ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਯੂਕ੍ਰੇਨ ਲਈ "ਸ਼ਾਂਤੀ ਦੇ ਸੁਨੇਹੇ ਅਤੇ ਮਨੁੱਖੀ ਸਹਾਇਤਾ" ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਮੋਦੀ ਦੀ 23 ਅਗਸਤ ਦੀ ਕੀਵ ਯਾਤਰਾ ਨੂੰ ਕੂਟਨੀਤੀਕ ਸੰਤੁਲਨ ਬਣਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਈਡੇਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਉਨ੍ਹਾਂ ਦੀ ਰੂਸ ਯਾਤਰਾ ਦੀ ਨਿੰਦਾ ਕੀਤੀ ਸੀ ਅਤੇ ਕਈ ਪੱਛਮੀ ਦੇਸ਼ਾਂ ਨੇ ਇਸ 'ਤੇ ਨਾਰਾਜ਼ਗੀ ਪ੍ਰਗਟਾਈ ਸੀ।
ਕੀਵ ਯਾਤਰਾ ਦੌਰਾਨ, ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੇਲੈਂਸਕੀ ਨੂੰ ਕਿਹਾ ਸੀ ਕਿ ਯੂਕ੍ਰੇਨ ਅਤੇ ਰੂਸ ਨੂੰ ਯੁੱਧ ਖਤਮ ਕਰਨ ਲਈ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਭਾਰਤ ਸ਼ਾਂਤੀ ਸਥਾਪਿਤ ਕਰਨ ’ਚ "ਸਕਰੀਆ ਭੂਮਿਕਾ" ਨਿਭਾਉਣ ਲਈ ਤਿਆਰ ਹੈ। ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਤੇ ਬਾਈਡੇਨ ਨੇ ਬੰਗਲਾਦੇਸ਼ ਦੇ ਹਾਲਾਤ 'ਤੇ ਵੀ ਗੱਲਬਾਤ ਕੀਤੀ ਅਤੇ ਉੱਥੇ ਆਮ ਸਥਿਤੀ ਦੀ ਜਲਦੀ ਵਾਪਸੀ ਅਤੇ ਘੱਟ-ਗਿਣਤੀਆਂ, ਖਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ PM ਮੋਦੀ ਨੂੰ ਜਨਮ ਅਸ਼ਟਮੀ ਦੀ ਦਿੱਤੀ ਵਧਾਈ
NEXT STORY