ਕਾਬੁਲ (ਏਜੰਸੀ): ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸਿੱਖ ਗੁਰਦੁਆਰਾ ਸਾਹਿਬ ਨੇੜੇ ਇੱਕ ਵਿਅਸਤ ਸੜਕ ਉੱਤੇ ਸ਼ਨੀਵਾਰ ਨੂੰ ਘੱਟੋ-ਘੱਟ ਦੋ ਧਮਾਕੇ ਹੋਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਧਮਾਕੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਟੋਲੋ ਨਿਊਜ਼ ਨੇ ਟਵੀਟ ਕੀਤਾ ਕਿ ਧਮਾਕਾ ਕਾਬੁਲ ਦੇ ਕਰਤੇ ਪਰਵਾਨ ਇਲਾਕੇ 'ਚ ਹੋਇਆ। ਇਸੇ ਖੇਤਰ ਵਿੱਚ ਕਰਤੇ ਪਰਵਾਨ ਗੁਰਦੁਆਰਾ ਸਥਿਤ ਹੈ। ਫਿਲਹਾਲ ਇਸ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਤਾਲਿਬਾਨ ਰਾਜ 'ਚ ਮਸ਼ਹੂਰ TV ਐਂਕਰ ਸੜਕ 'ਤੇ ਪਕੌੜੇ ਵੇਚਣ ਲਈ ਮਜਬੂਰ, ਤਸਵੀਰਾਂ ਵਾਇਰਲ
ਵਿਦੇਸ਼ ਮੰਤਰਾਲਾ (MEA) ਨੇ ਟਵੀਟ ਕੀਤਾ, 'ਅਸੀਂ ਕਾਬੁਲ ਸ਼ਹਿਰ ਦੇ ਇੱਕ ਪਵਿੱਤਰ ਗੁਰਦੁਆਰਾ ਸਾਹਿਬ 'ਤੇ ਹਮਲੇ ਦੀ ਘਟਨਾ ਤੋਂ ਡੂੰਘੇ ਚਿੰਤਤ ਹਾਂ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਅਗਲੀ ਘਟਨਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।' ਚੀਨ ਦੀ ਇਕ ਸਥਾਨਕ ਸਮਾਚਾਰ ਏਜੰਸੀ ਨੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ, ''ਅਸੀਂ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 6 ਵਜੇ ਕਰਤੇ ਪਰਵਾਨ ਇਲਾਕੇ 'ਚ ਧਮਾਕੇ ਦੀ ਆਵਾਜ਼ ਸੁਣੀ। ਦੂਜਾ ਧਮਾਕਾ ਪਹਿਲੇ ਤੋਂ ਅੱਧੇ ਘੰਟੇ ਬਾਅਦ ਹੋਇਆ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।'' ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਸਾਵਧਾਨੀ ਦੇ ਤੌਰ 'ਤੇ ਇਲਾਕੇ ਨੂੰ ਘੇਰ ਲਿਆ ਹੈ। ਚਸ਼ਮਦੀਦਾਂ ਮੁਤਾਬਕ ਧਮਾਕੇ ਕਾਰਨ ਅਸਮਾਨ 'ਚ ਧੂੰਏਂ ਦਾ ਗੁਬਾਰ ਫੈਲ ਗਿਆ। ਹਮਲੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
#BREAK: Explosion heard in the area of Gurdwara Karte Parwan in Kabul.
Local Sikh Gurnam Singh confirmed me that he has heard the explosion.#KabulGurdwara#KabulBlast pic.twitter.com/NnxvuWY6DG
— Ravinder Singh Robin ਰਵਿੰਦਰ ਸਿੰਘ رویندرسنگھ روبن (@rsrobin1) June 18, 2022
ਇਹ ਵੀ ਪੜ੍ਹੋ: ਪੰਜਾਬ ਦੀ ਧੀ ਪਿੰਕੀ ਸਿੰਘ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ
ਉਨ੍ਹਾਂ ਕਿਹਾ, "ਧਮਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਸੁਰੱਖਿਆ ਬਲਾਂ ਵੱਲੋਂ ਚੇਤਾਵਨੀ ਦੇਣ ਲਈ ਕਈ ਗੋਲੀਆਂ ਚਲਾਈਆਂ ਗਈਆਂ।" ਹਾਲਾਂਕਿ, ਧਮਾਕਿਆਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਵਿਚ ਸਿਰਫ਼ 140 ਸਿੱਖ ਬਚੇ ਹਨ, ਜ਼ਿਆਦਾਤਰ ਪੂਰਬੀ ਸ਼ਹਿਰ ਜਲਾਲਾਬਾਦ ਅਤੇ ਰਾਜਧਾਨੀ ਕਾਬੁਲ ਵਿਚ ਹਨ।
ਜੰਗ ਸ਼ੁਰੂ ਹੋਣ ਤੋਂ ਬਾਅਦ ਦੂਜੀ ਵਾਰ ਯੂਕ੍ਰੇਨ ਪਹੁੰਚੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ
NEXT STORY