ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਨੇ ਗਾਜ਼ਾ ਦੀ 20 ਲੱਖ ਆਬਾਦੀ ਲਈ ਖਾਧ ਸਮੱਗਰੀ, ਬਾਲਣ, ਦਵਾਈਆਂ ਅਤੇ ਹੋਰ ਸਪਲਾਈ ਰੋਕ ਦਿੱਤੀ ਹੈ, ਜਿਸ ਨਾਲ ਕੀਮਤਾਂ ਵਧ ਗਈਆਂ ਹਨ ਅਤੇ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉੱਧਰ ਮਨੁੱਖੀ ਸਹਾਇਤਾ ਸਮੂਹ ਭੰਡਾਰ ਨੂੰ ਸਭ ਤੋਂ ਕਮਜ਼ੋਰ ਲੋਕਾਂ ਤੱਕ ਸਾਮਾਨ ਵੰਡਣ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਸਹਾਇਤਾ 'ਤੇ ਰੋਕ ਨਾਲ ਸਹਾਇਤਾ ਕਰਮਚਾਰੀਆਂ ਦੀ ਪ੍ਰਗਤੀ ਖਤਰੇ ਵਿਚ ਪੈ ਗਈ ਹੈ ਜੋ ਉਨ੍ਹਾਂ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜਨਵਰੀ ਵਿਚ ਹੋਏ ਜੰਗਬੰਦੀ ਸਮਝੌਤੇ ਦੇ ਪਹਿਲੇ ਪੜਾਅ ਦੌਰਾਨ ਭੁੱਖਮਰੀ ਨਾਲ ਨਜਿੱਠਣ ਵਿਚ ਹਾਸਲ ਕੀਤੀ ਸੀ।
ਲਗਭਗ 16 ਮਹੀਨਿਆਂ ਦੀ ਲੜਾਈ ਤੋਂ ਬਾਅਦ ਗਾਜ਼ਾ ਦੀ ਆਬਾਦੀ ਪੂਰੀ ਤਰ੍ਹਾਂ ਖਾਣ ਵਾਲੀਆਂ ਚੀਜ਼ਾਂ ਅਤੇ ਹੋਰ ਸਹਾਇਤਾ 'ਤੇ ਨਿਰਭਰ ਹੈ। ਜ਼ਿਆਦਾਤਰ ਲੋਕ ਆਪਣੇ ਘਰਾਂ ਤੋਂ ਦੂਰ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਪਨਾਹ ਦੀ ਜ਼ਰੂਰਤ ਹੈ। ਹਸਪਤਾਲਾਂ, ਪਾਣੀ ਦੇ ਪੰਪਾਂ, ਬੇਕਰੀਆਂ ਅਤੇ ਦੂਰਸੰਚਾਰ ਜ਼ਰੀਏ ਸਹਾਇਤਾ ਪਹੁੰਚਾਉਣ ਵਾਲੇ ਟਰੱਕਾਂ ਨੂੰ ਚਾਲੂ ਰੱਖਣ ਲਈ ਬਾਲਣ ਦੀ ਜ਼ਰੂਰਤ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਘੇਰਾਬੰਦੀ ਦਾ ਉਦੇਸ਼ ਹਮਾਸ 'ਤੇ ਉਸ ਦੇ ਜੰਗਬੰਦੀ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਦਬਾਅ ਪਾਉਣਾ ਹੈ। ਇਜ਼ਰਾਈਲ ਨੇ ਹਮਾਸ ਨਾਲ ਸਮਝੌਤੇ ਦੇ ਦੂਜੇ ਪੜਾਅ ਵਿੱਚ ਅੱਗੇ ਵਧਣ ਵਿੱਚ ਦੇਰੀ ਕੀਤੀ ਹੈ, ਜਿਸ ਦੌਰਾਨ ਰਾਹਤ ਸਮੱਗਰੀ ਦੀ ਆਵਾਜਾਈ ਜਾਰੀ ਰਹਿਣੀ ਚਾਹੀਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਇਲਾਜ ਲਈ ਨਵੀਂ ਵਿਧੀ ਵਿਕਸਿਤ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦਬਾਅ ਵਧਾਉਣ ਲਈ ਤਿਆਰ ਹਨ ਅਤੇ ਜੇਕਰ ਹਮਾਸ ਨਹੀਂ ਝੁਕਦਾ, ਤਾਂ ਉਹ ਗਾਜ਼ਾ ਦੀ ਬਿਜਲੀ ਨੂੰ ਕੱਟਣ ਤੋਂ ਸੰਕੋਚ ਨਹੀਂ ਕਰੇਗਾ। ਅਧਿਕਾਰ ਸਮੂਹਾਂ ਨੇ ਇਸ ਕਦਮ ਨੂੰ "ਭੁੱਖਮਰੀ ਨੀਤੀ" ਕਿਹਾ ਹੈ। ਨਾਰਵੇਜੀਅਨ ਰਫਿਊਜ਼ੀ ਕੌਂਸਲ ਦੀ ਸੰਚਾਰ ਸਲਾਹਕਾਰ ਸ਼ਾਈਨਾ ਲੋ ਨੇ ਕਿਹਾ ਕਿ ਜੰਗਬੰਦੀ ਦੇ ਪਹਿਲੇ ਪੜਾਅ ਦੌਰਾਨ ਜਿਹੜੀ ਸਹਾਇਤਾ ਮਿਲੀ ਉਹ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਸੀ। ਜੇਕਰ ਅਜਿਹਾ ਹੁੰਦਾ ਤਾਂ ਰਾਹਤ ਸਮੱਗਰੀ, ਗਰਮ ਕੱਪੜੇ ਅਤੇ ਇਲਾਜ ਲਈ ਉਪਕਰਨਾਂ ਦੀ ਘਾਟ ਕਾਰਨ ਛੋਟੇ ਬੱਚਿਆਂ ਦੀ ਮੌਤ ਨਾ ਹੁੰਦੀ। ਯੂਨੀਸੇਫ ਦੀ ਬੁਲਾਰਨ ਜੋਨਾਥਨ ਕ੍ਰਿਕਸ ਨੇ ਕਿਹਾ ਕਿ ਜੇਕਰ ਰੋਕ ਜਾਰੀ ਰਹੀ ਤਾਂ ਇਸ ਦੇ ਵਿਨਾਸ਼ਕਾਰੀ ਨਤੀਜੇ ਹੋਣਗੇ। ਇਸ ਵਿਚਕਾਰ ਸੰਯੁਕਤ ਰਾਸ਼ਟਰ ਦੇ ਮਨੁੱਖੀ ਦਫਤਰ ਨੇ ਕਿਹਾ ਕਿ ਕਰਾਸਿੰਗ ਬੰਦ ਹੋਣ ਕਾਰਨ ਸਬਜ਼ੀਆਂ ਅਤੇ ਆਟੇ ਦੀਆਂ ਕੀਮਤਾਂ ਵਧ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ 3 ਭਾਰਤੀ ਗ੍ਰਿਫ਼ਤਾਰ
NEXT STORY