ਯੇਰੂਸ਼ਲਮ (ਭਾਸ਼ਾ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜੋਗ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਸਮੇਤ ਆਪਸੀ ਹਿੱਤਾਂ ਨਾਲ ਜੁੜੇ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਇਹ ਵੀ ਪੜ੍ਹੋ : ਵਧਦੀ ਕੋਰੋਨਾ ਇਨਫੈਕਸ਼ਨ ਦਰਮਿਆਨ ਪੁਤਿਨ ਨੇ ਰੂਸੀ ਕਰਮਚਾਰੀਆਂ ਨੂੰ ਇਕ ਹਫਤੇ ਘਰ ਰਹਿਣ ਨੂੰ ਕਿਹਾ
ਇਹ ਮੀਟਿੰਗ ਬੇਤ ਹਾਨਾਸੀ ਵਿਚ ਹੋਈ, ਜੋ ਇਜ਼ਰਾਈਲੀ ਰਾਸ਼ਟਰਪਤੀ ਦੀ ਅਧਿਕਾਰਕ ਰਿਹਾਇਸ਼ ਹੈ।ਰਾਸ਼ਟਰਪਤੀ ਦਫਤਰ ਵਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਹਰਜੋਗ ਨੇ ਇਜ਼ਰਾਈਲ ਨਾਲ ਸਬੰਧਾਂ ਨੂੰ ਵਧਾਉਣ ਅਤੇ ਉਸ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਹੋਰ ਮੰਤਰੀਆਂ ਦੀ ਵਚਨਬੱਧਤਾ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਪਾਕਿ 'ਚ ਬੰਬ ਧਮਾਕੇ ਦੌਰਾਨ 4 ਲੋਕਾਂ ਦੀ ਮੌਤ
ਡਿਪਲੋਮੈਟ ਕੰਮਕਾਜੀ ਮੀਟਿੰਗ ਦੌਰਾਨ ਹਰਜੋਗ ਨੇ ਵੱਖ-ਵੱਖ ਖੇਤਰਾਂ 'ਚ ਅੱਗੇ ਵਧਦੇ ਇਜ਼ਰਾਈਲ-ਭਾਰਤ ਸਬੰਧਾਂ ਦੀ ਸ਼ਲਾਘਾ ਕੀਤੀ। ਭਾਰਤ ਅਤੇ ਇਸਰਾਈਲ ਦੇ ਡਿਪਲੋਮੈਟਿਕ ਸਬੰਧ ਸਥਾਪਤ ਹੋਣ ਦੇ ਅਗਲੇ ਸਾਲ 30ਵੀਂ ਵਰ੍ਹੇਗੰਢ ਤੋਂ ਪਹਿਲਾਂ ਰਾਸ਼ਟਰਪਤੀ ਹਰਜੋਗ ਨੇ ਇਸ ਅਹਿਮ ਸਬੰਧ ਨੂੰ ਵਧਾਉਣ ਅਤੇ ਮਜ਼ਬੂਤੀ ਪ੍ਰਦਾਨ ਕਰਨ ਵਿਚ ਸਹਿਯੋਗ ਕਰਨ ਪ੍ਰਤੀ ਆਪਣੇ ਨਿੱਜੀ ਇਰਾਦੇ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਧਦੀ ਕੋਰੋਨਾ ਇਨਫੈਕਸ਼ਨ ਦਰਮਿਆਨ ਪੁਤਿਨ ਨੇ ਰੂਸੀ ਕਰਮਚਾਰੀਆਂ ਨੂੰ ਇਕ ਹਫਤੇ ਘਰ ਰਹਿਣ ਨੂੰ ਕਿਹਾ
NEXT STORY