ਇੰਟਰਨੈਸ਼ਨਲ ਡੈਸਕ- ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਅਮਰੀਕਾ ਦੇ ਐਪਸਟਾਈਨ ਸੈਕਸ ਸਕੈਂਡਲ ਦੇ ਦਸਤਾਵੇਜ਼ ਸਾਹਮਣੇ ਹੋਣ ਤੋਂ ਬਾਅਦ ਹੁਣ ਇਸ ਵਿੱਚ ਇੱਕ ਭਾਰਤੀ ਵਿਅਕਤੀ ਦਾ ਨਾਂ ਸਾਹਮਣੇ ਆਉਣ ਮਗਰੋਂ ਹਰ ਕੋਈ ਹੈਰਾਨ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਭਾਰਤ ਦੇ ਸਾਬਕਾ ਚੀਫ ਇਨਫਰਮੇਸ਼ਨ ਕਮਿਸ਼ਨਰ ਅਤੇ ਸੀਨੀਅਰ ਡਿਪਲੋਮੈਟ ਵਾਈ.ਕੇ. ਸਿਨਹਾ ਦਾ ਨਾਂ ਇਨ੍ਹਾਂ ਫਾਈਲਾਂ ਵਿੱਚ ਦਰਜ ਹੈ।
ਕੀ ਹੈ ਪੂਰਾ ਮਾਮਲਾ ?
ਜੈਫਰੀ ਐਪਸਟਾਈਨ, ਜਿਸ 'ਤੇ ਨਾਬਾਲਗ ਲੜਕੀਆਂ ਦੀ ਤਸਕਰੀ ਅਤੇ ਸ਼ੋਸ਼ਣ ਦੇ ਗੰਭੀਰ ਦੋਸ਼ ਸਨ, ਦੇ ਹਜ਼ਾਰਾਂ ਪੰਨਿਆਂ ਦੇ ਅਦਾਲਤੀ ਦਸਤਾਵੇਜ਼ ਜਨਤਕ ਕੀਤੇ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੇ ਜਾਂ ਤਾਂ ਐਪਸਟਾਈਨ ਨਾਲ ਮੁਲਾਕਾਤ ਕੀਤੀ ਸੀ ਜਾਂ ਉਸ ਦੇ ਨਿੱਜੀ ਟਾਪੂ (Little St. James) ਦੀ ਯਾਤਰਾ ਕੀਤੀ ਸੀ।
ਸੋਸ਼ਲ ਮੀਡੀਆ ਅਤੇ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਨਹਾ ਦਾ ਨਾਂ ਐਪਸਟਾਈਨ ਦੀ 'ਬਲੈਕ ਬੁੱਕ' ਜਾਂ ਮੁਲਾਕਾਤਾਂ ਦੀ ਸੂਚੀ ਵਿੱਚ ਮਿਲਿਆ ਹੈ। ਇਹ ਸੰਪਰਕ ਉਸ ਸਮੇਂ ਦੇ ਦੱਸੇ ਜਾ ਰਹੇ ਹਨ ਜਦੋਂ ਉਹ ਵਿਦੇਸ਼ ਮੰਤਰਾਲੇ ਵਿੱਚ ਅਹਿਮ ਅਹੁਦੇ 'ਤੇ ਤਾਇਨਾਤ ਸਨ।
ਵਾਇਰਲ ਹੋ ਰਹੀਆਂ ਪੋਸਟਾਂ 'ਚ ਦੱਸਿਆ ਗਿਆ ਹੈ ਕਿ ਪ੍ਰਿੰਸ ਐਂਡ੍ਰਿਊ ਵੀ ਐਪਸਟਾਈਨ ਦੇ ਟਾਪੂ 'ਤੇ ਗਏ ਸਨ ਤੇ ਉਨ੍ਹਾਂ ਦੀਆਂ ਐਪਸਟਾਈਨ ਨਾਲ ਮੁਲਾਕਾਤਾਂ 'ਚ ਯਸ਼ਵਰਧਨ ਕੁਮਾਰ ਸਿਨਹਾ ਨੇ ਅਹਿਮ ਭੂਮਿਕਾ ਨਿਭਾਈ ਸੀ। ਅਸਲ 'ਚ ਇਹ ਸਭ ਦਾਅਵੇ ਇਕ ਔਰਤ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਐਪਸਟਾਈਨ ਫਾਈਲਜ਼ ਦੇ ਜਾਰੀ ਕੀਤੇ ਗਏ ਨਵੇਂ ਦਸਤਾਵੇਜ਼ਾਂ 'ਚ ਕੀਤੇ ਗਏ ਹਨ। ਔਰਤ ਨੇ ਦੱਸਿਆ ਕਿ ਇਹ ਸਿਲਸਿਲਾ 1995-2003 ਦੇ ਵਿਚਾਲੇ ਦਾ ਹੈ ਤੇ ਐਪਸਟਾਈਨ ਟਾਪੂ 'ਤੇ ਉਸ ਨਾਲ ਵੀ ਕਈ ਵਾਰ ਜਬਰ-ਜਨਾਹ ਹੋਇਆ। ਇਹੀ ਨਹੀਂ, ਉਸ ਨੂੰ ਬਾਕੀ ਕੁੜੀਆਂ ਨੂੰ ਕਿਸੇ ਕਿਸਮ ਦੇ ਟੀਕੇ ਲਾਉਣ ਲਈ ਵੀ ਮਜਬੂਰ ਕੀਤਾ ਗਿਆ ਸੀ। ਉਸ ਨੇ ਹੀ ਇਹ ਵੀ ਦੱਸਿਆ ਕਿ ਇਸ ਮਾਮਲੇ 'ਚ ਲੰਡਨ 'ਚ ਭਾਰਤੀ ਕੌਂਸੁਲੇਟ ਵਾਈ.ਕੇ. ਸਿਨਹਾ ਦਾ ਨਾਂ ਵੀ ਸ਼ਾਮਲ ਹੈ ਤੇ ਕਿਹਾ ਕਿ ਕਿਸੇ ਨਾ ਕਿਸੇ ਤਰੀਕੇ ਉਸ ਨੇ ਹੀ ਪ੍ਰਿੰਸ ਐਂਡ੍ਰਿਊ ਤੇ ਜੈਫਰੀ ਐਪਸਟਾਈਨ ਦੀ ਮੁਲਾਕਾਤ ਕਰਵਾਈ ਸੀ।

ਕੀ ਇਸ ਦਾ ਮਤਲਬ ਅਪਰਾਧ ਹੈ ?
ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਐਪਸਟਾਈਨ ਦੀ ਸੂਚੀ ਵਿੱਚ ਨਾਂ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਵਿਅਕਤੀ ਕਿਸੇ ਅਪਰਾਧ ਵਿੱਚ ਸ਼ਾਮਲ ਸੀ। ਕਈ ਨਾਂ ਸਿਰਫ਼ ਵਪਾਰਕ ਮੁਲਾਕਾਤਾਂ ਜਾਂ ਸਮਾਜਿਕ ਇਕੱਠਾਂ ਕਾਰਨ ਸੂਚੀ ਵਿੱਚ ਸ਼ਾਮਲ ਹਨ। ਹਾਲਾਂਕਿ, ਐਪਸਟਾਈਨ ਦੇ ਕਾਲੇ ਕਾਰਨਾਮਿਆਂ ਕਾਰਨ ਹੁਣ ਹਰ ਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਵੇਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ ! ਸਪਲਾਈ ਬਾਰੇ ਰੂਸ ਦਾ ਆ ਗਿਆ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਸ਼ੁਰੂ ਹੁੰਦੀ ਹੈ ਮੁਲਤਵੀ, ਇਕ ਮਿੰਟ ਹੀ ਚੱਲੀ ਕਾਰਵਾਈ
NEXT STORY