ਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਅਤੇ ਰੂਸ ਵਿਚਾਲੇ ਪ੍ਰਮਾਣੂ ਹਥਿਆਰ ਕੰਟਰੋਲ ਸੰਧੀ ਦੇ ਆਖਰੀ ਬਚੇ ਹੋਏ ਹਿੱਸੇ 'ਚ ਉਨ੍ਹਾਂ ਦੇ ਦੇਸ਼ ਦੀ ਭਾਗੀਦਾਰੀ ਨੂੰ ਮੁਅੱਤਲ ਕਰਕੇ 'ਵੱਡੀ ਗਲਤੀ' ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਪੂਰਬੀ ਪਾਸੇ ਦੇ ਸਹਿਯੋਗੀਆਂ ਨੂੰ ਭਰੋਸਾ ਦਿਵਾਉਣ ਲਈ ਪੋਲੈਂਡ ਪਹੁੰਚੇ। ਉਨ੍ਹਾਂ ਨੇ ਇਨ੍ਹਾਂ ਸਹਿਯੋਗੀਆਂ ਨੂੰ ਭਰੋਸਾ ਦਿੱਤਾ ਕਿ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਬਾਵਜੂਦ ਅਮਰੀਕਾ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ। ਪੁਤਿਨ ਦੁਆਰਾ ਸੰਧੀ ਤੋਂ ਹਟਣ ਦੇ ਐਲਾਨ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿੱਚ ਬਾਈਡੇਨ ਨੇ ਰੂਸ ਦੇ ਫ਼ੈਸਲੇ ਦੀ ਨਿੰਦਾ ਕੀਤੀ। ਸੰਧੀ ਨੂੰ ਨਵੀਂ ਸ਼ੁਰੂਆਤ ਕਰਾਰ ਦਿੱਤਾ ਗਿਆ। ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਨਿਰੀਖਣਾਂ 'ਤੇ ਰੂਸੀ ਸਹਿਯੋਗ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਮਾਸਕੋ ਦੁਆਰਾ ਪਿਛਲੇ ਸਾਲ ਦੇ ਅਖੀਰ ਵਿੱਚ ਰੱਦ ਕੀਤੀ ਗਈ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਬੇਟੀ ਨੂੰ ਕੱਟਿਆ ਤਾਂ ਗੁੱਸੇ ’ਚ ਪਿਓ ਨੇ ਕੇਕੜੇ ਨੂੰ ਜ਼ਿੰਦਾ ਨਿਗਲ ਲਿਆ ਤੇ ਫਿਰ...
ਬਾਈਡੇਨ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਉਹ ਪੋਲੈਂਡ ਅਤੇ ਯੂਕ੍ਰੇਨ ਦੀ ਆਪਣੀ ਦਿਨਾ ਯਾਤਰਾ ਨੂੰ ਸਮੇਟਣ ਲਈ 'ਬੁਖਾਰੈਸਟ ਨਾਈਨ' ਦੇ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਸਨ। ਨਾਟੋ ਗਠਜੋੜ ਦੇ ਸਭ ਤੋਂ ਪੂਰਬੀ ਹਿੱਸੇ ਦੇ 9 ਦੇਸ਼ਾਂ ਨੂੰ 'ਬੁਖਾਰੈਸਟ ਨਾਈਨ' ਵਜੋਂ ਜਾਣਿਆ ਜਾਂਦਾ ਹੈ। ਇਹ ਦੇਸ਼ 2014 ਵਿੱਚ ਇਕੱਠੇ ਹੋਏ ਸਨ, ਜਦੋਂ ਪੁਤਿਨ ਨੇ ਕ੍ਰੀਮੀਆ ਨੂੰ ਯੂਕ੍ਰੇਨ ਤੋਂ ਵੱਖ ਕਰ ਲਿਆ ਸੀ ਅਤੇ ਇਸ ਨੂੰ ਆਪਣੇ ਨਾਲ ਮਿਲਾ ਲਿਆ ਸੀ। ਜਿਵੇਂ-ਜਿਵੇਂ ਯੂਕ੍ਰੇਨ 'ਚ ਜੰਗ ਵਧਦੀ ਜਾ ਰਹੀ ਹੈ, 'ਬੁਖਾਰੈਸਟ ਨਾਈਨ' ਦੇਸ਼ਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਕਈਆਂ ਨੂੰ ਚਿੰਤਾ ਹੈ ਕਿ ਯੂਕ੍ਰੇਨ ਵਿੱਚ ਆਪਣੀ ਸਫਲਤਾ ਤੋਂ ਬਾਅਦ ਪੁਤਿਨ ਉਨ੍ਹਾਂ ਦੇਸ਼ਾਂ ਦੇ ਖ਼ਿਲਾਫ਼ ਵੀ ਫੌਜੀ ਕਾਰਵਾਈ ਕਰ ਸਕਦੇ ਹਨ। ਇਨ੍ਹਾਂ 9 ਦੇਸ਼ਾਂ ਵਿੱਚ ਚੈੱਕ ਗਣਰਾਜ, ਐਸਟੋਨੀਆ, ਹੰਗਰੀ, ਲਾਤਵੀਆ, ਲਿਥੁਆਨੀਆ, ਪੋਲੈਂਡ, ਰੋਮਾਨੀਆ ਅਤੇ ਸਲੋਵਾਕੀਆ ਸ਼ਾਮਲ ਹਨ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਭਾਰਤੀਆਂ 'ਤੇ ਆਤਮਘਾਤੀ ਹਮਲੇ ਕਰਨ ਵਾਲੇ ਜੇਹਾਦੀ ਕਮਾਂਡਰ ਏਜਾਜ਼ ਨੂੰ ਉਤਾਰਿਆ ਮੌਤ ਦੇ ਘਾਟ
ਇਸ ਤੋਂ ਪਹਿਲਾਂ ਬਾਈਡੇਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਵਰ੍ਹੇਗੰਢ ਮੌਕੇ ਮੰਗਲਵਾਰ ਨੂੰ ਵਾਰਸਾ ਰਾਇਲ ਕੈਸਲ 'ਚ ਆਪਣੇ ਸੰਬੋਧਨ 'ਚ ਕਿਹਾ, ''ਜਦੋਂ ਰੂਸ ਨੇ ਹਮਲਾ ਕੀਤਾ ਸੀ ਤਾਂ ਇਹ ਯੂਕ੍ਰੇਨ ਲਈ ਸਿਰਫ ਇਕ ਇਮਤਿਹਾਨ ਨਹੀਂ ਸੀ। ਸਮੁੱਚੀ ਦੁਨੀਆ ਨੇ ਯੁਗਾਂ-ਯੁਗਾਂ ਤੱਕ ਕਿਸੇ ਨਾ ਕਿਸੇ ਪ੍ਰੀਖਿਆ ਦਾ ਸਾਹਮਣਾ ਕੀਤਾ ਹੈ। ਯੂਰਪ ਦੀ ਪ੍ਰੀਖਿਆ ਹੋਈ। ਅਮਰੀਕਾ ਦੀ ਪ੍ਰੀਖਿਆ ਹੋਈ। ਨਾਟੋ ਦੀ ਪ੍ਰੀਖਿਆ ਹੋਈ। ਸਾਰੇ ਲੋਕਤੰਤਰੀ ਦੇਸ਼ਾਂ ਦੀ ਪ੍ਰੀਖਿਆ ਹੋਈ।” ਨਾਟੋ ਦੇ ਮੈਂਬਰਾਂ ਵਿੱਚ ਚਿੰਤਾਵਾਂ ਦਾ ਹੱਲ ਕਰਦਿਆਂ ਕਿ ਅਗਲੀ ਵਾਰੀ ਉਨ੍ਹਾਂ ਦੀ ਹੋ ਸਕਦੀ ਹੈ, ਬਾਈਡੇਨ ਨੇ ਮੰਗਲਵਾਰ ਨੂੰ ਇਕ ਆਪਸੀ ਰੱਖਿਆ ਸਮਝੌਤਾ ਅਤੇ ਯੂਕ੍ਰੇਨ ਦੀ ਰੱਖਿਆ ਲਈ ਅਮਰੀਕਾ ਦੀ ਦ੍ਰਿੜ੍ਹ ਵਚਨਬੱਧਤਾ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ, "ਤਾਨਾਸ਼ਾਹੀ ਦੀ ਭੁੱਖ ਪੂਰੀ ਨਹੀਂ ਕੀਤੀ ਜਾ ਸਕਦੀ। ਇਸ ਦਾ ਵਿਰੋਧ ਹੋਣਾ ਚਾਹੀਦਾ ਹੈ।"
ਇਹ ਵੀ ਪੜ੍ਹੋ : ਪਾਕਿਸਤਾਨ 'ਚ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ 'ਤੇ ਲੱਗੀ ਪਾਬੰਦੀ
