ਬਰਲਿਨ ਟਾਊਨਸ਼ਿਪ (ਏਜੰਸੀਆਂ)- ਅਮਰੀਕਾ ਦੇ ਮਿਸ਼ੀਗਨ ਸੂਬੇ ’ਚ ਜਨਮ ਦਿਨ ਦੀ ਪਾਰਟੀ ਦੌਰਾਨ ਇਕ ਸ਼ਰਾਬੀ ਔਰਤ ਨੇ ਆਪਣੀ ਕਾਰ ਲੋਕਾਂ ’ਤੇ ਚੜ੍ਹਾ ਦਿੱਤੀ, ਜਿਸ ਕਾਰਨ ਇਕ ਭਰਾ-ਭੈਣ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ।
ਮਿਸ਼ੀਗਨ ਸ਼ੈਰਿਫ ਟਰਾਏ ਗੁਡਨੌਫ ਨੇ ਕਿਹਾ ਕਿ ਹਾਦਸੇ ’ਚ 8 ਸਾਲ ਦੀ ਬੱਚੀ ਅਤੇ ਉਸ ਦੇ 5 ਸਾਲ ਦੇ ਭਰਾ ਦੀ ਮੌਤ ਹੋਈ। 66 ਸਾਲਾ ਔਰਤ ਨੇ ਡੈਟ੍ਰੀਆਟ ਤੋਂ ਲਗਭਗ 30 ਕਿਲੋਮੀਟਰ ਦੂਰ ਦੱਖਣ ’ਚ ਬਰਲਿਨ ਟਾਊਨਸ਼ਿਪ ਵਿਖੇ ਦੁਪਹਿਰ 3 ਵਜੇ ਜਨਮ ਦਿਨ ਦੀ ਇਕ ਪਾਰਟੀ ’ਚ ਆਪਣੀ ਕਾਰ ਵਾੜ ਦਿੱਤੀ। ਕਾਰ ਨੂੰ ਚਲਾ ਰਹੀ ਨਸ਼ੇ 'ਚ ਧੁੱਤ ਔਰਤ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ- ਜਦੋਂ DSP ਦੀ ਰਿਹਾਇਸ਼ 'ਚ ਵੜ ਗਏ ਜ਼ਹਿਰੀਲੇ ਸੱਪ ! ਦੇਖੋ ਸਪੇਰੇ ਨੇ ਕਿਵੇਂ ਬੀਨ ਵਜਾ ਕੇ ਕੀਤੇ ਕਾਬੂ
ਦੂਜੇ ਪਾਸੇ ਨਿਊਯਾਰਕ ਸਿਟੀ ’ਚ ਇਕ ਜਹਾਜ਼ ਵਿਚ ਆਯੋਜਿਤ ਕੀਤੀ ਜਾ ਰਹੀ ਪਾਰਟੀ ’ਚ ਚਾਕੂ ਨਾਲ ਕੀਤੇ ਗਏ ਹਮਲੇ ’ਚ ਤਿੰਨ ਵਿਅਕਤੀ ਜ਼ਖਮੀ ਹੋ ਗਏ। 58ਵੀਂ ਸਟਰੀਟ ਅਤੇ ਬਰੁਕਲਿਨ ਆਰਮੀ ਟਰਮੀਨਲ ਗੋਦਾਮ ਦੇ ਨੇੜੇ ਕਾਰਨੂਕੋਪੀਆ ਮੈਜੇਸਟੀ ਜਹਾਜ਼ ’ਤੇ ਸ਼ਾਮ 5 ਵਜੇ ਹੋਏ ਹਮਲੇ ਸਮੇ ਲਗਭਗ 3,000 ਵਿਅਕਤੀ ਸਵਾਰ ਸਨ।
ਜ਼ਖਮੀਆਂ ਦੀ ਉਮਰ 28 ਤੋਂ 40 ਸਾਲ ਦਰਮਿਆਨ ਹੈ ਤੇ ਤਿੰਨੋਂ ਮਰਦ ਹਨ। ਉਨ੍ਹਾਂ ਦੀ ਛਾਤੀ ਅਤੇ ਪੇਟ ’ਚ ਚਾਕੂ ਮਾਰੇ ਗਏ ਹਨ। ਇਕ ਵਿਅਕਤੀ ਦੇ ਸਿਰ ’ਤੇ ਬੋਤਲ ਨਾਲ ਵਾਰ ਕੀਤਾ ਗਿਆ। ਪੁਲਸ ਨੇ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ- ਪਹਿਲਾਂ UK ਦਾ ਝਾਂਸਾ ਦੇ ਕੇ ਭੇਜ ਦਿੱਤਾ ਦੁਬਈ, ਫਿਰ USA ਭੇਜਣ ਦੇ ਨਾਂ 'ਤੇ ਠੱਗ ਲਏ 23 ਲੱਖ, ਮਾਮਲਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਮਰਾਨ ਖ਼ਾਨ ਦੀ ਪਤਨੀ ਦੇ ਖਾਣੇ ’ਚ ਮਿਲਾਇਆ ਗਿਆ ‘ਟਾਇਲਟ ਕਲੀਨਰ’! ਅਦਾਲਤ ਨੇ ਦਿੱਤਾ ਇਹ ਹੁਕਮ
NEXT STORY