ਸਿੰਗਾਪੁਰ : ਸਿੰਗਾਪੁਰ ਵਿਚ ਵਧ ਰਹੀ ਭਾਰਤੀ ਸਭਿਆਚਾਰਕ ਸ਼ਾਨ ਦੀ ਝਲਕ ਪੇਸ਼ ਕਰਦੇ ਹੋਏ ਹਾਲ ਹੀ ਵਿਚ ਪਹਿਲੀ ਵਾਰ ਭੋਜਪੁਰੀ ਪ੍ਰੋਗਰਾਮ ਦਾ ਮੰਚਨ ਕੀਤਾ ਗਿਆ। ਦੇਸ਼ ਦੇ ਕਲਾਕਾਰ ਭਾਸ਼ਾਈ ਵਿਭਿੰਨਤਾ ਅਤੇ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਅਤੇ ਬਹੁ-ਰਾਸ਼ਟਰੀ ਦਰਸ਼ਕਾਂ ਸਾਹਮਣੇ ਲਗਾਤਾਰ ਪ੍ਰਦਰਸ਼ਿਤ ਕਰ ਰਹੇ ਹਨ।
ਨੀਰਜ ਚਤੁਰਵੇਦੀ, ਪ੍ਰਧਾਨ ਭੋਜਪੁਰੀ ਐਸੋਸੀਏਸ਼ਨ ਸਿੰਗਾਪੁਰ (ਬੀਏਐੱਸ) ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਭਾਰਤੀ ਪ੍ਰਵਾਸੀ ਭਾਈਚਾਰਾ, ਖਾਸ ਤੌਰ 'ਤੇ ਵਿਦੇਸ਼ਾਂ ਵਿੱਚ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਪੇਸ਼ੇਵਰ, ਪਹਿਲਾਂ ਨਾਲੋਂ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਉਨ੍ਹਾਂ ਨਾਲ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਸਾਂਝਾ ਕਰਨ ਲਈ, ਅਸੀਂ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਇਸ ਤਰੀਕੇ ਨਾਲ ਅੱਗੇ ਲਿਆ ਰਹੇ ਹਾਂ ਜੋ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਵਿੱਚ ਮਦਦ ਕਰਦੇ ਹਨ। ਬੀਏਐੱਸ ਨੇ ਕਿਹਾ ਕਿ ਪਹਿਲੀ ਵਾਰ 31 ਅਗਸਤ ਨੂੰ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ (ਐੱਨਯੂਐੱਸ) 'ਚ ਉਸ ਨੇ ਇਕ ਭੋਜਪੁਰੀ ਪ੍ਰੋਗਰਾਮ ਕਰਵਾਇਆ ਤੇ ਅਗਲੇ ਸਾਲ ਵੀ ਅਜਿਹਾ ਹੀ ਵਿਸ਼ਾਲ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਬਣਾਈ ਹੈ। BAS ਸਿੰਗਾਪੁਰ ਵਿਚ ਰਹਿੰਦੇ 10000 ਭੋਜਪੁਰੀ ਲੋਕਾਂ ਦੀ ਇੱਕ ਸੰਸਥਾ ਹੈ।
ਮਾਹਿਰਾਂ ਦੇ ਅਨੁਸਾਰ, ਸਿੰਗਾਪੁਰ ਵਿੱਚ ਭਾਰਤੀ ਸੱਭਿਆਚਾਰਕ ਗਤੀਵਿਧੀਆਂ ਪਹਿਲਾਂ ਵਾਂਗ ਵੱਧ ਰਹੀਆਂ ਹਨ, ਕਿਉਂਕਿ ਵੱਧ ਤੋਂ ਵੱਧ ਕਲਾਕਾਰ ਭਾਰਤ ਦੀਆਂ ਅਮੀਰ ਭਾਸ਼ਾਵਾਂ ਤੇ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਬਹੁ-ਰਾਸ਼ਟਰੀ ਦਰਸ਼ਕਾਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਸ਼ੋਅ ਆਯੋਜਿਤ ਕਰ ਰਹੇ ਹਨ। ਚਤੁਰਵੇਦੀ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਨੂੰ ਵਿਸ਼ਵ ਪੱਧਰ 'ਤੇ ਮਨਾਉਣਾ ਮਹੱਤਵਪੂਰਨ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਵਿਦੇਸ਼ਾਂ ਵਿੱਚ ਵਧ ਰਹੀ ਸਾਡੀ ਅਗਲੀ ਪੀੜ੍ਹੀ ਨੂੰ ਮਾਤ ਭੂਮੀ ਦੀ ਰਚਨਾਤਮਕਤਾ ਨਾਲ ਜਾਣੂ ਕਰਵਾਉਣਾ, ਉਨ੍ਹਾਂ ਨੂੰ ਸਿੱਖਣ ਦੇ ਚੰਗੇ ਮੌਕੇ ਪ੍ਰਦਾਨ ਕਰਨਾ ਅਤੇ ਭਾਰਤ ਵਿੱਚ ਸਾਡੀਆਂ ਪਰੰਪਰਾਵਾਂ ਨਾਲ ਜੁੜੇ ਰਹਿਣ ਦੇ ਲਈ ਤੇ ਵਧੇਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਟਰੱਕ 'ਚ ਲੱਗੀ ਅੱਗ, ਜ਼ਿੰਦਾ ਸੜੀਆਂ 200 ਭੇਡਾਂ
NEXT STORY