ਇੰਟਰਨੈਸ਼ਨਲ ਡੈਸਕ- ਇਟਲੀ ਦੇ ਲੈਂਪੇਸੁਡਾ ਟਾਪੂ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਪ੍ਰਵਾਸੀਆਂ ਨੂੰ ਲਿਜਾ ਰਹੀਆਂ ਇਹ ਕਿਸ਼ਤੀਆਂ ਡੁੱਬ ਗਈਆਂ ਤੇ 11 ਲੋਕਾਂ ਦੀ ਮੌਤ ਹੋ ਗਈ, ਜਦਕਿ 64 ਹੋਰ ਲਾਪਤਾ ਹੋ ਗਏ।
ਪਹਿਲੇ ਹਾਦਸੇ ’ਚ ਇਟਲੀ ਦੇ ਦੱਖਣੀ ਤੱਟ ’ਤੇ ਇਕ ਜਹਾਜ਼ ਦੇ ਡੁੱਬਣ ਕਾਰਨ 64 ਲੋਕ ਸਮੁੰਦਰ ’ਚ ਲਾਪਤਾ ਹੋ ਗਏ, ਜਦਕਿ 11 ਨੂੰ ਬਚਾ ਲਿਆ ਗਿਆ। ਮੌਕੇ ਤੋਂ ਇਕ ਲਾਸ਼ ਮਿਲੀ ਹੈ। ਬਚਾਏ ਗਏ ਪ੍ਰਵਾਸੀਆਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜਹਾਜ਼ ਤੁਰਕੀ ਤੋਂ ਰਵਾਨਾ ਹੋਇਆ ਸੀ, ਜਿਸ ਵਿਚ ਇਰਾਕ, ਸੀਰੀਆ ਅਤੇ ਈਰਾਨ ਦੇ ਪ੍ਰਵਾਸੀਆਂ ਅਤੇ ਸ਼ਰਨਾਰਥੀ ਸਵਾਰ ਸਨ।
ਇਕ ਹੋਰ ਘਟਨਾ ਵਿਚ ਜਰਮਨ ਐੱਨ.ਜੀ.ਓ. ‘ਰੈਸਕਿਊਸ਼ਿਪ’ ਵੱਲੋਂ ਮਾਲਟਾ ਦੇ ਪਾਣੀ ’ਚ ਡੁੱਬੇ ਜਹਾਜ਼ ਤੋਂ ਘੱਟੋ-ਘੱਟ 51 ਲੋਕਾਂ ਨੂੰ ਬਚਾਅ ਲਿਆ, ਜਦਕਿ 10 ਲੋਕਾਂ ਦੀ ਮੌਤ ਹੋ ਗਈ।
🔴(2/2) The unconscious are currently receiving medical attention and await a critically needed emergency evacuation. The 10 dead are in the flooded lower deck of the boat.
Our thoughts are with their families. We are angry and sad. #FortressEurope kills. pic.twitter.com/o9y1gihfhs
— RESQSHIP (@resqship_int) June 17, 2024
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਰਫ਼ਾਨੀ ਮੰਦਰ 'ਚੋਂ ਮਿਲਿਆ 100 ਰੁਪਏ ਦਾ ਪਾਕਿਸਤਾਨੀ ਨੋਟ, 'ਸ਼ਰਧਾ' ਜਾਂ 'ਸ਼ਰਾਰਤ' ?, ਜਾਂਚ 'ਚ ਜੁਟੀ ਪੁਲਸ
NEXT STORY