ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਵਿਚਾਲੇ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਦੋਵਾਂ ਦੇਸ਼ਾਂ ਵਿਚਾਲੇ ਫਿਲਹਾਲ ਸ਼ਾਂਤੀ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ। ਇਸੇ ਦੌਰਾਨ ਰੂਸ ਨੇ ਇੱਕ ਵਾਰ ਫਿਰ ਵੱਡਾ ਡਰੋਨ ਤੇ ਮਿਜ਼ਾਈਲ ਹਮਲਾ ਕਰ ਕੇ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਕਾਰਨ ਵੀਰਵਾਰ ਨੂੰ ਪੂਰੇ ਦੇਸ਼ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਯੂਕ੍ਰੇਨ ਦੇ ਪ੍ਰਧਾਨ ਮੰਤਰੀ ਨੇ ਰੂਸ ਦੀਆਂ ਇਨ੍ਹਾਂ ਚਾਲਾਂ ਨੂੰ ਯੋਜਨਾਬੱਧ ਊਰਜਾ ਦਹਿਸ਼ਤ ਦੱਸਿਆ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 2 ਲੋਕ ਮਾਰੇ ਗਏ ਹਨ ਤੇ 17 ਹੋਰ ਜ਼ਖਮੀ ਹੋ ਗਏ ਹਨ। ਸਖ਼ਤ ਸਰਦੀ ਸ਼ੁਰੂ ਹੋਣ 'ਤੇ ਰੂਸ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਹਮਲੇ ਵਿੱਚ 650 ਤੋਂ ਵੱਧ ਡਰੋਨ ਅਤੇ ਵੱਖ-ਵੱਖ ਕਿਸਮਾਂ ਦੇ 50 ਤੋਂ ਵੱਧ ਮਿਜ਼ਾਈਲਾਂ ਦਾਗੀਆਂ।
ਇਹ ਵੀ ਪੜ੍ਹੋ- ਜੰਗਬੰਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ! 104 ਲੋਕਾਂ ਦੀ ਮੌਤ, ਸੈਂਕੜੇ ਹੋਰ ਜ਼ਖ਼ਮੀ
ਯੂਕ੍ਰੇਨ ਦੇ ਸ਼ਹਿਰ ਪਾਣੀ, ਸੀਵਰੇਜ ਅਤੇ ਹੀਟਿੰਗ ਸਿਸਟਮ ਚਲਾਉਣ ਲਈ ਕੇਂਦਰੀਕ੍ਰਿਤ ਜਨਤਕ ਬੁਨਿਆਦੀ ਢਾਂਚੇ 'ਤੇ ਨਿਰਭਰ ਕਰਦੇ ਹਨ ਅਤੇ ਇਹ ਬਿਜਲੀ ਬੰਦ ਹੋਣ ਕਾਰਨ ਕੰਮ ਕਰਨ ਵਿੱਚ ਅਸਮਰੱਥ ਹਨ। ਯੂਕ੍ਰੇਨ ਦੇ ਪ੍ਰਧਾਨ ਮੰਤਰੀ ਯੂਲੀਆ ਸਵੀਰੀਡੇਂਕੋ ਨੇ ਕਿਹਾ, "ਰੂਸ ਆਪਣਾ ਯੋਜਨਾਬੱਧ ਊਰਜਾ ਦਹਿਸ਼ਤ ਜਾਰੀ ਰੱਖ ਰਿਹਾ ਹੈ, ਸਰਦੀਆਂ ਸ਼ੁਰੂ ਹੁੰਦੇ ਹੀ ਯੂਕ੍ਰੇਨੀਆਂ ਦੇ ਜੀਵਨ ਅਤੇ ਸਨਮਾਨ 'ਤੇ ਹਮਲਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੂਸ ਦੇ ਇਸ ਹਮਲੇ ਦਾ ਟੀਚਾ ਯੂਕ੍ਰੇਨ ਨੂੰ ਹਨੇਰੇ ਵਿੱਚ ਸੁੱਟਣਾ ਹੈ, ਜਦਕਿ ਸਾਡਾ ਟੀਚਾ ਰੌਸ਼ਨੀ ਨੂੰ ਜਾਰੀ ਰੱਖਣਾ ਹੈ। ਉਨ੍ਹਾਂ ਕਿਹਾ ਕਿ ਰੂਸ ਦੀ ਇਸ ਦਹਿਸ਼ਤ ਨੂੰ ਰੋਕਣ ਲਈ ਯੂਕ੍ਰੇਨ ਨੂੰ ਹੋਰ ਹਵਾਈ ਰੱਖਿਆ ਪ੍ਰਣਾਲੀਆਂ, ਮਾਸਕੋ ਵਿਰੁੱਧ ਸਖ਼ਤ ਪਾਬੰਦੀਆਂ ਅਤੇ ਵੱਧ ਤੋਂ ਵੱਧ ਦਬਾਅ ਦੀ ਲੋੜ ਹੈ।
ਇਹ ਵੀ ਪੜ੍ਹੋ- 'ਸ਼ੁਰੂ ਕਰੋ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ..!', ਟਰੰਪ ਦੇ ਆਦੇਸ਼ ਨਾਲ ਦੁਨੀਆ ਭਰ 'ਚ ਮਚੀ ਤੜਥੱਲੀ
ਟਰੰਪ ਨੇ ਦਿੱਤੇ ਸੰਕੇਤ-ਕੈਨੇਡਾ ਨਾਲ ਸਬੰਧਾਂ 'ਚ ਨਰਮੀ ਸੰਭਵ, ਕਿਹਾ, "ਸਾਡੀ ਚੰਗੀ ਗੱਲਬਾਤ ਹੋਈ"
NEXT STORY