ਇੰਟਰਨੈਸ਼ਨਲ ਡੈਸਕ-ਅਮਰੀਕਾ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਸਾਸ਼ਨ ਦਾ ਚੀਨ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ। ਟਰੰਪ ਸਿੱਧੇ ਤੌਰ ’ਤੇ ਚੀਨੀ ਸਰਕਾਰ ਨੂੰ ਕੋਰੋਨਾ ਮਹਾਮਾਰੀ ਲਈ ਜ਼ਿੰਮੇਵਾਰ ਮੰਨਦੇ ਹਨ। ਕੋਰੋਨਾ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ’ਚ ਹੀ ਹੋਇਆ ਅਤੇ ਟਰੰਪ ਇਸ ਦਾ ਬਦਲਾ ਚੀਨ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਲੈਂਦੇ ਆ ਰਹੇ ਹਨ। ਹੁਣ ਚੀਨ ਨੂੰ ਲੈ ਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦੇ ਰਵੱਈਏ ’ਚ ਵੀ ਕਿਸੇ ਬਦਲਾਅ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ -ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ
ਬਾਈਡੇਨ ਟੀਮ ਮੁਤਾਬਕ, ਬਾਈਡੇਨ ਦਾ ਟੀਚਾ ਯੂਰਪੀਅਨ ਸੰਘ (ਈ.ਯੂ.) ਨਾਲ ਮਤਭੇਦਾਂ ਨੂੰ ਦੂਰ ਕਰਨਾ ਹੈ ਤਾਂ ਕਿ ਚੀਨ ਨੂੰ ਘੇਰਨ ਲਈ ਅਗੇ ਦੀ ਕਾਰਵਾਈ ਕੀਤੀ ਜਾ ਸਕੇ। ਬਾਈਡੇਨ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਜੈਕ ਸੁਲਿਵਨ ਨੇ ਦੱਸਿਆ ਕਿ ਨਵਾਂ ਪ੍ਰਸ਼ਾਸਨ ਅਮਰੀਕਾ ਲਈ ਚੀਨ ਨੂੰ ਗੰਭੀਰ ਵਿਰੋਧੀ ਮੰਨਦਾ ਹੈ। ਸੁਲਿਵਨ ਨੇ ਕਿਹਾ ਕਿ ਜੋ ਬਾਈਡੇਨ ਆਰਥਿਕ ਮਤਭੇਦਾਂ ਨੂੰ ਦੂਰ ਕਰਨ ਲਈ ਯੂਰਪੀਅਨ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰਨਗੇ ਅਤੇ ਰਿਸ਼ਤੇ ਵੀ ਸੁਧਾਰਨਗੇ। ਈ.ਯੂ. ਨਾਲ ਮਿਲ ਕੇ ਚੀਨ ਕਾਰੋਬਾਰ, ਤਕਨਾਲੋਜੀ, ਫੌਜ ਅਤੇ ਮਨੁੱਖੀ ਅਧਿਕਾਰ ਵਰਗੇ ਮੋਰਚਿਆਂ ’ਤੇ ਮੁਕਾਬਲਾ ਕਰਨਗੇ।
ਇਹ ਵੀ ਪੜ੍ਹੋ -ਬ੍ਰਿਟੇਨ : ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਲੱਗ ਸਕਦੈ ਭਾਰੀ ਜੁਰਮਾਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਰੂਸ ’ਚ ਹੁਣ ਤੱਕ 10 ਲੱਖ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ
NEXT STORY