਚ ਹਜ਼ਾਰਾਂ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਧਰਤੀ ’ਤੇ ਪਰਤਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਪੁਤਿਨ ਦੀ ਅਮਰੀਕੀ ਐੱਨ. ਜੀ. ਓ. ਖ਼ਿਲਾਫ਼ ਵੱਡੀ ਕਾਰਵਾਈ
ਬੇਜੋਸ ਵੱਲੋਂ ਉਨ੍ਹਾਂ ਦੇ ਭਰਾ ਮਾਰਕ ਬੇਜੋਸ ਨਾਲ ਪੁਲਾੜ ਜਾਣ ਦੇ ਐਲਾਨ ਦੇ ਤਿੰਨ ਦਿਨ ਬਾਅਦ ਹੀ ਦੋ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ। ਇਸ ਪਟੀਸ਼ਨ ਦਾ ਟਾਈਟਲ ਹੈ-ਜੈਫ ਬੇਜੋਸ ਨੂੰ ਧਰਤੀ ’ਤੇ ਪਰਤਣ ਦੀ ਮਨਜ਼ੂਰੀ ਨਾ ਮਿਲੇ। ਇਸ ਪਟੀਸ਼ਨ ’ਚ ਲਿਖਿਆ ਗਿਆ ਹੈ ਕਿ ਅਰਬਪਤੀਆਂ ਨੂੰ ਧਰਤੀ ਜਾਂ ਪੁਲਾੜ ’ਚ ਨਹੀਂ ਹੋਣਾ ਚਾਹੀਦਾ। ਕੁਝ ਦਸਤਖਤ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਧਰਤੀ ’ਤੇ ਪਰਤਣ ਦਾ ਵਿਸ਼ੇਸ਼ ਅਧਿਕਾਰ ਹੋਵੇਗਾ ਅਧਿਕਾਰ ਨਹੀਂ, ਇਹ ਧਰਤੀ ਜੈਫ ਬੇਜੋਸ, ਬਿਲ ਗੇਟਸ ਤੇ ਐਲਨ ਮਸਕ ਵਰਗੇ ਲੋਕਾਂ ਨੂੰ ਪਸੰਦ ਨਹੀਂ ਕਰਦੀ।
ਇੰਨੇ ਮਿੰਟ ਦੀ ਹੋਵੇਗੀ ਪੁਲਾੜ ਦੀ ਉਡਾਣ
ਬੇਜੋਸ ਆਪਣੇ ਭਰਾ ਤੇ ਬਲਿਊ ਓਰੀਜਨ ਦੀ 2.8 ਕਰੋੜ ਡਾਲਰ ’ਚ ਨੀਲਾਮ ਇਕ ਸੀਟ ਦੇ ਜੇਤੂ ਦੇ ਨਾਲ ਨਿਊ ਸ਼ੇਪਰਡ ਪੁਲਾੜ ਗੱਡੀ ’ਚ 11 ਮਿੰਟ ਦੀ ਉਡਾਣ ਭਰਨਗੇ। ਉਨ੍ਹਾਂ ਨੂੰ ਇਕ ਗੁੰਬਦ ਦੇ ਆਕਾਰ ਦੇ ਕੈਪਸੂਲ ’ਚ ਬੰਨਿ੍ਹਆ ਜਾਵੇਗਾ, ਜੋ ਰਾਕੇਟ ਬੂਸਟਰ ਦੇ ਉਪਰ ਹੋਵੇਗਾ। ਧਰਤੀ ਦੀ ਸਤ੍ਹਾ ਤੋਂ 62 ਉਪਰ ਇਕ ਕਾਲਪਨਿਕ ਹੱਦ ਤਕ ਪਹੁੰਚਣ ਤੋਂ ਬਾਅਦ ਕੈਪਸੂਲ ਬੂਸਟਰ ਤੋਂ ਵੱਖ ਹੋ ਜਾਵੇਗਾ ਤੇ ਵਾਯੂਮੰਡਲ ’ਚ ਮੁੜ ਪ੍ਰਵੇਸ਼ ਕਰੇਗਾ। ਇਸ ਤੋਂ ਬਾਅਦ ਉਹ ਪੈਰਾਸ਼ੂਟ ਦੀ ਮਦਦ ਨਾਲ ਧਰਤੀ ’ਤੇ ਵਾਪਸ ਪਰਤ ਆਏਗਾ।
ਸਕਾਟਲੈਂਡ: ਤਕਨੀਕੀ ਖਰਾਬੀ ਕਰਕੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਦੀਆਂ 8000 ਮੁਲਾਕਾਤਾਂ ਜਲਦੀ ਜਾਰੀ
NEXT STORY