ਲੰਡਨ-ਬ੍ਰਿਟੇਨ ਦੀ ਪੁਲਸ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ’ਚ ਲਾਗੂ ਲਾਕਡਾਊਨ ਦਾ ਪਾਲਣ ਯਕੀਨੀ ਕਰਨ ਲਈ ਸਖਤੀ ਵਰਤੇਗੀ ਅਤੇ ਨਿਯਮ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਜੁਰਮਾਨਾ ਲਾਇਆ ਜਾਵੇਗਾ। ਬ੍ਰਿਟੇਨ ਦੀ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੇ।
ਇਹ ਵੀ ਪੜ੍ਹੋ -ਨਾਈਜਰ ’ਚ ਜਾਨਲੇਵਾ ਹਮਲੇ ਪਿੱਛੋਂ ਤਿੰਨ ਦਿਨਾਂ ਕੌਮੀ ਸੋਗ
‘ਸਕਾਟਲੈਂਡ ਯਾਰਡ’ ਨੇ ਕਿਹਾ ਕਿ ਜਿਹੜੇ ਲੋਕ ਪਾਬੰਦੀਆਂ ਦਾ ਉਲੰਘਣ ਕਰਨਗੇ, ਉਨ੍ਹਾਂ ’ਤੇ 200 ਪਾਊਂਡ ਤੋਂ 10,000 ਪਾਊਂਡ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ। ਮੈਟ੍ਰੋਪੋਲੀਟਨ ਪੁਲਸ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਪਾਰਟੀ ਦਾ ਆਯੋਜਨ ਕਰਨ ਵਾਲਿਆਂ, ਬਿਨਾਂ ਇਜਾਜ਼ਤ ਦੇ ਸੰਗੀਤ ਸਮਾਰੋਹਾਂ ਜਾਂ ਗੈਰ-ਕਾਨੂੰਨੀ ਇਕੱਠ ’ਚ ਸ਼ਾਮਲ ਹੋਣ ਵਾਲੇ ਲੋਕਾਂ ’ਤੇ ਵੀ ਜੁਰਮਾਨਾ ਲੱਗ ਸਕਦਾ ਹੈ। ਪੁਲਸ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਸਕ ਨਾ ਲਾਉਣ ’ਤੇ ਵੀ ਜੁਰਮਾਨਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ -ਵੀਅਤਨਾਮ ਨੇ ਬ੍ਰਿਟੇਨ, ਦਿ. ਅਫਰੀਕਾ ਦੀਆਂ ਉਡਾਣਾਂ ਕੀਤੀਆਂ ਮੁਅੱਤਲ
ਮੈਟ੍ਰੋਪੋਲੀਟਨ ਪੁਲਸ ਨੇ ਇਸ ਹਫਤੇ ਲੰਡਨ ’ਚ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਪ੍ਰਦਰਸ਼ਨਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲਾਕਡਾਊਨ ਦਾ ਉਲੰਘਣ ਕਰਨ ’ਤੇ ਕਾਰਵਾਈ ਕਰੇਗੀ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਮੈਟ੍ਰੋਪੋਲੀਟਨ ਪੁਲਸ ਦੀ ਕਾਰਵਾਈ ਦੀ ਅਗਵਾਈ ਕਰ ਰਹੇ ਡਿਪਟੀ ਸਹਾਇਕ ਕਮਿਸ਼ਨਰ ਮੈਟ ਟਵਿਟਸ ਨੇ ਕਿਹਾ ਕਿ ਪੁਲਸ ਅਧਿਕਾਰੀ ਦੇ ਤੌਰ ’ਤੇ ਸਾਡਾ ਪਹਿਲਾਂ ਫਰਜ਼ ਜੀਵਨ ਦੀ ਰੱਖਿਆ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਨਿਯਮਾਂ ਨੂੰ ਤੋੜਨਾ ਜਾਰੀ ਰੱਖਦੇ ਹਨ ਤਾਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੇ ਸਮੂਹਾਂ ਨੂੰ ਖਤਰੇ ’ਚ ਪਾਉਂਦੇ ਹਨ ਤਾਂ ਪੁਲਸ ਅਧਿਕਾਰੀ ਦੀ ਸਖਤ ਕਾਰਵਾਈ ਲਈ ਤਿਆਰ ਹਨ।
ਇਹ ਵੀ ਪੜ੍ਹੋ -ਇਜ਼ਰਾਈਲ 'ਚ 7 ਜਨਵਰੀ ਤੋਂ ਲਗੇਗਾ ਸਖਤ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਜ਼ਰਾਈਲ 'ਚ 7 ਜਨਵਰੀ ਤੋਂ ਲਗੇਗਾ ਸਖਤ ਲਾਕਡਾਊਨ
NEXT STORY