ਬਰੇਸ਼ੀਆ/ਮਿਲਾਨ(ਕੈਂਥ,ਚੀਨੀਆ) ਸ਼੍ਰੀ ਦੁਰਗਾ ਮਹਾਵੀਰ ਦਲ ਬਰੇਸ਼ੀਆ ਵੱਲੋਂ ਹਰ ਸਾਲ ਦੀ ਤਰਾਂ 19ਵਾਂ ਵਿਸ਼ਾਲ ਭਗਵਤੀ ਜਾਗਰਣ ਸ਼੍ਰੀ ਦੁਰਗਿਆਣਾ ਮੰਦਿਰ ਕਸਤੇਲਵੇਰਦੇ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਜਾਗਰਣ ਮੰਦਿਰ ਦੀ ਨਵੀ ਇਮਾਰਤ ਵਿੱਚ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਜਾਗਰਣ ਦੀ ਸ਼ਾਮ ਨੂੰ ਜੋਤੀ ਪ੍ਰਚੰਡ ਉਪਰੰਤ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਜਾਗਰਣ ਵਿਚ ਇਟਲੀ ਦੇ ਪ੍ਰਸਿੱਧ ਗਾਇਕ ਵਿਸ਼ਾਲ ਰਿੱਕੀ ਨੇ ਮਾਤਾ ਦੀਆ ਭੇਟਾਂ ਦਾ ਗੁਣਗਾਨ ਕਰਕੇ ਜਾਗਰਣ ਦਾ ਆਗਾਜ ਕੀਤਾ ।ਉਪਰੰਤ ਯੂਰਪ ਦੀ ਪ੍ਰਸਿੱਧ ਗਾਇਕਾ ਮਨਦੀਪ ਕੌਰ ਮਾਛੀਵਾੜਾ ਨੇ ਮਾਂ ਭਗਵਤੀ ਦੀਆਂ ਭੇਂਟਾਂ ਨਾਲ ਸਾਰੀ ਰਾਤ ਮਹਾਂਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਭਾਵਨਾ ਵਿੱਚ ਝੂਮਣ ਲਗਾ ਦਿੱਤਾ।

ਇਸ ਵਿਸ਼ਾਲ ਭਗਵਤੀ ਜਾਗਰਣ ਮੌਕੇ ਮੰਦਿਰ ਵਿੱਚ ਮਾਂ ਦਾ ਆਸ਼ੀਰਵਾਦ ਲੈਣ ਸੰਗਤਾਂ ਦੂਰ-ਦੂਰਾਡੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ। ਸਭ ਸੰਗਤਾਂ ਲਈ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ। ਸ਼੍ਰੀ ਦੁਰਗਾ ਮਹਾਵੀਰ ਦਲ ਬਰੇਸ਼ੀਆ ਅਤੇ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤ ਦਾ ਜਾਗਰਣ ਵਿੱਚ ਸ਼ਮੂਲੀਅਤ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਜਾਗਰਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆ ਸ਼ਖਸੀਅਤਾਂ ਦਾ ਸਨਮਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਇਲ ਰੈਂਸਟੋਰੇਂਟ ਗੋਤੋਲੈਂਗੋ ਵਿਖੇ ਪੰਜਾਬਣਾਂ ਨੇ ਧੂਮ-ਧੜੱਕੇ ਨਾਲ ਮਨਾਈਆਂ ਤੀਆਂ
NEXT STORY