ਨਿਊਯਾਰਕ–ਅਮਰੀਕਾ ਵਿਚ ਵਿਗਿਆਨੀਆਂ ਨੇ ਆਰਜ਼ੀ ਤੌਰ ’ਤੇ ਇਕ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿਚ ਟਰਾਂਸਪਲਾਂਟ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇੰਨਾ ਹੀ ਨਹੀਂ, ਇਹ ਕਿਡਨੀ ਠੀਕ ਤਰ੍ਹਾਂ ਕੰਮ ਵੀ ਕਰ ਰਹੀ ਹੈ।ਵਿਗਿਆਨੀਆਂ ਦੀ ਇਸ ਟਰਾਂਸਪਲਾਂਟ ਨੂੰ ਵੱਡੀਆਂ ਖੋਜਾਂ ਵਿਚੋਂ ਇਕ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਇਸ ਨਾਲ ਭਵਿੱਖ ਵਿਚ ਜਾਨਵਰਾਂ ਦੇ ਅੰਗਾਂ ਦੀ ਮਨੁੱਖੀ ਸਰੀਰ ਵਿਚ ਵਰਤੋਂ ਕਰ ਕੇ ਜਾਨਾਂ ਬਚਾਉਣ ਦੀ ਸੰਭਾਵਨਾ ਵਧੀ ਹੈ। ਹਾਲਾਂਕਿ ਇਸ ਮਾਮਲੇ ਵਿਚ ਵਿਸਤ੍ਰਿਤ ਰਿਪੋਰਟ ਦੀ ਅਜੇ ਉਡੀਕ ਹੈ। ਮਾਮਲਾ ਅਮਰੀਕਾ ਦੇ ਨਿਊਯਾਰਕ ਦਾ ਹੈ। ਰਾਇਟਰਜ਼ ਦੀ ਇਕ ਰਿਪੋਰਟ ਅਨੁਸਾਰ ਨਿਊਯਾਰਕ ਸਿਟੀ ’ਚ ਸਥਿਤ ਐੱਨ. ਵਾਈ. ਯੂ. ਲੈਂਗਨ ਹੈਲਥ ਸੈਂਟਰ ਵਿਚ ਡਾਕਟਰਾਂ ਦੀ ਮਾਹਿਰ ਟੀਮ ਨੇ ਇਸ ਸਰਜਰੀ ਨੂੰ ਅੰਜਾਮ ਦਿੱਤਾ। ਇਸ ਸਰਜਰੀ ਨੂੰ ਬੇਹੱਦ ਪੜਾਅਬੱਧ ਢੰਗ ਨਾਲ ਪੂਰਾ ਕੀਤਾ ਗਿਆ। ਇਸ ਦੀ ਤਿਆਰੀ ਵੀ ਕਾਫੀ ਠੋਸ ਢੰਗ ਨਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ : ਵਧਦੀ ਕੋਰੋਨਾ ਇਨਫੈਕਸ਼ਨ ਦਰਮਿਆਨ ਪੁਤਿਨ ਨੇ ਰੂਸੀ ਕਰਮਚਾਰੀਆਂ ਨੂੰ ਇਕ ਹਫਤੇ ਘਰ ਰਹਿਣ ਨੂੰ ਕਿਹਾ
ਵਰਦਾਨ ਸਾਬਤ ਹੋ ਸਕਦੀ ਹੈ ਇਹ ਤਕਨੀਕ
ਡਾਕਟਰਾਂ ਨੇ ਟਰਾਂਸਪਲਾਂਟ ਦੀ ਇਸ ਪੂਰੀ ਪ੍ਰਕਿਰਿਆ ਨੂੰ ਨਾਰਮਲ ਕਰਾਰ ਦਿੱਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮਨੁੱਖੀ ਸਰੀਰ ਵਿਚ ਕਿਸੇ ਦੂਜੇ ਪ੍ਰਾਣੀ ਦੀ ਕਿਡਨੀ ਦਾ ਸਫਲ ਟਰਾਂਸਪਲਾਂਟ ਕੀਤਾ ਗਿਆ ਹੈ।ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਟੈਸਟ ਹੋ ਚੁੱਕੇ ਹਨ ਪਰ ਹਰ ਵਾਰ ਟਰਾਂਸਪਲਾਂਟੇਸ਼ਨ ਅਸਫਲ ਰਹੀ। ਅਮਰੀਕੀ ਡਾਕਟਰਾਂ ਦੀ ਇਹ ਕਾਮਯਾਬੀ ਕਿਡਨੀ ਟਰਾਂਸਪਲਾਂਟ ਦੀ ਦਿਸ਼ਾ ’ਚ ਵਰਦਾਨ ਸਾਬਤ ਹੋ ਸਕਦੀ ਹੈ। ਰਿਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਇਕ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਔਸਤ ਲਗਭਗ 3 ਤੋਂ 5 ਸਾਲ ਦੀ ਉਡੀਕ ਕਰਨੀ ਪੈਂਦੀ ਹੈ। ਦੁਨੀਆ ਭਰ ਵਿਚ ਇਕ ਲੱਖ ਤੋਂ ਵੱਧ ਲੋਕ ਆਰਗਨ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ। ਇਸ ਵਿਚ ਵੀ ਲਗਭਗ 90 ਹਜ਼ਾਰ ਅਜਿਹੇ ਲੋਕ ਹਨ, ਜੋ ਸਿਰਫ ਕਿਡਨੀ ਟਰਾਂਸਪਲਾਂਟ ਕਰਵਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸਬੰਧਾਂ ’ਤੇ ਕੀਤੀ ਚਰਚਾ
ਬ੍ਰੇਨ ਡੈੱਡ ਮਰੀਜ਼ ’ਤੇ ਕੀਤੀ ਗਈ ਟਰਾਂਸਪਲਾਂਟ ਦੀ ਪ੍ਰਕਿਰਿਆ
ਕਿਡਨੀ ਟਰਾਂਸਪਲਾਂਟ ਤੋਂ ਪਹਿਲਾਂ ਸੂਰ ਦੇ ਜੀਨ ਨੂੰ ਬਦਲ ਦਿੱਤਾ ਗਿਆ ਸੀ ਤਾਂ ਜੋ ਮਨੁੱਖੀ ਸਰੀਰ ਉਸ ਦੇ ਅੰਗ ਨੂੰ ਤੁਰੰਤ ਖਾਰਜ ਨਾ ਕਰ ਸਕੇ। ਰਿਪੋਰਟ ਅਨੁਸਾਰ ਟਰਾਂਸਪਲਾਂਟ ਦੀ ਇਹ ਪ੍ਰਕਿਰਿਆ ਇਕ ਬ੍ਰੇਨ ਡੈੱਡ ਹੋ ਚੁੱਕੇ ਮਰੀਜ਼ ’ਤੇ ਕੀਤੀ ਗਈ। ਮਰੀਜ਼ ਦੀ ਕਿਡਨੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਉਸ ਨੂੰ ਲਾਈਫ ਸੁਪੋਰਟ ਤੋਂ ਹਟਾਉਣ ਤੋਂ ਪਹਿਲਾਂ ਡਾਕਟਰਾਂ ਨੇ ਉਸ ਦੇ ਪਰਿਵਾਰ ਤੋਂ ਇਸ ਟੈਸਟ ਦੀ ਇਜਾਜ਼ਤ ਮੰਗੀ ਸੀ, ਜਿਸ ਤੋਂ ਬਅਦ ਉਨ੍ਹਾਂ ਇਹ ਤਜਰਬਾ ਕੀਤਾ। 3 ਦਿਨ ਤਕ ਸੂਰ ਦੀ ਕਿਡਨੀ ਬ੍ਰੇਨ ਡੈੱਡ ਮਰੀਜ਼ ਦੀਆਂ ਖੂਨ ਦੀਆਂ ਨਲੀਆਂ ਨਾਲ ਜੁੜੀ ਰਹੀ। ਕਿਡਨੀ ਨੂੰ ਸਰੀਰ ਦੇ ਬਾਹਰ ਹੀ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਸਥਾਈ ਸ਼ਾਂਤੀ ਲਈ ਸਮਾਵੇਸ਼ੀ ਸਰਕਾਰ ਬਣਾਏ ਤਾਲਿਬਾਨ : ਰੂਸ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ 'ਚ ਸਥਾਈ ਸ਼ਾਂਤੀ ਲਈ ਸਮਾਵੇਸ਼ੀ ਸਰਕਾਰ ਬਣਾਏ ਤਾਲਿਬਾਨ : ਰੂਸ
NEXT STORY