ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ''ਬਲੈਕ ਪੈਂਥਰ" ਅਤੇ "ਐਵੇਂਜਰਸ" ਫਿਲਮਾਂ 'ਚ ਕੰਮ ਕਰਨ ਵਾਲੇ ਸਟੰਟਮੈਨ ਅਤੇ ਅਦਾਕਾਰ ਤਾਰਾਜਾ ਰਾਮਸੇਸ ਦੀ ਜਾਰਜੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਆਪਣੇ ਤਿੰਨ ਬੱਚਿਆਂ ਸਮੇਤ ਮੌਤ ਹੋ ਗਈ। 41 ਸਾਲਾ ਰੈਮਸੇਸ ਅਤੇ ਉਸ ਦੇ ਪੰਜ ਬੱਚੇ ਰਾਤ ਨੂੰ ਅਟਲਾਂਟਾ ਨੇੜੇ ਇੰਟਰਸਟੇਟ 20 'ਤੇ ਸਫ਼ਰ ਕਰ ਰਹੇ ਸਨ, ਜਦੋਂ ਉਹ ਇੱਕ ਟਰੈਕਟਰ-ਟ੍ਰੇਲਰ ਨਾਲ ਟਕਰਾ ਗਏ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਡੇਲਸਫੋਰਡ ਹਾਦਸੇ ਦੇ ਮ੍ਰਿਤਕਾਂ ਦੀ ਪਛਾਣ ਜਾਰੀ, ਦੋ ਭਾਰਤੀ ਪਰਿਵਾਰਾਂ ਦੇ 5 ਜੀਆਂ ਦੀ ਮੌਤ
ਉਹਨਾਂ ਦੀ ਮੌਤ ਗੱਡੀ ਟਰੈਕਟਰ ਟ੍ਰੇਲਰ ਵਿੱਚ ਵੱਜਣ ਕਾਰਨ ਹੋਈ। ਰਾਮਸੇਸ ਦੀ ਮਾਂ ਅਕੀਲੀ ਰਾਮਸੇਸ, ਜੋ ਕਿ ਨੈਸ਼ਨਲ ਪ੍ਰੈਸ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਹੈ, ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੇ ਪੁੱਤਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਉਸ ਦੀਆਂ ਦੋ ਪੋਤੀਆਂ ਸੁੰਦਰੀ (13) ਅਤੇ ਫੁਜੀਬੋ, ਜੋ ਸਿਰਫ 8 ਹਫਤਿਆਂ ਦੀ ਸੀ, ਦੀ ਵੀ ਮੌਤ ਹੋ ਗਈ। ਹੋਰ ਦੋ ਧੀਆਂ ਹਾਦਸੇ ਵਿੱਚ ਬਚ ਗਈਆਂ। ਅਤੇ ਦੋ ਦਿਨਾਂ ਬਾਅਦ ਅਕੀਲੀ ਨੇ ਲਿਖਿਆ ਕਿ ਉਸ ਦਾ 10 ਸਾਲਾ ਦਾ ਪੋਤਾ ਕਿਸਾਸੀ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਮਾਂ ਅਕੀਲੀ ਨੇ ਲਿਖਿਆ ਕਿ ਉਹਨਾਂ ਦੇ ਪੁੱਤਰ "ਕਿਸਾਸੀ ਰਾਮਸੇਸ ਨੇ "ਐਵੇਂਜਰਜ਼: ਐਂਡ ਗੇਮ", "ਬਲੈਕ ਪੈਂਥਰ: ਵਾਕੰਡਾ ਫਾਰਐਵਰ", "ਕ੍ਰੀਡ ਸਮੇਤ ਕਈ ਫਿਲਮਾਂ ਵਿੱਚ ਇੱਕ ਸਟੰਟਮੈਨ, ਅਭਿਨੇਤਾ ਅਤੇ ਮਾਰਸ਼ਲ ਕਲਾਕਾਰ ਵਜੋਂ ਕੰਮ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀਨੀਆ-ਸੋਮਾਲੀਆ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, 40 ਲੋਕਾਂ ਦੀ ਮੌਤ ਤੇ ਹਜ਼ਾਰਾਂ ਬੇਘਰ
NEXT STORY