ਇੰਟਰਨੈਸ਼ਨਲ ਡੈਸਕ- 'MONKEY- B' ਨਾਲ ਫੈਲਣ ਵਾਲੇ ਬੀ ਵਾਇਰਸ (ਬੀ. ਵੀ.) ਦੇ ਸੰਕਰਮਣ ਦੀ ਲਪੇਟ ਵਿਚ ਆਏ ਇਕ ਪਸ਼ੂ ਡਾਕਟਰ ਦੀ ਮੌਤ ਹੋ ਗਈ। ਇਹ ਚੀਨ ਵਿਚ ਮਨੁੱਖ 'ਚ ਇਸ ਵਾਇਰਸ ਨਾਲ ਸੰਕਰਮਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਸਥਾਨਕ ਮੀਡੀਆ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ
ਚੀਨ ਦੇ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਦੀ ਰਿਪੋਰਟ ਦੇ ਅਨੁਸਾਰ, 53 ਸਾਲਾਂ ਪਸ਼ੂ ਡਾਕਟਰ ਜਾਨਵਰਾਂ 'ਤੇ ਖੋਜ ਕਰਨ ਵਾਲੀ ਸੰਸਥਾ ਦੇ ਲਈ ਕੰਮ ਕਰਦਾ ਸੀ। ਡਾਕਟਰ ਨੇ ਮਾਰਚ 'ਚ ਦੋ ਮ੍ਰਿਤਕ ਬਾਂਦਰਾਂ 'ਤੇ ਖੋਜ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਚ 'ਮਤਲੀ' ਅਤੇ ਉਲਟੀ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ਲੱਗੇ।
ਇਹ ਖ਼ਬਰ ਪੜ੍ਹੋ- 'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'
ਰਿਪੋਰਟ ਅਨੁਸਾਰ ਸੰਕਰਮਣ ਡਾਕਟਰ ਦਾ ਕਈ ਹਸਪਤਾਲਾਂ 'ਚ ਇਲਾਜ ਕੀਤਾ ਗਿਆ ਅਤੇ ਬਾਅਦ 'ਚ 27 ਮਈ ਨੂੰ ਉਸਦੀ ਮੌਤ ਹੋ ਗਈ। ਹਾਲਾਂਕਿ ਉਸਦੇ ਕਰੀਬੀ ਸੰਪਰਕ 'ਚ ਰਹੇ ਕਿਸੇ ਹੋਰ ਵਿਅਕਤੀ ਵਿਚ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਅਨੁਸਾਰ ਚੀਨ ਵਿਚ ਹੁਣ ਤੱਕ ਬੀ- ਵਾਇਰਸ ਦੇ ਸੰਕਰਮਣ ਨਾਲ ਮੌਤ ਜਾਂ ਦੇਸ਼ ਵਿਚ ਇਸਦੀ ਮੌਜੂਦਗੀ ਦਾ ਕੋਈ ਕਲੀਨੀਕਲ ਸਬੂਤ ਸਾਹਮਣੇ ਨਹੀਂ ਆਏ ਹਨ। ਜਿਸਦੇ ਚੱਲਦੇ ਇਸ ਮਾਮਲੇ ਨੂੰ ਬੀ-ਵਾਇਰਸ ਨਾਲ ਮਨੁੱਖ ਦੇ ਸੰਕਰਮਣ ਹੋਣ ਦਾ ਪਹਿਲਾ ਮਾਮਲਾ ਮੰਨਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'
NEXT STORY