ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਂਗਰਸ ਵੱਲੋਂ 1000 ਅਰਬ ਡਾਲਰ ਦੇ ਬੁਨਿਆਦੀ ਢਾਂਚੇ ਦੇ ਪੈਕੇਜ ਨੂੰ ਪਾਸ ਕਰਨ ਲਈ ਕਾਂਗਰਸ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ 'ਰਾਸ਼ਟਰ ਨੂੰ ਅਗੇ ਲਿਜਾਣ ਵਾਲਾ ਇਤਿਹਾਸਕ ਕਦਮ' ਕਰਾਰ ਦਿੱਤਾ ਹੈ। ਇਸ ਪੈਕੇਜ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਸੀ ਅਤੇ ਡੈਮੋਕ੍ਰੇਟ ਮੈਂਬਰਾ ਦਰਮਿਆਨ ਚੱਲ ਰਹੇ ਮਦਭੇਦ ਦਾ ਹੱਲ਼ ਕਰਨ 'ਚ ਸਫਲਤਾ ਪ੍ਰਾਪਤ ਹੋਈ। ਬਾਈਡੇਨ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਆਖਿਰਕਾਰ ਬੁਨਿਆਦੀ ਢਾਂਚਾ ਹਫ਼ਤਾ ਸਾਬਤ ਹੋਇਆ।
ਇਹ ਵੀ ਪੜ੍ਹੋ : ਕੋਰੋਨਾ 'ਤੇ WHO ਨੇ ਜਤਾਈ ਚਿੰਤਾ, ਕਿਹਾ-ਯੂਰਪ 'ਚ ਹੋ ਸਕਦੀਆਂ ਹਨ 5 ਲੱਖ ਹੋਰ ਮੌਤਾਂ
ਮੈਂ ਇਸ ਨੂੰ ਬੁਨਿਆਦੀ ਢਾਂਚਾ ਹਫ਼ਤਾ ਕਹਿ ਕੇ ਬਹੁਤ ਖੁਸ਼ ਹਾਂ। ਜ਼ਿਕਰਯੋਗ ਹੈ ਕਿ ਪ੍ਰਤੀਨਿਧੀ ਸਭਾ ਨੇ ਸ਼ੁੱਕਰਵਾਰ ਦੇਰ ਰਾਤ ਇਸ ਪੈਕੇਜ ਨੂੰ 206 ਦੇ ਮੁਕਾਬਲੇ 228 ਵੋਟਾਂ ਨਾਲ ਮਨਜ਼ੂਰੀ ਦਿੱਤੀ ਜੋ ਡੈਮੋਕ੍ਰੇਟਕਿ ਪਾਰਟੀ ਲਈ ਰਾਹਤ ਲੈ ਕੇ ਆਇਆ ਹੈ। ਸੰਬੰਧਿਤ ਬਿੱਲ ਨੂੰ 13 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਸਮਰਥਨ ਦਿੱਤਾ ਜਦਕਿ 6 ਡੈਮੋਕ੍ਰੇਟ ਮੈਂਬਰ ਜਿਨ੍ਹਾਂ ਨੂੰ ਖੱਬੇਪੱਖੀ ਮੰਨਿਆ ਜਾਂਦਾ ਹੈ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇਸ ਨਾਲ ਸੰਬੰਧਿਤ ਬਿੱਲ 'ਤੇ 15 ਨਵੰਬਰ ਨੂੰ ਸੈਨੇਟ 'ਚ ਵੋਟਿੰਗ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਇਕ ਦਿਨ 'ਚ ਰਿਕਾਰਡ ਨਵੇਂ ਮਾਮਲੇ ਆਏ ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ 'ਤੇ WHO ਨੇ ਜਤਾਈ ਚਿੰਤਾ, ਕਿਹਾ-ਯੂਰਪ 'ਚ ਹੋ ਸਕਦੀਆਂ ਹਨ 5 ਲੱਖ ਹੋਰ ਮੌਤਾਂ
NEXT STORY