ਪੁਤਿਨ ਨੇ ਮੰਗਲਵਾਰ ਨੂੰ ਸੰਬੋਧਨ ਦਿੱਤਾ, ਜਿਸ ਵਿੱਚ ਉਹ ਯੂਕ੍ਰੇਨ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਦੇ ਖ਼ਿਲਾਫ਼ ਵਰ੍ਹਿਆ। ਉਹ ਅਮਰੀਕਾ-ਰੂਸ ਹਥਿਆਰ ਨਿਯੰਤਰਣ ਸੰਧੀ ਵਿੱਚ ਮਾਸਕੋ ਦੀ ਭਾਗੀਦਾਰੀ ਨੂੰ ਮੁਅੱਤਲ ਕਰ ਦੇਵੇਗਾ। ਬਾਈਡੇਨ ਨੇ ਮੰਗਲਵਾਰ ਨੂੰ ਵਾਰਸਾ ਵਿੱਚ ਮੋਲਡੋਵਾ ਦੇ ਰਾਸ਼ਟਰਪਤੀ ਮਾਈਆ ਸੈਂਡੂ ਨਾਲ ਮੁਲਾਕਾਤ ਕੀਤੀ, ਜਿਸ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਰੂਸ ਬਾਹਰੀ ਤਾਕਤਾਂ ਦੀ ਵਰਤੋਂ ਕਰਕੇ ਉਸ ਦੇ ਦੇਸ਼ ਦੀ ਸਰਕਾਰ ਦਾ ਤਖਤਾ ਪਲਟਣ ਦੀ ਸਾਜ਼ਿਸ਼ ਰਚ ਰਿਹਾ ਹੈ। ਯੂਕ੍ਰੇਨ ਅਤੇ ਰੋਮਾਨੀਆ ਦੇ ਵਿਚਕਾਰ ਸਥਿਤ ਅਤੇ ਯੂਰਪ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇਕ ਮੋਲਡੋਵਾ ਦੇ ਰੂਸ ਨਾਲ ਇਤਿਹਾਸਕ ਸਬੰਧ ਹਨ ਪਰ ਉਹ 27 ਦੇਸ਼ਾਂ ਦੇ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਯੂਰਪੀ ਸੰਸਦ ਮੈਂਬਰਾਂ ਨੇ ਚੀਨ ਦੇ ਚੁੰਗਲ ਤੋਂ ਤਿੱਬਤ ਦੀ ਆਜ਼ਾਦੀ ਲਈ ਬੁਲੰਦ ਕੀਤੀ ਆਵਾਜ਼
ਬਾਈਡੇਨ ਨੇ ਆਪਣੀ ਟਿੱਪਣੀ ਵਿੱਚ ਯੂਰਪੀਅਨ ਯੂਨੀਅਨ 'ਚ ਸ਼ਾਮਲ ਹੋਣ ਲਈ ਮੋਲਡੋਵਾ ਦੀ ਕੋਸ਼ਿਸ਼ ਦਾ ਸਮਰਥਨ ਕੀਤਾ। ਬਾਈਡੇਨ ਨੇ ਪੋਲੈਂਡ ਦੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਦੇਸ਼ ਲਗਭਗ 1.5 ਮਿਲੀਅਨ ਯੂਕ੍ਰੇਨੀ ਸ਼ਰਨਾਰਥੀਆਂ ਦੀ ਮੇਜ਼ਬਾਨੀ ਕਰਦਾ ਹੈ ਅਤੇ ਕੀਵ ਨੂੰ 3.8 ਬਿਲੀਅਨ ਡਾਲਰ ਫੌਜੀ ਅਤੇ ਆਰਥਿਕ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਬਾਈਡੇਨ ਨੇ ਪੋਲੈਂਡ ਦੇ ਰਾਸ਼ਟਰਪਤੀ ਐਂਡਰੇਜ਼ ਡੂਡਾ ਨਾਲ ਗੱਲਬਾਤ ਦੌਰਾਨ ਕਿਹਾ, "ਮਾਮਲੇ ਦੀ ਸੱਚਾਈ ਇਹ ਹੈ ਕਿ ਅਮਰੀਕਾ ਨੂੰ ਪੋਲੈਂਡ ਅਤੇ ਨਾਟੋ ਦੀ ਓਨੀ ਹੀ ਲੋੜ ਹੈ, ਜਿੰਨੀ ਨਾਟੋ ਨੂੰ ਅਮਰੀਕਾ ਦੀ ਲੋੜ ਹੈ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਜਬ-ਗਜ਼ਬ : ਬੇਟੀ ਨੂੰ ਕੱਟਿਆ ਤਾਂ ਗੁੱਸੇ ’ਚ ਪਿਓ ਨੇ ਕੇਕੜੇ ਨੂੰ ਜ਼ਿੰਦਾ ਨਿਗਲ ਲਿਆ ਤੇ ਫਿਰ...
NEXT STORY