ਇੰਟਰਨੈਸ਼ਨਲ ਡੈਸਕ: ਅਮਰੀਕਾ ਤੋਂ ਡਿਪੋਰਟ ਕੀਤੇ ਗਏ 88 ਬ੍ਰਾਜ਼ੀਲੀ ਨਾਗਰਿਕਾਂ ਨਾਲ ਹੋਏ ਦੁਰਵਿਵਹਾਰ ਨੂੰ ਲੈ ਕੇ ਬ੍ਰਾਜ਼ੀਲ ਸਰਕਾਰ ਭੜਕ ਗਈ ਹੈ। ਬ੍ਰਾਜ਼ੀਲ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਨੇ ਇਨ੍ਹਾਂ ਪ੍ਰਵਾਸੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ, ਜੋ ਕਿ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ। ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਹ ਇਸ ਮੁੱਦੇ 'ਤੇ ਅਮਰੀਕਾ ਤੋਂ ਸਪੱਸ਼ਟੀਕਰਨ ਮੰਗੇਗਾ। ਸ਼ੁੱਕਰਵਾਰ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਨਾਗਰਿਕਾਂ ਨੂੰ ਲੈ ਕੇ ਇੱਕ ਜਹਾਜ਼ ਬ੍ਰਾਜ਼ੀਲ ਪਹੁੰਚਿਆ। 88 ਬ੍ਰਾਜ਼ੀਲੀ ਨਾਗਰਿਕਾਂ ਤੋਂ ਇਲਾਵਾ 16 ਅਮਰੀਕੀ ਸੁਰੱਖਿਆ ਅਧਿਕਾਰੀ ਅਤੇ 8 ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਯਾਤਰੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ, ਜਹਾਜ਼ ਵਿੱਚ ਪਾਣੀ ਉਪਲਬਧ ਨਹੀਂ ਸੀ ਅਤੇ ਉਨ੍ਹਾਂ ਨੂੰ ਬਾਥਰੂਮ ਵੀ ਨਹੀਂ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ: ਭਾਰਤੀ ਔਰਤ ਦਾ ਦਾਅਵਾ, "ਨਸਲਵਾਦੀ ਕਾਰਨਾਂ" ਕਰਕੇ ਕੰਬੋਡੀਆ 'ਚ ਦਾਖਲ ਹੋਣ ਤੋਂ ਰੋਕਿਆ (ਵੀਡੀਓ)
31 ਸਾਲਾ ਐਡਗਰ ਡਾ. ਸਿਲਵਾ ਮੌਰਾ , ਜੋ ਕਿ 7 ਮਹੀਨਿਆਂ ਲਈ ਅਮਰੀਕਾ ਵਿਚ ਹਿਰਾਸਤ ਵਿਚ ਸਨ, ਨੇ ਕਿਹਾ, "ਸਾਨੂੰ ਬਿਨਾਂ ਪਾਣੀ, ਬਿਨਾਂ ਬਾਥਰੂਮ ਅਤੇ ਗਰਮੀ ਨਾਲ ਭਰੇ ਇੱਕ ਜਹਾਜ਼ ਵਿੱਚ ਰੱਖਿਆ ਗਿਆ, ਜਿੱਥੇ ਕੁਝ ਯਾਤਰੀ ਬੇਹੋਸ਼ ਹੋ ਗਏ ਸਨ।" 21 ਸਾਲਾ ਲੁਈਸ ਐਂਟੋਨੀਓ ਰੌਡਰਿਗਜ਼ ਸੈਂਟੋਸ ਨੇ ਖੁਲਾਸਾ ਕੀਤਾ ਕਿ ਤਕਨੀਕੀ ਸਮੱਸਿਆ ਕਾਰਨ ਜਹਾਜ਼ ਦਾ ਏਅਰ ਕੰਡੀਸ਼ਨਿੰਗ 4 ਘੰਟਿਆਂ ਲਈ ਬੰਦ ਰਿਹਾ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਇਸ ਘਟਨਾ 'ਤੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਹਵਾਈ ਸੈਨਾ ਦੇ ਜਹਾਜ਼ਾਂ ਦਾ ਪ੍ਰਬੰਧ ਕੀਤਾ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੋ ਕੇ ਰਹੇਗਾ ਸਫਾਇਆ, ਅਮਰੀਕੀ ਏਜੰਟਾਂ ਨੇ ਬਣਾਈ ਇਹ ਯੋਜਨਾ
ਸੋਸ਼ਲ ਮੀਡੀਆ 'ਤੇ ਹੱਥਕੜੀ ਲਗਾਏ ਯਾਤਰੀਆਂ ਦੀਆਂ ਤਸਵੀਰਾਂ ਵਾਇਰਲ ਹੋਣ ਦੇ ਬਾਅਦ ਮਨੁੱਖੀ ਅਧਿਕਾਰ ਮੰਤਰੀ ਮੈਕੇ ਇਵਾਰਿਸਤੇ ਨੇ ਕਿਹਾ, "ਇਸ ਜਹਾਜ਼ ਵਿੱਚ ਔਟਿਜ਼ਮ ਨਾਲ ਪੀੜਤ ਬੱਚੇ ਵੀ ਸਨ ਅਤੇ ਉਨ੍ਹਾਂ ਨਾਲ ਵੀ ਇਸ ਤਰ੍ਹਾਂ ਦਾ ਵਤੀਰਾ ਅਸਵੀਕਾਰਨਯੋਗ ਹੈ।" ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਕਾਰਵਾਈ ਨੂੰ "ਮਨੁੱਖੀ ਅਧਿਕਾਰਾਂ ਦੀ ਅਣਦੇਖੀ" ਦੱਸਿਆ ਹੈ ਅਤੇ ਇਸ ਮਾਮਲੇ ਵਿਚ ਜਵਾਬ ਮੰਗਣ ਦੀ ਯੋਜਨਾ ਬਣਾਈ ਹੈ। ਟਰੰਪ ਪ੍ਰਸ਼ਾਸਨ ਦੇ ਸਹੁੰ ਚੁੱਕਣ ਤੋਂ ਬਾਅਦ ਇਹ ਘਟਨਾ ਪਹਿਲੀ ਵਾਰ ਸਾਹਮਣੇ ਆਈ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਬ੍ਰਾਜ਼ੀਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹਾ ਅਣਮਨੁੱਖੀ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਸ਼ਟਰਪਤੀ ਡਾ ਸਿਲਵਾ ਨੇ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਦੇ ਸਨਮਾਨ ਅਤੇ ਅਧਿਕਾਰਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇਗੀ।
ਇਹ ਵੀ ਪੜ੍ਹੋ : Facebook 'ਤੇ ਈਸ਼ਨਿੰਦਾ ਵਾਲੀ ਸਮੱਗਰੀ ਅਪਲੋਡ ਕਰਨ ਦੇ ਦੋਸ਼ 'ਚ 4 ਲੋਕਾਂ ਨੂੰ ਮਿਲੀ ਸਜ਼ਾ-ਏ-ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੋਲੀਵੀਆ 'ਚ ਪਲਟੀ ਯਾਤਰੀ ਬੱਸ, 19 ਲੋਕਾਂ ਦੀ ਮੌਤ
NEXT STORY