ਬਰਲਿਨ-ਜਰਮਨੀ ਦੀ ਦਵਾਈ ਕੰਪਨੀ ਬਾਇਓਨਟੇਕ ਅਤੇ ਉਨ੍ਹਾਂ ਦੀ ਸਾਂਝੇਦਾਰ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਕਿ ਉਨ੍ਹਾਂ ਨੇ 'ਯੂਰਪੀਅਨ ਮੈਡੀਸਿਨਸ ਏਜੰਸੀ' ਦੇ ਸਾਹਮਣੇ ਕੋਰੋਨਾ ਵਾਇਰਸ ਦੇ ਉਨ੍ਹਾਂ ਦੇ ਟੀਕੇ ਦੀ ਮਨਜ਼ੂਰੀ ਲਈ ਇਕ ਅਰਜ਼ੀ ਸੌਂਪੀ ਹੈ। ਦੋਵਾਂ ਕੰਪਨੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਸੌਂਪੀ ਗਈ ਅਰਜ਼ੀ ਦੀ ਸਮੀਖਿਆ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ।
ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO
ਉਨ੍ਹਾਂ ਨੇ ਇਸ ਨੂੰ ਏਜੰਸੀ ਦੇ ਸਾਹਮਣੇ 6 ਅਕਤੂਬਰ ਨੂੰ ਸ਼ੁਰੂ ਕੀਤਾ ਸੀ। ਅਮਰੀਕਾ ਦੀ ਦਵਾਈ ਕੰਪਨੀ ਮਾਡਰਨਾ ਨੇ ਅਮਰੀਕਾ ਅਤੇ ਯੂਰਪੀਅਨ ਰੈਗੂਲੇਟਰਾਂ ਨੂੰ ਕੋਵਿਡ-19 ਦੇ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ।
ਵਿਰੋਧੀ ਕੰਪਨੀ ਮਾਡਰਨਾ ਦੀ ਇਸ ਅਪੀਲ ਤੋਂ ਇਕ ਦਿਨ ਬਾਅਦ ਇਨ੍ਹਾਂ ਕੰਪਨੀਆਂ ਨੇ ਇਹ ਕਦਮ ਚੁੱਕਿਆ ਹੈ। ਬਾਇਓਨਟੇਕ ਨੇ ਕਿਹਾ ਕਿ ਟੀਕੇ ਨੂੰ ਮੌਜੂਦਾ ਸਮੇਂ 'ਚ ਬੀ.ਐੱਨ.ਟੀ.162ਬੀ2 ਨਾਂ ਦਿੱਤਾ ਗਿਆ ਹੈ ਅਤੇ ਜੇਕਰ ਇਹ ਮਨਜ਼ੂਰ ਹੋ ਜਾਂਦਾ ਹੈ ਤਾਂ ਯੂਰਪ 'ਚ ਇਸ ਦਾ ਇਸਤੇਮਾਲ 2020 ਦੇ ਆਖਿਰ ਤੋਂ ਪਹਿਲਾਂ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ
ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ
NEXT STORY