ਨੀਦਰਲੈਂਡ— ਕਈ ਵਾਰ ਅਸੀਂ ਆਪਣੀ ਜ਼ਿੰਦਗੀ 'ਚ ਛੋਟੇ ਜਿਹੇ ਦੁੱਖ ਕਾਰਨ ਇੰਨੇ ਕੁ ਪ੍ਰੇਸ਼ਾਨ ਹੋ ਜਾਂਦੇ ਹਾਂ ਕਿ ਲੱਗਦਾ ਹੈ ਕਿ ਜ਼ਿੰਦਗੀ ਖਤਮ ਹੀ ਹੋ ਗਈ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ 9ਵੀਂ ਵਾਰ ਕੈਂਸਰ ਨਾਲ ਲੜਦਿਆਂ ਹੋਇਆਂ ਖੇਡਾਂ 'ਚ ਸੋਨ ਤਮਗਾ ਜਿੱਤਿਆ ਹੈ। ਅਸੀਂ ਗੱਲ ਕਰ ਰਹੇ ਹਾਂ ਨੀਦਰਲੈਂਡ ਦੀ 45 ਸਾਲਾ ਬਿਬਿਅਨ ਮੈਂਟਲ ਨਾਂ ਦੀ ਸਨੋਅਬੋਰਡਿੰਗ ਖਿਡਾਰਨ ਦੀ। ਮਾਰਚ ਮਹੀਨੇ ਦੱਖਣੀ ਕੋਰੀਆ 'ਚ ਵਿੰਟਰ ਪੈਰਾਲੰਪਿਕ ਖੇਡਾਂ ਹੋ ਰਹੀਆਂ ਹਨ, ਜਿਸ 'ਚ ਉਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇੱਥੇ 9 ਮਾਰਚ ਤੋਂ 18 ਮਾਰਚ ਤਕ ਪੈਰਾਲੰਪਿਕ ਖੇਡਾਂ ਚੱਲਣਗੀਆਂ।
ਜਨਵਰੀ ਮਹੀਨੇ ਜਦ ਸਾਰੇ ਖਿਡਾਰੀ 'ਵਿੰਟਰ ਪੈਰਾਲੰਪਿਕ' 'ਚ ਖੇਡਣ ਦੀਆਂ ਤਿਆਰੀਆਂ ਕਰ ਰਹੇ ਸਨ, ਉਸ ਸਮੇਂ ਬਿਬਿਅਨ ਕੈਂਸਰ ਨਾਲ ਜੂਝ ਰਹੀ ਸੀ। ਉਹ 9ਵੀਂ ਵਾਰ ਕੈਂਸਰ ਦੀ ਸ਼ਿਕਾਰ ਹੋਈ ਅਤੇ ਉਸ ਦੀ ਕੀਮੋਥੈਰੇਪੀ ਚੱਲ ਰਹੀ ਸੀ। ਉਸ ਦਾ ਸਰੀਰ ਉਸ ਦਾ ਸਾਥ ਨਹੀਂ ਦੇ ਰਿਹਾ ਸੀ ਪਰ ਫਿਰ ਵੀ ਉਸ ਨੇ ਪੈਰਾਲੰਪਿਕ ਜਿੱਤਣ ਦੀ ਤਿਆਰੀ ਕੀਤੀ।
ਬਿਬਿਅਨ ਨੇ ਦੱਸਿਆ,''ਆਪਰੇਸ਼ਨ ਦੇ ਬਾਅਦ ਡਾਕਟਰ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਮੈਂ ਜਾਣਦੀ ਸੀ ਕਿ ਪੂਰੀ ਤਰ੍ਹਾਂ ਫਿੱਟ ਹੋਣ ਲਈ ਇਮਿਊਨ ਸਿਸਟਮ ਮਜ਼ਬੂਤ ਕਰਨਾ ਪਵੇਗਾ। ਇਸ ਲਈ ਖੇਡਣ ਤੋਂ ਇਲਾਵਾ ਕੋਈ ਹੋਰ ਵਧੀਆ ਰਸਤਾ ਨਹੀਂ ਸੀ।'' ਇਸ ਲਈ ਉਹ ਜਲਦੀ ਹੀ ਟਰੈਕ 'ਤੇ ਆਈ। ਆਰਾਮ ਨਹੀਂ ਖੇਡਾਂ ਹੀ ਉਸ ਨੂੰ ਸਰੀਰਕ ਅਤੇ ਮਾਨਸਿਕ ਰੂਪ ਤੋਂ ਮਜ਼ਬੂਤ ਕਰ ਸਕਦੀਆਂ ਸਨ।
