ਸਿਓਲ (ਏਜੰਸੀ)- ਦੱਖਣੀ ਕੋਰੀਆ ਵਿੱਚ ਦਸੰਬਰ ਵਿੱਚ ਹਾਦਸਾਗ੍ਰਸਤ ਹੋਏ ਇੱਕ ਯਾਤਰੀ ਜਹਾਜ਼ 'ਤੇ ਜਾਂਚਕਰਤਾਵਾਂ ਨੂੰ ਪੰਛੀ ਦੇ ਟਕਰਾਉਣ ਦੇ ਸਬੂਤ ਮਿਲੇ ਹਨ, ਜਿਸ ਵਿੱਚ 179 ਲੋਕ ਮਾਰੇ ਗਏ ਸਨ। ਮੁੱਢਲੀ ਜਾਂਚ ਰਿਪੋਰਟ ਅਨੁਸਾਰ, ਜੇਜੂ ਏਅਰਲਾਈਨਜ਼ ਦੇ ਜਹਾਜ਼ ਦੇ ਦੋਵਾਂ ਇੰਜਣਾਂ 'ਤੇ ਮਿਲੇ ਖੰਭ ਅਤੇ ਖੂਨ ਦੇ ਧੱਬੇ ਬੈਕਾਲ ਟੀਲ (ਇਕ ਤਰ੍ਹਾਂ ਦੀ ਪ੍ਰਵਾਸੀ ਬਤਖ) ਦੇ ਹਨ, ਜੋ ਵੱਡੇ ਝੁੰਡਾਂ ਵਿੱਚ ਉੱਡਦੇ ਹਨ। ਇਹ ਜਹਾਜ਼ ਹਾਦਸਾ ਹੁਣ ਪੰਛੀ ਦੇ ਟਕਰਾਉਣ ਅਤੇ ਰਨਵੇ ਦੇ ਅੰਤ ਵਿੱਚ ਸਥਿਤ ਕੰਕਰੀਟ ਦੇ ਢਾਂਚੇ ਦੇ ਪ੍ਰਭਾਵ 'ਤੇ ਕੇਂਦ੍ਰਿਤ ਹੋਵੇਗਾ।
ਇਹ ਵੀ ਪੜ੍ਹੋ: TikTok ਦੀ ਹੋਵੇਗੀ ਭਾਰਤ 'ਚ ਵਾਪਸੀ!
ਬੀਬੀਸੀ ਦੀ ਰਿਪੋਰਟ ਅਨੁਸਾਰ, ਬੋਇੰਗ 737-800 ਦੇ ਇੰਜਣ ਨੂੰ ਤੋੜ ਕੇ ਜਾਂਚ ਕੀਤੀ ਜਾਵੇਗੀ ਅਤੇ ਕੰਕਰੀਟ ਦੇ ਢਾਂਚੇ ਦੀ ਵੀ ਜਾਂਚ ਕੀਤੀ ਜਾਵੇਗੀ। ਜੇਜੂ ਏਅਰ ਦੇ ਜਹਾਜ਼ ਨੇ 29 ਦਸੰਬਰ ਦੀ ਸਵੇਰ ਨੂੰ ਬੈਂਕਾਕ ਤੋਂ ਦੱਖਣ-ਪੱਛਮੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰ ਰਹੀ ਸੀ। ਸਥਾਨਕ ਸਮੇਂ ਅਨੁਸਾਰ ਸਵੇਰੇ 08:57 ਵਜੇ ਜਦੋਂ ਪਾਇਲਟਾਂ ਨੇ ਹਵਾਈ ਅੱਡੇ ਨਾਲ ਸੰਪਰਕ ਕੀਤਾ ਸੀ ਤਾਂ ਉਦੋਂ ਕੰਟਰੋਲ ਟਾਵਰ ਨੇ ਚਾਲਕ ਦਲ ਨੂੰ "ਪੰਛੀਆਂ ਦੀ ਗਤੀਵਿਧੀ" ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ, ਪਰ 3 ਮਿੰਟ ਬਾਅਦ ਪਾਇਲਟ ਨੇ ਦੱਸਿਆ ਕਿ ਜਹਾਜ਼ ਕਿਸੇ ਪੰਛੀ ਨਾਲ ਟਕਰਾ ਗਿਆ ਅਤੇ ਮੇਡੇ ਸਿਗਨਲ ਜਾਰੀ ਕੀਤਾ।
ਇਹ ਵੀ ਪੜ੍ਹੋ: ਹੱਥ-ਪੈਰ ਬੰਨ੍ਹ ਕੇ ਬਿਨਾਂ AC ਜਹਾਜ਼ 'ਚ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਪ੍ਰਵਾਸੀ (ਵੀਡੀਓ)
ਫਿਰ ਪਾਇਲਟ ਨੇ ਉਲਟ ਦਿਸ਼ਾ ਤੋਂ ਲੈਂਡਿੰਗ ਦੀ ਇਜਾਜ਼ਤ ਮੰਗੀ, ਜਿਸ ਦੌਰਾਨ ਜਹਾਜ਼ ਬਿਨਾਂ ਕਿਸੇ ਲੈਂਡਿੰਗ ਗੀਅਰ ਦੇ ਉਟਲਾ ਲੈਂਡ ਹੋਇਆ। ਇਸ ਤੋਂ ਬਾਅਦ, ਜਹਾਜ਼ ਰਨਵੇਅ ਨੂੰ ਪਾਰ ਕਰਦੇ ਹੋਏ ਕੰਕਰੀਟ ਦੇ ਢਾਂਚੇ ਨਾਲ ਟਕਰਾ ਗਿਆ ਅਤੇ ਧਮਾਕਾ ਹੋ ਗਿਆ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਜਹਾਜ਼ ਦੇ ਫਲਾਈਟ ਡਾਟਾ ਅਤੇ ਕਾਕਪਿਟ ਵੌਇਸ ਰਿਕਾਰਡਰਾਂ ਨੇ ਕਰੈਸ਼ ਹੋਣ ਤੋਂ ਲਗਭਗ 4 ਮਿੰਟ ਪਹਿਲਾਂ ਰਿਕਾਰਡਿੰਗ ਬੰਦ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਭਾਰਤੀ ਔਰਤ ਦਾ ਦਾਅਵਾ, "ਨਸਲਵਾਦੀ ਕਾਰਨਾਂ" ਕਰਕੇ ਕੰਬੋਡੀਆ 'ਚ ਦਾਖਲ ਹੋਣ ਤੋਂ ਰੋਕਿਆ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਦੇ ਬਿਆਨ 'ਤੇ ਭੜਕਿਆ ਤਾਲਿਬਾਨ
NEXT STORY