ਇੰਟਰਨੈਸ਼ਨਲ ਡੈਸਕ-ਯੂਕ੍ਰੇਨ ਸੰਕਟ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਕਈ ਹਫ਼ਤਿਆਂ ਤੋਂ ਅਸੀਂ ਜੋ ਚਿਤਾਵਨੀ ਦੇ ਰਹੇ ਸੀ ਉਹ ਹੋ ਗਿਆ। ਬਾਈਡੇਨ ਨੇ ਕਿਹਾ ਕਿ ਬਿਨਾਂ ਸਬੂਤਾਂ ਦੇ ਯੂਕ੍ਰੇਨ 'ਤੇ ਬੇਬੁਨਿਆਦ ਦੋਸ਼ ਲਾਏ ਗਏ। ਉਨ੍ਹਾਂ ਨੇ ਕਿਹਾ ਕਿ ਰੂਸ ਨੂੰ ਇਸ ਦਾ ਅੰਜ਼ਾਮ ਭੁਗਤਨਾ ਹੋਵੇਗਾ। ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਵਿਰੁੱਧ ਹਨ। ਉਨ੍ਹਾਂ ਨੇ ਕਿਹਾ ਕਿ ਰੂਸ ਸੱਚਾਈ ਲੁਕਾਉਣ ਲਈ ਪ੍ਰਾਪੇਗੰਡਾ ਕਰ ਰਿਹਾ ਹੈ। ਬਾਈਡੇਨ ਨੇ ਕਿਹਾ ਕਿ ਅਸੀ ਰੂਸ ਦੇ ਕਾਰੋਬਾਰ ਕਰਨ ਦੀ ਸਮਰਥਾ ਨੂੰ ਰੋਕ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਅੱਧੇ ਤੋਂ ਜ਼ਿਆਦਾ ਦੇ ਆਯਾਤ ਨੂੰ ਘੱਟ ਕਰ ਦੇਣਗੇ। ਰੂਸ ਅਮਰੀਕਾ ਅਤੇ ਈ.ਯੂ. ਨਾਲ ਵਪਾਰ ਨਹੀਂ ਕਰ ਸਕੇਗਾ ਅਤੇ ਅੱਜ ਅਸੀਂ ਰੂਸ ਦੇ ਚਾਰ ਹੋਰ ਬੈਂਕਾਂ 'ਤੇ ਪਾਬੰਦੀ ਲਗਾ ਰਹੇ ਹਾਂ।
ਇਹ ਵੀ ਪੜ੍ਹੋ : ਚੇਨਰੋਬਿਲ ਪ੍ਰਮਾਣੂ ਪਲਾਂਟ 'ਤੇ ਰੂਸ ਦੀ ਫੌਜ ਨੇ ਕੀਤਾ ਕਬਜ਼ਾ
ਬਾਈਡੇਨ ਨੇ ਕਿਹਾ ਕਿ ਜੀ-7 ਦੇਸ਼ ਮਿਲ ਕੇ ਰੂਸ ਨੂੰ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫੌਜ ਇਸ ਜੰਗ 'ਚ ਹਿੱਸਾ ਨਹੀਂ ਲਵੇਗੀ। ਬਾਈਡੇਨ ਨੇ ਯੂਕ੍ਰੇਨ ਅਤੇ ਰੂਸ ਦੇ ਦਰਮਿਆਨ ਜਾਰੀ ਸੰਘਰਸ਼ ਨੂੰ ਲੈ ਕੇ ਸਾਫ਼ ਕਰ ਦਿੱਤਾ ਹੈ ਕਿ ਅਮਰੀਕੀ ਫੌਜ ਇਸ ਜੰਗ 'ਚ ਹਿੱਸਾ ਨਹੀਂ ਲਵੇਗੀ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਨੇੜੇ ਅਮਰੀਕੀ ਫੌਜੀ ਅੱਡੇ ਅਲਰਟ 'ਤੇ ਹਨ। ਪੂਰਬ ਦੇ ਸਹਿਯੋਗੀ ਦੇਸ਼ਾਂ 'ਚ ਸਾਡੀ ਫੌਜ ਰਹੇਗੀ ਅਤੇ ਨਾਟੋ ਦੇ ਸਾਰੇ ਦੇਸ਼ਾਂ ਨੂੰ ਸਾਡਾ ਸਮਰਥਨ ਰਹੇਗਾ। ਬਾਈਡੇਨ ਨੇ ਅਮਰੀਕੀ ਗੈਸ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਜੰਗ ਤੋਂ ਮੌਕੇ ਦਾ ਫਾਇਦਾ ਨਾ ਚੁੱਕੇ। ਅਮਰੀਕਾ 'ਤੇ ਵੀ ਜੰਗ ਦਾ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤੇਲ ਉਤਪਾਦਕ ਦੇਸ਼ਾਂ ਤੋਂ ਤੇਲ ਦੀਆਂ ਕੀਮਤਾਂ ਨਾ ਵਧਾਉਣ 'ਤੇ ਗੱਲ ਕਰਨਗੇ।
ਇਹ ਵੀ ਪੜ੍ਹੋ : ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਪ੍ਰਤਿਭਾ ਤੇ ਮਾਧਵੀ ਨੇ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ’ਚ ਲਹਿਰਾਇਆ ਝੰਡਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੇਨਰੋਬਿਲ ਪ੍ਰਮਾਣੂ ਪਲਾਂਟ 'ਤੇ ਰੂਸ ਦੀ ਫੌਜ ਨੇ ਕੀਤਾ ਕਬਜ਼ਾ
NEXT STORY