ਬਿਬਿਅਨ ਦੀਆਂ ਪ੍ਰਾਪਤੀਆਂ—
ਤੁਹਾਨੂੰ ਦੱਸ ਦਈਏ ਕਿ ਸਨੋਅਬੋਰਡ ਕਰਾਸ 'ਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਣ ਵਾਲੀ ਉਹ ਦੁਨੀਆ ਦੀ ਪਹਿਲੀ ਖਿਡਾਰੀ ਵੀ ਬਣ ਗਈ ਹੈ। ਉਸ ਨੇ 1993 'ਚ ਸਨੋਅਬੋਰਡਿੰਗ ਸ਼ੁਰੂ ਕੀਤੀ। 6 ਵਾਰ ਰਾਸ਼ਟਰੀ ਚੈਂਪੀਅਨ ਬਣੀ ਪਰ ਉਸ ਨੂੰ ਗਲੇ ਦਾ ਕੈਂਸਰ ਹੋ ਗਿਆ। ਉਸ ਨੇ ਆਪਰੇਸ਼ਨ ਕਰਵਾਇਆ ਅਤੇ 2002 'ਚ ਵਿੰਟਰ ਗੇਮਜ਼ 'ਚ ਜਿੱਤ ਪ੍ਰਾਪਤ ਕੀਤੀ। ਉਸ ਨੂੰ ਗਿੱਟੇ 'ਚ ਬੋਨ ਟਿਊਮਰ ਹੋ ਗਿਆ। ਆਪਰੇਸ਼ਨ ਕਰਵਾਉਣ ਨਾਲ ਵੀ ਇਹ ਠੀਕ ਨਾ ਹੋਇਆ ਤਾਂ ਉਸ ਨੂੰ ਇਕ ਪੈਰ ਕਟਵਾਉਣਾ ਪਿਆ। ਇਸ ਦੇ ਚਾਰ ਮਹੀਨਿਆਂ ਬਾਅਦ ਉਹ ਫਿਰ ਖੇਡਣ ਲੱਗ ਗਈ। ਇਸ ਤੋਂ ਬਾਅਦ ਉਸ ਨੂੰ 8 ਵਾਰ ਕੈਂਸਰ ਹੋ ਚੁੱਕਾ ਹੈ ਪਰ ਉਸ ਦਾ ਹੌਂਸਲਾ ਇੰਨਾ ਮਜ਼ਬੂਤ ਹੈ ਕਿ ਇਹ ਟੁੱਟਾ ਨਹੀਂ। ਉਸ ਦੇ 5 ਵਾਰ ਆਪਰੇਸ਼ਨ ਹੋ ਚੁੱਕੇ ਹਨ ਅਤੇ 4 ਵਾਰ ਦਵਾਈਆਂ ਨਾਲ ਹੀ ਕੈਂਸਰ ਠੀਕ ਹੋਇਆ ਹੈ। 45 ਸਾਲ ਦੀ ਬਿਬਿਅਨ ਮੋਟੀਵੇਸ਼ਨ ਸਪੀਕਰ ਵੀ ਹੈ। ਉਸ ਨੇ 2012 'ਚ 'ਮੈਂਟਲਿਟੀ ਫਾਊਂਡੇਸ਼ਨ' ਦੀ ਸਥਾਪਨਾ ਕੀਤੀ ਹੈ। ਇਹ ਫਾਊਂਡੇਸ਼ਨ ਅਪਾਹਜ ਖਿਡਾਰੀਆਂ ਦੀ ਮਦਦ ਕਰਦਾ ਹੈ।
'ਖੁਸ਼ਹਾਲੀ' ਦੇ ਮਾਮਲੇ 'ਚ ਇਸ ਦੇਸ਼ ਨੇ ਕੈਨੇਡਾ-ਭਾਰਤ ਨੂੰ ਛੱਡਿਆ ਪਿੱਛੇ
NEXT STORY