ਵਿਲਮਿੰਗਟਨ - ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਆਪਣੇ ਮੰਤਰੀ ਮੰਡਲ ਦਾ ਐਲਾਨ ਮੰਗਲਵਾਰ ਨੂੰ ਕਰ ਸਕਦੇ ਹਨ। ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਨ ਦੇ ਬਾਵਜੂਦ ਜਨਵਰੀ ਵਿਚ ਨਵੇਂ ਪ੍ਰਸ਼ਾਸਨ ਦੇ ਆਉਣ ਦੀ ਤਿਆਰੀ ਵੀ ਚੱਲ ਰਹੀ ਹੈ ਅਤੇ ਇਸ ਦੀ ਯੋਜਨਾ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਹਾਲਾਤ ਨੂੰ ਦੇਖਦੇ ਹੋਏ ਬਣਾਈ ਜਾ ਰਹੀ ਹੈ। ਬਾਈਡੇਨ ਨੇ ਸੰਕਲਪ ਲਿਆ ਹੈ ਕਿ ਉਨ੍ਹਾਂ ਦੀ ਸਰਕਾਰ ਆਧੁਨਿਕ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵਿਭਿੰਨਤਾਵਾਂ ਵਾਲੀ ਹੋਵੇਗੀ।
'ਐਂਟਨੀ ਬਲਿੰਕੇਨ ਨੂੰ ਵਿਦੇਸ਼ ਮੰਤਰੀ ਬਣਾ ਸਕਦੇ ਹਨ'
ਬਾਈਡੇਨ ਆਪਣੇ ਭਰੋਸੇਮੰਦ ਵਿਦੇਸ਼ ਨੀਤੀ ਸਲਾਹਕਾਰ ਐਂਟਨੀ ਬਲਿੰਕੇਨ ਨੂੰ ਵਿਦੇਸ਼ ਮੰਤਰੀ ਬਣਾ ਸਕਦੇ ਹਨ। ਮੀਡੀਆ ਵਿਚ ਸੋਮਵਾਰ ਨੂੰ ਆਈਆਂ ਖਬਰਾਂ ਵਿਚ ਇਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਓਬਾਮਾ ਦੇ ਦੂਜੇ ਵਾਰ ਰਾਸ਼ਟਰਪਤੀ ਬਣਨ 'ਤੇ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਬਲਿੰਕੇਨ (58) ਨੇ ਉਪ ਵਿਦੇਸ਼ ਮੰਤਰੀ ਦੇ ਤੌਰ 'ਤੇ ਕੰਮ ਕੀਤਾ ਸੀ। ਬਾਈਡੇਨ ਦੇ ਉਪ-ਰਾਸ਼ਟਰਪਤੀ ਦੇ ਕਾਰਜਕਾਲ ਵਿਚ ਬਲਿੰਕੇਨ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ।
ਸੈਨ ਹੋਜੇ ਦੀ ਚਰਚ 'ਚ ਛੁਰੇਮਾਰੀ ਨਾਲ ਹੋਈਆਂ ਦੋ ਮੌਤਾਂ
NEXT STORY