ਰੋਮ/ਟੋਰਾਂਟੋ, (ਕੈਂਥ )- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਉੱਘੇ ਆਗੂ ਸਾਬਕਾ ਮੈਂਬਰ ਪਾਰਲੀਮੈਂਟ (ਲੋਕ ਸਭਾ ਫਿਲੌਰ 1977) ਮਾਸਟਰ ਭਗਤ ਰਾਮ ਜੀ ਦੇ ਜੀਵਨ ਸਾਥੀ (ਸੁਪਤਨੀ) ਮਾਤਾ ਸੱਤਿਆ ਦੇਵੀ ਜੀ (ਉਮਰ ਕਰੀਬ 80 ਸਾਲ) ਅਚਾਨਕ ਨਾਮੁਰਾਦ ਮਹਾਮਾਰੀ ਕੋਰੋਨਾ ਤੋਂ ਪੀੜਤ ਹੋਣ ਉਪਰੰਤ ਸਦੀਵੀਂ ਵਿਛੋੜਾ ਦੇ ਗਏ। ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਬਰੈਂਪਟਨ (ਕੈਨੇਡਾ)ਵਿਚ ਰਹਿ ਰਹੇ ਸਨ।
ਕੁੱਝ ਦਿਨ ਪਹਿਲਾਂ ਹੀ ਉਹ ਅਤੇ ਮਾਸਟਰ ਭਗਤ ਰਾਮ ਕੋਵਿਡ ਪਾਜ਼ੀਟਿਵ ਆਉਣ ਕਾਰਨ ਹਸਪਤਾਲ ਵਿਚ ਜੇਰੇ ਇਲਾਜ ਭਰਤੀ ਸਨ, ਜਿੱਥੇ ਮਾਸਟਰ ਜੀ ਦੇ ਸ੍ਰੀਮਤੀ ਜੀ ਦੁੱਖਦਾਈ ਵਿਛੋੜਾ ਦੇ ਗਏ ਅਤੇ ਮਾਸਟਰ ਭਗਤ ਰਾਮ ਜੀ ਨੂੰ ਕੱਲ੍ਹ ਹੀ ਤੰਦਰੁਸਤ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸੱਤਿਆ ਦੇਵੀ ਜੀ ਦਾ ਅੰਤਿਮ ਸੰਸਕਾਰ ਅੱਜ ਕੈਨੇਡਾ ਵਿਚ ਹੀ ਕੀਤਾ ਜਾਵੇਗਾ।
ਇਸ ਦੁੱਖਦਾਈ ਘੜੀ ਵਿਚ ਪਾਰਟੀ ਸਾਥੀਆਂ ਅਤੇ ਉਨ੍ਹਾਂ ਦੇ ਸਾਕ-ਸਬੰਧੀਆਂ ਵਲੋਂ ਮਾਸਟਰ ਅਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਪ੍ਰਮੁੱਖ ਤੌਰ 'ਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਆਗੂ ਕਾਮਰੇਡ ਸੁਰਿੰਦਰ ਸੰਘਾ, ਸੁਰਿੰਦਰ ਢੇਸੀ, ਪਰਮਜੀਤ ਗਾਂਧਰੀ, ਪ੍ਰੋ.