ਐਂਟਰਟੇਨਮੈਂਟ ਡੈਸਕ- ਨੁਸਰਤ ਭਰੂਚਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਟੈਲੀਵਿਜ਼ਨ ਵਿਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਜੈ ਸੰਤੋਸ਼ੀ ਮਾਂ (2006) ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਅਦਾਕਾਰਾ ਨੇ ਬਹੁਤ ਘੱਟ ਸਮੇਂ ਵਿੱਚ ਬਾਲੀਵੁੱਡ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾ ਲਿਆ ਹੈ। ਨੁਸਰਤ ਅੱਜ ਜਿਸ ਮੁਕਾਮ 'ਤੇ ਹੈ ਉਥੇ ਪਹੁੰਚ ਲਈ ਉਨ੍ਹਾਂ ਨੂੰ ਸਖਤ ਮਿਹਨਤ ਕਰਨੀ ਪਈ। ਨੁਸਰਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ ਅਤੇ ਅਜੇ ਤੱਕ ਕੁਆਰੀ ਹੈ। ਹਾਲਾਂਕਿ ਵਿਆਹ ਲਈ ਅਦਾਕਾਰਾ ਨੂੰ ਕਈ ਪ੍ਰਪੋਜ਼ਲ ਮਿਲੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕਰਾਇਆ ਹੈ।
ਇਹ ਵੀ ਪੜ੍ਹੋ: 'ਟੇਲਰ ਸਵਿਫਟ ਹੁਣ HOT ਨਹੀਂ ਰਹੀ', ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੌਪ ਸਟਾਰ 'ਤੇ ਵਿੰਨ੍ਹਿਆ ਨਿਸ਼ਾਨਾ

ਅਦਾਕਾਰਾ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਹ ਹਾਲ ਹੀ ਵਿਚ ਆਪਣੀ ਦਾਦੀ ਨੂੰ ਮਿਲਣ ਲਈ ਗਈ ਸੀ ਅਤੇ ਉਨ੍ਹਾਂ ਨੇ ਉਸ ਨੂੰ ਵਿਆਹ ਕਰਾਉਣ ਲਈ ਕਿਹਾ। ਦਾਦੀ ਨੇ ਕਿਹਾ ਕਿ ਤੇਰੇ ਮਾਪੇ ਬਜ਼ੁਰਗ ਹੋ ਰਹੇ ਹਨ, ਤੇਰਾ ਖਿਆਲ ਕੌਣ ਰੱਖੇਗਾ? ਵਿਆਹ ਕਰਵਾ ਲੈ। ਅਦਾਕਾਰਾ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਕਹਿੰਦੀ ਹਾਂ ਕਿ ਮੁੰਡਾ ਮਿਲ ਜਾਵੇਗਾ ਤਾਂ ਮੈਂ ਵਿਆਹ ਕਰਵਾ ਲਵਾਂਗੀ। ਮੈਂ ਖੁਦ ਅਰੇਂਜ ਮੈਰਿਜ ਕਰਨਾ ਚਾਹੁੰਦੀ ਹਾਂ, ਮੈਂ ਮਾਪਿਆਂ ਦੇ ਕਹਿਣ 'ਤੇ ਕੁੱਝ ਮੁੰਡਿਆਂ ਨੂੰ ਮਿਲੀ ਵੀ ਹਾਂ। ਲੋਕ ਦਾਜ ਦੀ ਮੰਗ ਕਰਦੇ ਹਨ ਪਰ ਮੇਰੇ ਨਾਲ ਉਲਟ ਸੀ, ਮੁੰਡੇ ਮੇਰੇ ਨਾਲ ਵਿਆਹ ਕਰਾਉਣ ਲਈ ਅਦਾਕਾਰੀ ਛੱਡਣ ਨੂੰ ਕਹਿੰਦੇ ਹਨ। ਇਸ ਕਾਰਨ ਮੈਨੂੰ ਇਨਕਾਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਮਿਊਜ਼ਿਕ ਇੰਡਸਟਰੀ 'ਚ ਛਾਈ ਸੋਗ ਦੀ ਲਹਿਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਟੇਲਰ ਸਵਿਫਟ ਹੁਣ HOT ਨਹੀਂ ਰਹੀ', ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੌਪ ਸਟਾਰ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY