ਵਾਸ਼ਿੰਗਟਨ/ਓਟਾਵਾ- ਬਾਈਡੇਨ ਨੇ ਕੈਨੇਡਾ ਨੂੰ ਤਕੜਾ ਝਟਕਾ ਦਿੱਤਾ ਹੈ। 20 ਜਨਵਰੀ 2021 ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਪਹਿਲੇ ਹੀ ਦਿਨ ਬਾਈਡੇਨ ਨੇ ਕੀਸਟੋਨ ਐਕਸ ਐੱਲ ਪਾਈਪਲਾਈਨ ਦੇ ਕੰਮ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ 2015 ਵਿਚ ਬਰਾਕ ਓਬਾਮਾ ਨੇ ਵੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ 2017 ਵਿਚ ਡੋਨਾਲਡ ਟਰੰਪ ਨੇ ਇਸ ਫ਼ੈਸਲੇ ਨੂੰ ਉਲਟਾ ਦਿੱਤਾ ਅਤੇ ਪਰਮਿਟ ਜਾਰੀ ਕਰ ਦਿੱਤਾ। 2019 ਵਿਚ ਇਸ ਪਾਈਪਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।
ਕੀਸਟੋਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਇਕ ਤੇਲ ਪਾਈਪਲਾਈਨ ਹੈ। ਸੰਯੁਕਤ ਰਾਜ ਅਮਰੀਕਾ ਦੇ ਵਾਤਾਵਰਣ ਪੱਖੀ ਲੋਕ ਤੇ ਸੰਗਠਨ ਇਸ ਦੇ ਵਿਰੋਧ ਵਿਚ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਪਾਈਪਲਾਈਨ ਜ਼ਰੀਏ ਜੋ ਤੇਲ ਆਉਣ ਵਾਲਾ ਹੈ ਉਸ ਤੋਂ ਹੋਣ ਵਾਲੀ ਕਾਰਬਨ ਨਿਕਾਸੀ 30 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ- ਓਂਟਾਰੀਓ ਦੇ ਇਨ੍ਹਾਂ ਖੇਤਰਾਂ ਦੇ ਵਿਦਿਆਰਥੀ 25 ਜਨਵਰੀ ਤੋਂ ਜਾਣਗੇ ਸਕੂਲ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਵੱਲੋਂ ਕੀਸਟੋਨ ਤੇਲ ਪਾਈਪਲਾਈਨ ਦੇ ਪਰਮਿਟ ਨੂੰ ਰੱਦ ਕਰਨ 'ਤੇ ਉਹ ਨਿਰਾਸ਼ ਹਨ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਇਸ ਨੂੰ ਅਲਬਰਟਾ ਦੇ ਲੋਕਾਂ ਲਈ 'ਜ਼ੋਰਦਾਰ ਥੱਪੜ' ਅਤੇ 'ਅਪਮਾਨ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਹਿਲੇ ਹੀ ਦਿਨ ਸਹਿਯੋਗੀ ਵਪਾਰਕ ਭਾਈਵਾਲ ਨੂੰ ਇਹ ਝਟਕਾ ਦੇ ਦਿੱਤਾ। ਟਰੰਪ ਨੇ ਸਾਲ 2019 ਵਿਚ ਕੈਨੇਡਾ ਨਾਲ 1,900 ਕਿਲੋਮੀਟਰ ਲੰਬੀ ਤੇਲ ਪਾਈਪਲਾਈਨ ਬਣਾਉਣ ਦਾ ਕਰਾਰ ਕੀਤਾ ਸੀ। ਇਸ ਜ਼ਰੀਏ ਇਕ ਦਿਨ ਵਿਚ ਲਗਭਗ 8,30,000 ਬੈਰਲ ਭਾਰੀ ਕੱਚੇ ਤੇਲ ਨੂੰ ਕੈਨੇਡਾ ਦੇ ਅਲਬਰਟਾ ਤੋਂ ਅਮਰੀਕਾ ਨੈਬਰਾਸਕਾ ਲਿਜਾਣ ਦੀ ਯੋਜਨਾ ਸੀ। ਹਾਲਾਂਕਿ, ਬਾਈਡੇਨ ਨੇ ਇਸ ਨੂੰ ਰੱਦ ਕਰ ਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ਼ ਸਵੱਛ ਊਰਜਾ 'ਤੇ ਜ਼ੋਰ ਦੇਵੇਗਾ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਲੇਡੀ ਗਾਗਾ ਦੀ ਡਰੈੱਸ ਨੇ ਆਪਣੇ ਵੱਲ ਖਿੱਚਿਆ ਸਭ ਦਾ ਧਿਆਨ (ਤਸਵੀਰਾਂ)
NEXT STORY