ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋਅ ਬਿਡੇਨ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਤਲਾਸ਼ ਦੂਜੇ ਪੜਾਅ ਵਿਚ ਪੁੱਜ ਗਈ ਹੈ। ਉਮੀਦਵਾਰੀ ਲਈ ਗੈਰ-ਗੋਰੀਆਂ ਔਰਤਾਂ ਵੀ ਦਾਅਵੇਦਾਰੀ ਵਿਚ ਹਨ।
ਦੱਸਿਆ ਜਾ ਰਿਹਾ ਹੈ ਕਿ ਬਿਡੇਨ ਦੀ ਜਾਂਚ ਕਮੇਟੀ ਨੇ ਸੂਚੀ ਵਿਚ ਛਾਂਟੀ ਕਰ ਦਿੱਤੀ ਹੈ ਤੇ ਆਖਰੀ ਇੰਟਰਵੀਊ ਦੇ ਬਾਅਦ ਹੁਣ ਮੁੱਖ ਰੂਪ ਨਾਲ 6 ਦਾਅਵੇਦਾਰ ਬਚੀਆਂ ਹਨ। ਇਨ੍ਹਾਂ ਵਿਚੋਂ ਮੈਸਾਚੁਸੇਟਸ ਤੋਂ ਐੱਸ. ਐਲਿਜ਼ਾਬੈੱਥ ਵਾਰੇਨ ਅਤੇ ਕੈਲੀਫੋਰਨੀਆ ਤੋਂ ਕਮਲਾ ਹੈਰਿਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੀ ਸੁਜ਼ੇਨ ਰਾਈਸ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਹੋਰ ਦਾਅਵੇਦਾਰਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਬਿਡੇਨ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹ ਉਪ ਰਾਸ਼ਟਰਪਤੀ ਲਈ ਕਿਸੇ ਮਹਿਲਾ ਦੀ ਹੀ ਚੋਣ ਕਰਨਗੇ। ਹੁਣ ਡੈਮੋਕ੍ਰੇਟਿਕ ਉਨ੍ਹਾਂ ਵਿਚੋਂ ਗੈਰ-ਗੋਰੀ ਮਹਿਲਾ ਦੀ ਚੋਣ ਕਰ ਰਹੇ ਹਨ ਕਿਉਂਕਿ ਗੈਰ-ਗੋਰੇ ਵੋਟਰਾਂ ਨੇ ਬਿਡੇਨ ਦੀ ਨਾਮਜ਼ਦਗੀ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਚੀਨ ਨੇ ਆਸਟ੍ਰੇਲੀਆਈ ਸ਼ਖਸ ਨੂੰ ਸੁਣਾਈ ਮੌਤ ਦੀ ਸਜ਼ਾ
NEXT STORY