ਰੋਮ (ਕੈਂਥ)- ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਨਾਲ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਬਲਰਾਜ ਬਿਲਗਾ ਤੇ ਆਪਣੀ ਕਲਮ ਨਾਲ ਗੁਰੂ ਸਾਹਿਬ ਦੇ ਮਿਸ਼ਨ ਦੀ ਗੱਲ ਕਰਨ ਵਾਲੇ ਪ੍ਰਸਿੱਧ ਗੀਤਕਾਰ ਤੇ ਗਾਇਕ ਸੱਤੀਖੋਖੇਵਾਲੀਆ ਮਾਰਚ ਦੇ ਪਹਿਲੇ ਹਫ਼ਤੇ ਤੋਂ ਯੂਰਪ ਫੇਰੀ 'ਤੇ ਹਨ। ਦੋਵੇਂ ਕਲਾਕਾਰ ਮਾਰਚ ਵਿੱਚ ਯੂਰਪ ਦੇ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿੱਚ ਭਰਵੀਂ ਹਾਜ਼ਰੀ ਲੁਆਉਣਗੇ। 9 ਮਾਰਚ ਨੂੰ ਇਹ ਜੋੜੀ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾ ਸਰਵਣ ਕਰਵਾਏਗੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਓਂਟਾਰੀਓ ਅਸੈਂਬਲੀ ਚੋਣਾਂ 'ਚ ਦਰਜ ਕੀਤੀ ਜਿੱਤ
ਇਸ ਤੋਂ ਇਲਾਵਾ ਇਟਲੀ ਤੇ ਸਪੇਨ ਤੇ ਹੋਰ ਕਈ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਇਹ ਗਾਇਕ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਪ੍ਰਤੀ ਜਾਗਰੂਕ ਕਰਨਗੇ। ਪ੍ਰੈੱਸ ਨਾਲ ਸੱਤੀ ਖੋਖੇਵਾਲੀਆ ਨੇ ਆਪਣੀ ਯੂਰਪ ਫੇਰੀ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਮਾਰਚ ਦਾ ਸਾਰਾ ਮਹੀਨਾ ਹੀ ਯੂਰਪ ਦੀਆਂ ਸੰਗਤਾਂ ਦੀ ਸੇਵਾ ਕਰਨਗੇ। ਉਨ੍ਹਾਂ ਵੱਲੋਂ ਇਸ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਪ੍ਰਕਾਸ਼ ਪੁਰਬ ਸਬੰਧੀ ਗਾਏ ਤੇ ਲਿਖੇ ਮਿਸ਼ਨਰੀ ਗੀਤਾਂ ਨੂੰ ਸੰਗਤਾਂ ਨੇ ਮਣਾਮੂੰਹੀ ਪਿਆਰ ਤੇ ਸਤਿਕਾਰ ਬਖ਼ਸ਼ਿਆ ਹੈ ਉਹ ਸਦਾ ਹੀ ਸੰਗਤਾਂ ਵੱਲੋਂ ਮਿਲ ਰਹੇ ਪਿਆਰ ਲਈ ਰਿਣੀ ਰਹਿਣਗੇ ਤੇ ਭੱਵਿਖ ਵਿੱਚ ਵੀ ਇਸ ਇਸ ਤਰ੍ਹਾਂ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੇ ਦੀਵੇ ਨੂੰ ਦੁਨੀਆ ਭਰ ਵਿੱਚ ਰੁਸ਼ਨਾਉਣ ਲਈ ਤੱਤਪਰ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨੀ ਔਰਤ ਨੇ ਮਨਾਇਆ ਤਲਾਕ ਦਾ ਜਸ਼ਨ, ਵੀਡੀਓ 'ਚ ਦਿੱਤਾ ਖ਼ਾਸ ਸੰਦੇਸ਼
NEXT STORY