ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਫਗਾਨਿਸਤਾਨ ਵਿੱਚ ਬੰਧਕ ਬਣਾਏ ਗਏ ਅਮਰੀਕੀ ਨੇਵੀ ਦੇ ਸਾਬਕਾ ਸੈਨਿਕ ਮਾਰਕ ਫ੍ਰੇਰਿਚ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਮਾਰਕ ਨੂੰ ਕਰੀਬ ਦੋ ਸਾਲ ਪਹਿਲਾਂ ਬੰਧਕ ਬਣਾਇਆ ਗਿਆ ਸੀ। ਸਾਬਕਾ ਨੇਵੀ ਸੈਨਿਕ ਮਾਰਕ ਫ੍ਰੇਰਿਚ ਪੇਸ਼ੇ ਤੋਂ ਇੰਜੀਨੀਅਰ ਹਨ ਅਤੇ ਅਮਰੀਕਾ ਦੇ ਇਲਿਨੌਏ ਸੂਬੇ ਦੇ ਲੋਮਬਾਰਡ ਕੇ ਰਹਿਣ ਵਾਲੇ ਹਨ। ਉਹਨਾਂ ਨੂੰ ਜਨਵਰੀ 2020 ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਗਵਾ ਕਰ ਲਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਯੂਨੀਵਰਸਿਟੀ ਨੇ ਗਲਤੀ ਨਾਲ 5500 ਵਿਦਿਆਰਥੀਆਂ ਨੂੰ ਭੇਜਿਆ ਲੱਖਾਂ ਦੀ 'ਸਕਾਲਰਸ਼ਿਪ' ਦਾ ਮੈਸੇਜ, ਪਿਆ ਬਖੇੜਾ
ਅਜਿਹਾ ਮੰਨਿਆ ਜਾਂਦਾ ਹੈ ਕਿ ਮਾਰਕ ਤਾਲਿਬਾਨ ਨਾਲ ਜੁੜੇ ਹੱਕਾਨੀ ਨੈੱਟਵਰਕ ਦੀ ਹਿਰਾਸਤ ਵਿਚ ਹਨ। ਮਾਰਕ ਦੇ ਅਗਵਾ ਹੋਣ ਦੇ ਦੋ ਸਾਲ ਪੂਰੇ ਹੋਣ 'ਤੇ ਸੋਮਵਾਰ ਨੂੰ ਬਾਈਡੇਨ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ਲੋਕਾਂ ਅਤੇ ਕਿਸੇ ਵੀ ਬੇਕਸੂਰ ਨਾਗਰਿਕ ਦੀ ਸੁਰੱਖਿਆ ਨੂੰ ਖਤਰਾ ਹਮੇਸ਼ਾ ਅਸਵੀਕਾਰਯੋਗ ਹੈ ਅਤੇ ਸਾਡਾ ਮੰਨਣਾ ਹੈ ਕਿ ਬੰਧਕ ਬਣਾਉਣਾ ਬੇਰਹਿਮੀ ਅਤੇ ਕਾਇਰਤਾ ਦਾ ਕੰਮ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਤਾਲਿਬਾਨ ਨੂੰ ਮਾਨਤਾ ਅਤੇ ਪ੍ਰਮਾਣਿਕਤਾ ਪ੍ਰਾਪਤ ਕਰਨ ਲਈ ਆਪਣੀਆਂ ਇੱਛਾਵਾਂ 'ਤੇ ਕਿਸੇ ਵੀ ਕਿਸਮ ਦੀ ਉਮੀਦ ਕਰਨ ਤੋਂ ਪਹਿਲਾਂ ਮਾਰਕ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਇਸ ਨੂੰ ਲੈਕੇ ਕੋਈ ਗੱਲਬਾਤ ਨਹੀਂ ਹੋਵੇਗੀ। ਉੱਧਰ ਮਾਰਕ ਦੀ ਭੈਣ ਚਾਰਲੇਨ ਕਾਕੋਰਾ ਨੇ ਇੱਕ ਬਿਆਨ ਜਾਰੀ ਕਰ ਕੇ ਪਰਿਵਾਰ ਨੇ ਰਾਸ਼ਟਰਪਤੀ ਬਾਈਡੇਨ ਦੇ ਬਿਆਨ ਲਈ "ਧੰਨਵਾਦ'' ਪ੍ਰਗਟ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਐਲਾਨ, ਅਫਗਾਨਿਸਤਾਨ 'ਚ ਫਿਰ ਤੋਂ ਖੋਲ੍ਹੇਗਾ ਯੂਨੀਵਰਸਿਟੀਆਂ
ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ, 100 ਤੋਂ ਵੱਧ ਸਾਬਕਾ ਫ਼ੌਜੀ ਮਾਰੇ ਗਏ: UN
NEXT STORY