ਹਰਿੰਦਰਜੀਤ ਸੰਧੂ, ਸਵਰਨਜੀਤ ਗਿੱਲ, ਬਹਾਦਰ ਮੱਲ੍ਹੀ, ਅਮਰਜੀਤ ਬਰਾੜ, ਜੋਗਾ ਰੰਧਾਵਾ, ਪਿੰਦਰ ਬਿਦੇਸ਼ਾ, ਝਲਮਣ ਸਿੰਘ ਕੂਨਰ, ਕੁਲਵੰਤ ਢੇਸੀ, ਹਰਦੇਵ ਸਿੰਘ, ਸੁਰਜੀਤ ਗਿੱਲ, ਗੁਰਮੀਤ ਬਾਸੀ, ਦਲਜੀਤ ਜੌਹਲ, ਹਰਦੀਪ ਗਿੱਲ, ਨਿਰਮਲ ਘੁੰਮਣ, ਨਾਜਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਤੱਖਰ, ਲਹਿੰਬਰ ਸਹੋਤਾ, ਪਾਲ ਬਿਲਗਾ, ਰਾਮ ਲੁਭਾਇਆ ਹੀਂਉ, ਭਾਰਤੀ ਮਜਦੂਰ ਸਭਾ ਯੂ. ਕੇ. ਵਲੋਂ ਜੋਗਿੰਦਰ ਕੌਰ ਬੈਂਸ, ਰਜਿੰਦਰ ਬੈਂਸ, ਹਰਸੇਵ ਬੈਂਸ, ਮੱਖਣ ਸੰਧੂ, ਗੁਰਮੇਲ ਕੌਰ, ਪਿਆਰ ਕੌਰ, ਅਮਰੀਕਾ ਤੋਂ ਨਿਰਮਲ ਸਿੰਘ ਪਠਲਾਵਾ, ਪਰਮਜੀਤ ਸਿੰਘ, ਰਾਮ ਲਾਲ, ਨਰਿੰਦਰ ਸਿੰਘ, ਮਾਕਪਾ ਬਰਾਂਚ ਇਟਲੀ ਵਲੋਂ ਦਵਿੰਦਰ ਪਾਲ ਹੀਂਉ, ਰਵਿੰਦਰ ਸਿੰਘ ਰਾਣਾ, ਨਰਿੰਦਰ ਗੋਸਲ, ਜਤਿੰਦਰ ਕੌਰ ਗੋਸਲ, ਅਨੀਤਾ ਰਾਣਾ, ਰਾਜ ਸਰਹਾਲੀ, ਬਲਰਾਜ ਬੀਕਾ, ਨਵਨੀਤ ਸ਼ੈਲੀ, ਮੁਕੇਸ਼ ਜਾਡਲਾ, ਪੂਜਾ ਜਾਡਲਾ, ਇਕਬਾਲ ਕੌਲਗੜ੍ਹ, ਜੋਗਿੰਦਰ ਬਿੱਲੂ, ਮਾਸਟਰ ਬਲਵੀਰ ਮੱਲ,ਬਲਰਾਜ ਸਿੰਘ, ਅਵਤਾਰ ਸਿੰਘ, ਰਣਧੀਰ ਸਿੰਘ, ਰਣਜੀਤ ਜੀਤਾ ਸੁੰਮਨ, ਸੋਢੀ ਲਾਲ, ਮਦਨ ਬੰਗੜ, ਜਿੰਦਰ ਬੰਗੜ, ਮਦਨ ਮੋਹਨ,ਓਮ ਪ੍ਰਕਾਸ਼, ਅਜੇ ਕੁਮਾਰ ਬਿੱਟਾ, ਸਰਬਜੀਤ ਸਾਬੀ, ਹਰਜਿੰਦਰ ਮੋਦੀ, ਅਜੇ ਲੱਧੜ, ਪਰਮਜੀਤ ਦੁਸਾਂਝ, ਜਰਮਨੀ ਤੋਂ ਪਵਨ ਪਰਵਾਸੀ, ਭੁਪਿੰਦਰ ਸਿੰਘ, ਤਰਸੇਮ ਸਿੰਘ ਆਦਿ ਨੇ ਪ੍ਰੀਵਾਰ ਦੇ ਦੁੱਖ ਵਿਚ ਸਰੀਕ ਹੁੰਦਿਆਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
ਨਵਲਨੀ ਦੇ ਸਮਰਥਕ ਨਵੇਂ ਤਰੀਕੇ ਨਾਲ ਕਰਨਗੇ ਰੈਲੀ
NEXT STORY