ਬੀਜਿੰਗ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪਹਿਲੇ 'ਸਟੇਟ ਆਫ ਦਿਨ ਯੂਨੀਅਨ' ਸੰਬੋਧਨ 'ਚ ਯੂਕ੍ਰੇਨ ਸੰਕਟ ਦੇ ਕਾਰਨ ਰੂਸੀ 'ਤੇ ਜ਼ਿਆਦਾ ਧਿਆਨ ਰਹਿਣ ਕਾਰਨ ਚੀਨ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਪਹਿਲਾਂ ਦੇ ਸੰਬੋਧਨ 'ਚ ਅਮਰੀਕੀ ਰਾਸ਼ਟਰਪਤੀ ਅਕਸਰ ਚੀਨ ਨੂੰ ਧਿਆਨ 'ਚ ਰੱਖ ਕੇ ਟਿੱਪਣੀ ਕਰਦੇ ਸਨ। ਬਾਈਡੇਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਕਿਹਾ ਕਿ ਅਮਰੀਕੀ ਲੋਕਾਂ ਵਿਰੁੱਧ ਦਾਅ ਲਾਉਣਾ ਕਦੇ ਠੀਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ :ਯੂਕ੍ਰੇਨ 'ਚ ਕਰੀਬ 500 ਰੂਸੀ ਫੌਜੀ ਮਾਰੇ ਗਏ ਤੇ 1597 ਜ਼ਖਮੀ ਹੋਏ : ਮਾਸਕੋ
ਬਾਈਡੇ ਨੇ ਕਿਹਾ ਕਿ ਅਮਰੀਕਾ ਅਤੇ ਚੀਨ '21ਵੀਂ ਸਦੀ ਦੇ ਆਰਥਿਕ ਮੁਕਾਬਲੇ ਜਿੱਤਣ' ਦੀ ਦੌੜ 'ਚ ਲਗੇ ਹੋਏ ਹਨ ਅਤੇ ਸੰਕਲਪ ਜਤਾਇਆ ਕਿ ਅਮਰੀਕਾ ਇਕ 'ਬੁਨਿਆਦੀ ਢਾਂਚੇ 'ਤੇ ਧਿਆਨ ਦੇਣ ਵਾਲੇ ਦਹਾਕੇ' ਦੀ ਸ਼ੁਰੂਆਤ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸਾਲ 65,000 ਮੀਲ ਤੋਂ ਜ਼ਿਆਦਾ ਰਾਜਮਾਰਗ ਨੂੰ ਠੀਕ ਕਰਨ, ਮਾੜੀ ਹਾਲਤ 'ਚ ਪਹੁੰਚ ਚੁੱਕੇ 1500 ਟੁੱਟੇ ਹੋਏ ਪੁਲਾਂ ਦੀ ਮੁਰਮੰਤ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹੈ ਰੂਸ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ
ਬਾਈਡੇਨ ਨੇ ਆਪਣੇ ਪਹਿਲੇ 'ਸਟੇਟ ਆਫ਼ ਦਿ ਯੂਨੀਅਨ' ਸੰਬੋਧਨ 'ਚ ਮੰਗਲਵਾਰ ਰਾਤ ਨੂੰ ਕਿਹਾ ਕਿ ਮੈਂ ਸ਼ੀ ਜਿਨਪਿੰਗ ਨੂੰ ਕਿਹਾ ਕਿ ਅਮਰੀਕੀ ਲੋਕਾਂ ਵਿਰੁੱਧ ਦਾਅ ਲਾਉਣਾ ਕਦੇ ਠੀਕ ਨਹੀਂ ਹੋਵੇਗਾ। ਅਸੀਂ ਲੱਖਾਂ ਅਮਰੀਕੀਆਂ ਲਈ ਚੰਗੇ ਰੋਜ਼ਗਰਾ ਮੁੜ ਸੁਰਜੀਤ ਕਰਾਂਗੇ, ਸੜਕਾਂ, ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਜਲ ਮਾਰਗਾਂ ਦਾ ਆਧੁਨਿਕੀਕਰਨ ਕਰਾਂਗੇ। ਅਸੀਂ ਜਲਵਾਯੂ ਸੰਕਟ ਦੇ ਵਿਨਾਸ਼ਨਕਾਰੀ ਪ੍ਰਭਾਵਾਂ ਦਾ ਸਾਹਮਣਾ ਕਰਨ ਅਤੇ ਵਾਤਾਵਰਤਣ ਨਿਆਂ ਨੂੰ ਉਤਸ਼ਾਹ ਦੇਣ ਲਈ ਇਹ ਸਾਰਾ ਕੁਝ ਕਰਾਂਗੇ।
ਇਹ ਵੀ ਪੜ੍ਹੋ : ਪਾਕਿ ਦੇ ਕਵੇਟਾ 'ਚ ਬੰਬ ਧਮਾਕੇ ਦੀ ਲਪੇਟ 'ਚ ਆਇਆ ਪੁਲਸ ਵਾਹਨ, ਅਧਿਕਾਰੀ ਸਮੇਤ ਦੋ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ 'ਚ ਕਰੀਬ 500 ਰੂਸੀ ਫੌਜੀ ਮਾਰੇ ਗਏ ਤੇ 1597 ਜ਼ਖਮੀ ਹੋਏ : ਮਾਸਕੋ
NEXT STORY