ਢਾਕਾ (ਏਜੰਸੀ)- ਬੰਗਬੰਧੂ ਦੀ ਬਾਇਓਪਿਕ, 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਵਿੱਚ ਸ਼ੇਖ ਹਸੀਨਾ ਦਾ ਕਿਰਦਾਰ ਨਿਭਾਉਣ ਵਾਲੀ ਬੰਗਲਾਦੇਸ਼ੀ ਅਦਾਕਾਰਾ ਨੁਸਰਤ ਫਾਰੀਆ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਆਊਟਲੈਟਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਮੀਡੀਆ ਆਊਟਲੈਟ ਦੀ ਰਿਪੋਰਟ ਮੁਤਾਬਕ ਨੁਸਰਤ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨਾਲ ਜੁੜੇ ਇੱਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕਮਲ ਹਾਸਨ ਦਾ ਆਪਣੇ ਤੋਂ 28 ਸਾਲ ਛੋਟੀ Actress ਨਾਲ ਕਿਸਿੰਗ ਸੀਨ ਵਾਇਰਲ,'ਠੱਗਲਾਈਫ' ਦਾ ਟ੍ਰੇਲਰ ਦੇਖ ਭੜਕੇ ਲੋਕ

ਰਿਪੋਰਟ ਅਨੁਸਾਰ, ਪਿਛਲੇ ਸਾਲ ਜੁਲਾਈ ਵਿੱਚ ਹੋਏ ਵਿਦਰੋਹ ਦੌਰਾਨ ਰਾਜਧਾਨੀ ਦੇ ਵਟਾਰਾ ਖੇਤਰ ਵਿੱਚ ਇੱਕ ਵਿਦਿਆਰਥੀ ਦੀ ਕਥਿਤ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਨੁਸਰਤ ਸਮੇਤ 17 ਅਭਿਨੇਤਾਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਵਟਾਰਾ ਪੁਲਸ ਸਟੇਸ਼ਨ ਦੇ ਇੰਸਪੈਕਟਰ ਸੁਜਾਨ ਹੱਕ ਨੇ ਕਿਹਾ ਕਿ ਉਹ ਥਾਈਲੈਂਡ ਜਾਣ ਦੀ ਕੋਸ਼ਿਸ਼ ਵਿਚ ਸੀ ਅਤੇ ਉਨ੍ਹਾਂ ਨੂੰ ਐਤਵਾਰ ਦੁਪਹਿਰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ, "ਸਾਡੀ ਟੀਮ ਇਮੀਗ੍ਰੇਸ਼ਨ ਪੁਲਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਨੂੰ ਲੈਣ ਲਈ ਹਵਾਈ ਅੱਡੇ 'ਤੇ ਗਈ ਸੀ। ਕੁੱਝ ਦਿਨ ਪਹਿਲਾਂ, ਇੱਕ ਅਦਾਲਤ ਨੇ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਨ੍ਹਾਂ ਨੂੰ ਉਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ 2024 ਵਿੱਚ ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਸ ਸਟੇਸ਼ਨ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮਸ਼ਹੂਰ YouTuber ਪਾਕਿ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰ

ਨੁਸਰਤ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫਿਲਮ ਆਸ਼ਿਕੀ (2015) ਨਾਲ ਕੀਤੀ, ਜਿਸ ਵਿਚ ਉਨ੍ਹਾਂ ਨੇ ਅੰਕੁਸ਼ ਹਾਜ਼ਰਾ ਦੇ ਨਾਲ ਮੁੱਖ ਭੂਮਿਕਾ ਨਿਭਾਈ। ਇਹ ਫਿਲਮ ਵਪਾਰਕ ਤੌਰ 'ਤੇ ਸਫਲ ਰਹੀ। ਉਨ੍ਹਾਂ ਨੇ ਹੀਰੋ 420 (2016), ਬਾਦਸ਼ਾ - ਦਿ ਡੌਨ (2016), ਪ੍ਰੇਮੀ ਓ ਪ੍ਰੇਮੀ (2017) ਅਤੇ ਬੌਸ 2: ਬੈਕ ਟੂ ਰੂਲ (2017) ਵਰਗੀਆਂ ਕਈ ਹੋਰ ਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੇ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਵਿੱਚ ਸ਼ੇਖ ਹਸੀਨਾ ਦੀ ਭੂਮਿਕਾ ਨਿਭਾਈ, ਜੋ 2023 ਵਿੱਚ ਰਿਲੀਜ਼ ਹੋਈ ਸੀ। ਇਹ ਬੰਗਲਾਦੇਸ਼ ਦੇ ਸੰਸਥਾਪਕ ਪਿਤਾ ਅਤੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੇ ਜੀਵਨ 'ਤੇ ਆਧਾਰਿਤ ਸੀ, ਜਿਨ੍ਹਾਂ ਨੂੰ ਬੰਗਬੰਧੂ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਵਿਆਹ ਦੇ ਪ੍ਰਪੋਜ਼ਲ ਮਿਲਣ ਦੇ ਬਾਵਜੂਦ ਅਜੇ ਤੱਕ ਕੁਆਰੀ ਹੈ ਇਹ ਅਦਾਕਾਰਾ, ਮੁੰਡੇ ਰੱਖ ਦਿੰਦੇ ਨੇ ਇਹ Demand
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੰਗਾਪੁਰ 'ਚ ਪ੍ਰਵਾਸੀ ਕਾਮਿਆਂ ਲਈ 'ਧੰਨਵਾਦ' ਸਮਾਗਮ ਆਯੋਜਿਤ
NEXT STORY