ਵਾਸ਼ਿੰਗਟਨ (ਏ.ਪੀ.)- ਬਾਈਡੇਨ ਪ੍ਰਸ਼ਾਸਨ ਨੇ 9/11 ਹਮਲੇ ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਦੀ ਦੋਸ਼ ਸਵੀਕਾਰ ਕਰਨ ਸਬੰਧੀ ਪਟੀਸ਼ਨ ਨੂੰ ਅਸਥਾਈ ਤੌਰ 'ਤੇ ਰੋਕਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਨਾਲ ਸਜ਼ਾ ਨੂੰ ਲੈ ਕੇ ਮੁਹੰਮਦ ਦੇ ਸਮਝੌਤੇ 'ਤੇ ਰੋਕ ਲੱਗ ਗਈ ਹੈ। ਜੇਕਰ ਇਹ ਸਮਝੌਤਾ ਹੋ ਜਾਂਦਾ ਤਾਂ ਮੁਹੰਮਦ ਨੇ 11 ਸਤੰਬਰ, 2001 ਨੂੰ ਸੰਯੁਕਤ ਰਾਜ ਅਮਰੀਕਾ 'ਤੇ ਅਲ-ਕਾਇਦਾ ਦੇ ਹਮਲਿਆਂ ਲਈ ਮੌਤ ਦੀ ਸਜ਼ਾ ਤੋਂ ਬਚ ਜਾਣਾ ਸੀ।
ਪ੍ਰਸ਼ਾਸਨ ਦੇ ਵਕੀਲਾਂ ਨੇ ਇੱਕ ਸੰਘੀ ਅਪੀਲ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਸ਼ੁੱਕਰਵਾਰ ਨੂੰ ਕਿਊਬਾ ਦੇ ਗਵਾਂਟਾਨਾਮੋ ਬੇ ਵਿਖੇ ਹੋਣ ਵਾਲੀ ਮੁਹੰਮਦ ਦੀ ਦੋਸ਼ੀ ਪਟੀਸ਼ਨ ਦੀ ਸੁਣਵਾਈ ਨੂੰ ਰੋਕ ਦੇਵੇ। ਬਾਈਡੇਨ ਪ੍ਰਸ਼ਾਸਨ ਨੇ ਇਸ ਹਫ਼ਤੇ ਕੋਲੰਬੀਆ ਜ਼ਿਲ੍ਹੇ ਦੀ ਸੰਘੀ ਅਪੀਲ ਅਦਾਲਤ ਵਿੱਚ ਇਸ ਸਬੰਧ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ। ਇੱਕ ਸੰਘੀ ਅਪੀਲ ਅਦਾਲਤ ਵੀਰਵਾਰ ਸ਼ਾਮ ਨੂੰ ਅਸਥਾਈ ਸਟੇਅ ਲਈ ਸਹਿਮਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਲਾਸ ਏਂਜਲਸ ਖੇਤਰ 'ਚ ਅੱਗ ਦੀ ਨਵੀਂ ਘਟਨਾ , 10,000 ਤੋਂ ਵੱਧ ਇਮਾਰਤਾਂ ਤਬਾਹ (ਤਸਵੀਰਾਂ)
ਅਦਾਲਤ ਨੇ ਕਿਹਾ ਕਿ ਇਹ ਰੋਕ ਸਿਰਫ਼ ਉਦੋਂ ਤੱਕ ਰਹੇਗੀ ਜਦੋਂ ਤੱਕ ਸਰਕਾਰ ਦੀ ਬੇਨਤੀ ਵਿੱਚ ਦਲੀਲਾਂ 'ਤੇ ਪੂਰੀ ਤਰ੍ਹਾਂ ਵਿਚਾਰ ਨਹੀਂ ਕੀਤਾ ਜਾਂਦਾ। ਅਦਾਲਤ ਨੇ ਕਿਹਾ ਕਿ ਇਸ ਨੂੰ ਅੰਤਿਮ ਫੈਸਲਾ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਸ਼ੁੱਕਰਵਾਰ ਨੂੰ ਮੁਹੰਮਦ ਨੂੰ ਦੋਸ਼ੀ ਮੰਨਣ ਤੋਂ ਰੋਕਣ ਲਈ ਸਰਕਾਰ ਦੀ ਆਖਰੀ ਬੇਨਤੀ ਸੀ। 11 ਸਤੰਬਰ, 2001 ਨੂੰ ਅਲ-ਕਾਇਦਾ ਦੇ ਹਮਲਿਆਂ ਵਿੱਚ ਮਾਰੇ ਗਏ ਲਗਭਗ 3,000 ਲੋਕਾਂ ਵਿੱਚੋਂ ਕੁਝ ਦੇ ਪਰਿਵਾਰਕ ਮੈਂਬਰ ਸੁਣਵਾਈ ਲਈ ਕਿਊਬਾ ਦੇ ਗੁਆਂਟਾਨਾਮੋ ਬੇ ਵਿਖੇ ਅਮਰੀਕੀ ਜਲ ਸੈਨਾ ਅੱਡੇ 'ਤੇ ਇਕੱਠੇ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਸਰਟੀਫਿਕੇਟ ਦੇ ਬਿਨਾਂ ਸਾਊਦੀ ਅਰਬ 'ਚ ਨਹੀਂ ਹੋਵੇਗੀ ਐਂਟਰੀ
NEXT STORY